20

October 2018
Punjabi

ਜਮਹੂਰੀ ਕਿਸਾਨ ਸਭਾ ਅਤੇ ਹੋਰ ਜੱਥੇਬੰਦੀਆਂ ਨਿੱਤਰੀਆਂ ਅਬਾਦਕਾਰਾਂ ਦੇ ਹੱਕ 'ਚ

December 06, 2017 10:04 PM

ਜਮਹੂਰੀ ਕਿਸਾਨ ਸਭਾ ਅਤੇ ਹੋਰ ਜੱਥੇਬੰਦੀਆਂ ਨਿੱਤਰੀਆਂ ਅਬਾਦਕਾਰਾਂ ਦੇ ਹੱਕ 'ਚ


8 ਦਸੰਬਰ ਨੂੰ ਭੂੰਦੜੀ ਵਿਖੇ ਹੋਵੇਗਾ ਰੋਸ ਮਾਰਚ


ਜੋਧਾਂ / ਸਰਾਭਾ 6 ਦਸੰਬਰ ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ ) ਸਿੱਧਵਾਂ ਬੇਟ ਇਲਾਕੇ ਅੰਦਰ ਪੈਂਦੇ ਪਿੰਡਾਂ ਕੋਟ ਉਮਰਪੁਰਾ ਗੋਰਸੀਆਂ ਖਾਨ ਮਹੁੰਮਦ ਅਤੇ ਹੋਰ ਪਿੰਡਾਂ ਦੇ ਅਬਾਦਕਾਰਾਂ ਵਲੋਂ ਬਣਾਈ ਗਈ ਸੰਘਰਸ ਕਮੇਟੀ ਦੇ ਉਸ ਵੇਲੇ ਹੌਸਲੇ ਹੋਰ ਬੁਲੰਦ ਹੋ ਗਏ ਜਦੋਂ ਜਮਹੂਰੀ ਕਿਸਾਨ ਸਭਾ ਪੰਜਾਬ , ਸਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਮਨਰੇਗਾ ਵਰਕਰਜ ਯੂਨੀਅਨ ਪੰਜਾਬ, ਨਿਰਮਾਣ ਅਤੇ ਉਸਾਰੀ ਮਜਦੂਰ ਯੂਨੀਅਨ ਪੰਜਾਬ, ਦਿਹਾਤੀ ਮਜਦੂਰ ਸਭਾ ਪੰਜਾਬ ਅਤੇ ਭਾਰਤੀ ਇੰਕਲਾਬੀ ਮਾਰਕਸਵਾਦੀ ਪਾਰਟੀ ਅਬਾਦਕਾਰਾਂ ਵਲੋਂ ਅਬਾਦ ਕੀਤੀਆਂ ਜਮੀਨਾਂ ਤੇ ਮਾਲਕੀ ਹੱਕਾਂ ਲਈ ਕਸਾਨਾਂ ਵਲੋਂ ਕੀਤੇ ਜਾ ਰਹੇ ਤਿੱਖੇ ਸੰਘਰਸ ਪੂਰਨ ਤੌਰ ਤੇ ਹਮਾਇਤ ਦਾ ਐਲਾਨ ਕਰ ਦਿੱਤਾ। ਅਬਾਦਕਾਰ ਕਮੇਟੀ ਵਲੋਂ ਮਿਤੀ 8 ਦਸੰਬਰ ਨੂੰ ਪੁਲਸ ਜਬਰ ਤੇ ਕਿਸਾਨਾਂ ਤੇ ਦਰਜ ਕੀਤੇ ਝੂਠੇ ਕੇਸਾਂ ਦੇ ਖਿਲਾਫ ਕਸਬਾ ਭੁੰਦੜੀ ਵਿਖੇ ਵਿਸਾਲ ਰੈਲੀ ਅਤੇ ਰੋਸ ਮੁਜਾਹਰਾ ਕਰਨ ਦਾ ਫੈਸਲਾ ਕੀਤਾ ਗਿਆ। ਜਮਹੂਰੀ ਕਿਸਾਨ ਸਭਾ ਪੰਜਾਬ ਜਿਲਾ ਲੁਧਿਆਣਾ ਦੇ ਜ: ਸਕੱਤਰ ਸੂਬਾ ਕਮੇਟੀ ਮੈਂਬਰ ਰਘਬੀਰ ਸਿੰਘ ਬੈਨੀਪਾਲ ਨੇ ਪਿੰਡ ਸਹਿਜਾਦ ਕਾਮਰੇਡ ਅਮਰਜੀਤ ਸਿੰਘ ਦੇ ਗ੍ਰਹਿ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਟ ਇਲਾਕੇ ਦੇ ਕਿਸਾਨ ਨੇ ਸੱਪਾਂ ਦੀਆਂ ਸਿਰੀਆਂ ਮਿੱਧਕੇ ਹੱਡ ਭੰਨਵੀ ਮਿਹਨਤ ਕਰਕੇ ਅਬਾਦ ਕੀਤੀ ਜਮੀਨ ਤੇ ਸਮੇਂ ਦੀਆਂ ਸਰਕਾਰਾਂ ਵਲੋਂ ਪੁਲਸ ਦੀ ਦਹਿਸਤਗਰਦੀ ਹੇਠ ਕਿਸਾਨਾਂ ਨੂੰ ਉਜਾੜ ਕੇ ਰੱਖ ਦਿੱਤਾ ਤੇ ਅਬਾਦਕਾਰਾਂ ਤੇ ਝੂਠੇ ਮੁਕਾਦਮੇ ਦਰਜ ਕਰਕੇ ਉਨਾਂ ਨੂੰ ਜੇਲਾਂ 'ਚ ਡੱਕਿਆ ਜਾ ਰਿਹਾ ਹੈ। ਸਮੇਂ ਦੇ ਹਾਕਮਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਪੁਲਸ ਜਬਰ ਦੇ ਖਿਲਾਫ ਕਿਸਾਨਾਂ ਤੇ ਦਰਜ ਕੀਤੇ ਝੂਠੇ ਮੁਕਾਬਲੇ ਵਾਪਸ ਕਰਵਾਉਣ ਲਈ ਅਬਾਦਕਾਰ ਸੰਘਰਸ ਕਮੇਟੀ ਵਲੋਂ ਕਸਬਾ ਭੂੰਦੜੀ ਵਿਖੇ 8 ਦਸੰਬਰ ਨੂੰ ਕੀਤੇ ਰਾ ਰਹੇ ਰੋਸ ਮਾਰਚ ਨੂੰ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਜੱਥੇਬੰਦੀਆਂ ਵਹੀਰਾਂ ਘੱਤ ਕੇ ਆਉਣਗੀਆਂ। ਇਸ ਮੌਕੇ ਕਾਮਰੇਡ ਹਰਨੇਕ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸਹਿਜਾਦ, ਬੂਟਾ ਸਿੰਘ, ਚਰਨਜੀਤ ਹਿਮਾਂਯੂਪੁਰਾ, ਗੁਰਦੀਪ ਸਿੰਘ ਕਲਸੀ, ਹਰਬੰਸ ਸਿੰਘ ਲੋਹਟਬੱਦੀ, ਰਾਣਾ ਲਤਾਲਾ, ਐਨਆਰਆਈ ਰੁਪਿੰਦਰ ਜੋਧਾਂ ਤੋਂ ਇਲਾਵਾ ਕਮੇਟੀ ਦੇ ਆਗੂ ਰਣਜੀਤ ਸਿੰਘ ਗੋਰਸੀਆਂ, ਇੰਦਰਜੀਤ ਗੋਰਸੀਆਂ, ਰਾਮ ਸਿੰਘ ਮਲਕੀਤ ਸਿੰਘ, ਰਾਜੂ ਕੋਟ ਉਮਰਾ ਆਦਿ ਹਾਜਰ ਸਨ । 

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech