15

October 2018
PUNJAB CM PRESENTS SPORTS AWARDS WORTH RS. 15.55 CR TO 23 C’WEALTH & ASIAN GAMES WINNERSਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਹਰ ਪਿੰਡ ਵਿਚ ਲਗਾਏ ਨੋਡਲ ਅਧਿਕਾਰੀ-ਡਿਪਟੀ ਕਮਿਸ਼ਨਰ ਮਿੰਨੀ ਕਹਾਣੀ '' ਫਾਂਸੀ ਵਾਲਾ ਰੱਸਾ ''ਹਾਕਮ ਸਿੰਘ ਮੀਤ ਬੌਂਦਲੀ ਕਿਸਾਨਾ ਦੀਆਂ ਵੱਧ ਰਹੀਆਂ ਮੁਸ਼ਕਿਲਾਂ // ਜਸਪ੍ਰੀਤ ਕੌਰ ਸੰਘਾਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ' ਆਟੇ ਦੀ ਚਿੜੀ'ਪ੍ਰਦੇਸਾ 'ਚ ਪੰਜ਼ਾਬੀਕਰਨੀਆਂ ਸਖ਼ਤ ਕਮਾਈਆਂ,ਚਾਰ ਦਿਨਾਂ ਦਾ ਵਤਨੀ ਫੇਰਾਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨ
Punjabi

ਮੁਸਲਮਾਂਨ ਬਣੇ ਬੈਲਜ਼ੀਅਮ ਦੇ ਪੰਜਾਬੀ ਨੌਜਵਾਂਨ ਵੱਲੋਂ ਮੁੜ ਸਿੱਖ ਧਰਮ ਵਿੱਚ ਵਾਪਸੀ

December 07, 2017 09:20 PM

ਮੁਸਲਮਾਂਨ ਬਣੇ ਬੈਲਜ਼ੀਅਮ ਦੇ ਪੰਜਾਬੀ ਨੌਜਵਾਂਨ ਵੱਲੋਂ ਮੁੜ ਸਿੱਖ ਧਰਮ ਵਿੱਚ ਵਾਪਸੀ


ਬੈਲਜ਼ੀਅਮ ਦੇ ਮੋਹਤਬਰ ਸਿੱਖਾਂ ਦੀ ਕੋਸ਼ਿਸ਼ ਰੰਗ ਲਿਆਈ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਤਕਰੀਬਨ ਮਹੀਨਾਂ ਕੁ ਪਹਿਲਾਂ ਪਾਕਿਸਤਾਨ ਦੇ ਇੱਕ ਨਿੱਜੀ ਚੈਨਲ ਵੱਲੋਂ ਚਲਾਇਆ ਗਿਆ ਇੱਕ ਵੀਡੀਓੁ ਕਲਿੱਪ ਸੋਸ਼ਲ ਮੀਡੀਏ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।
ਉਸ ਕਲਿੱਪ ਵਿੱਚ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਵਿਖੇ ਇੱਕ ਰੈਸਟੋਰੈਂਟ ਵਿੱਚ ਪਾਕਿਸਤਾਨੀ ਭਾਈਚਾਰੇ ਦਾ ਇੱਕ ਧਾਰਮਿਕ ਸਮਾਗਮ ਵਰਗਾ ਇਕੱਠ ਦਿਖਾਇਆ ਗਿਆ ਸੀ ਤੇ ਇੱਕ ਬਿੱਟੂ ਨਾਂਮ ਦੇ ਪੰਜਾਬੀ ਸਿੱਖ ਨੂੰ ਮੁਸਲਮਾਂਨ ਬਣਨ ਲਈ ਪ੍ਰੇਰਤ ਹੋਣ ਦਾ ਕਾਰਨ ਇੱਥੇ ਵਸਦੇ ਪਾਕਿਸਤਾਨੀ ਮੁਸਲਮਾਂਨ ਭਾਈਚਾਰੇ ਅਤੇ ਉਸ ਨੌਜਵਾਂਨ ਨੂੰ ਰੁਜਗਾਰ ਦੇ ਰਹੇ ਇੱਕ ਪਾਕਿਸਤਾਨੀ ਕਾਰੋਬਾਰੀ ਚੌਧਰੀ ਪ੍ਰਵੇਜ਼ ਦੇ ਚੰਗੇਂ ਕਿਰਦਾਰ ਅਤੇ ਇਖਲਾਕ ਦੇ ਗੁਣਾਂ ਦੇ ਸੋਹਲੇ ਗਾਂਉਦਿਆਂ ਇਸ ਪ੍ਰਾਪਤੀ ਨੂੰ ਸਮੁੱਚੇ ਪਾਕਿਸਤਾਨੀ ਭਾਈਚਾਰੇ ਦੀ ਝੋਲੀ ਪਾਇਆ ਗਿਆ ਸੀ। ਜਾਰੀ ਵੀਡੀਓੁ ਕਲਿੱਪ ਵਿੱਚ ਬਿੱਟੂ ਨਾਂਮ ਦਾ ਇਹ ਵਿਅਕਤੀ ਵੀ ਅਪਣੇ ਆਪ ਨੂੰ ਮੁਸਲਮਾਂਨ ਬਣਨ ਤੇ ਖੁਸ਼ੀ ਜਾਹਰ ਕਰਦਾ ਹੋਇਆ ਤੇ ਬਾਕੀ ਹਾਜ਼ਰੀਨ ਉਸਨੂੰ ਸਿੰਘ 'ਤੋਂ ''ਮੁਹੰਮਦ ਅਲੀ'' ਬਣਨ 'ਤੇਂ ਵਧਾਈਆਂ ਦਿੰਦੇਂ ਨਜ਼ਰ ਆਉਦੇ ਹਨ। ਇੱਥੇ ਵਸਦੇ ਸਿੱਖ ਭਾਈਚਾਰੇ ਲਈ ਨਮੋਸੀ ਦਾ ਕਾਰਨ ਬਣਿਆ ਇਹ ਵੀਡੀਓੁ ਦੇਖਦਿਆਂ ਤੇ ਅਪਣੇ ਧਰਮ ਅਤੇ ਸਿੱਖ ਭਾਈਚਾਰੇ ਲਈ ਅਪਣੀ ਬਣਦੀ ਜਿੰਮੇਬਾਰੀ ਸਮਝਣ ਵਾਲੇ ਮੋਹਤਬਰ ਬੰਦਿਆਂ ਨੇ ਕਿਸੇ ਲਾਲਚ ਵੱਸ ਧਰਮ ਪ੍ਰਵਿਰਤਨ ਕਰ ਗਏ ਇਸ ਪੰਜਾਬੀ ਨੌਜਵਾਂਨ ਨਾਲ ਸੰਪਰਕ ਕੀਤਾ ਤੇ ਉਹ ਵੀ ਮੁੜ ਘਰ ਵਾਪਸੀ ਲਈ ਰਾਜੀ ਹੋ ਗਿਆ। ਐਤਵਾਰ ਨੂੰ ਉਸ ਅੰਗਰੇਜ਼ ਸਿੰਘ ਨਾਂ ਦੇ ਨੌਜਵਾਂਨ ਨੇ ਗੁਰਦਵਾਰਾ ਸੰਗਤ ਸਿੰਤਰੂਧਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਅਪਣੀ ਭੁੱਲ ਲਈ ਖਿਮਾਂ ਮੰਗਦਿਆਂ ਸਾਬਤ ਸੂਰਤ ਸਿੰਘ ਸਜਣ ਦਾ ਪ੍ਰਣ ਵੀ ਕੀਤਾ। ਬੇਸੱਕ ਇਸ ਘਟਨਾਂ ਨੂੰ ਬਰੱਸਲਜ਼ ਦੇ ਗੁਰਦਵਾਰਾ ਸਾਹਿਬ ਦੇ ਬੰਦ ਹੋਣ ਦਾ ਕਾਰਨ ਵੀ ਕਿਹਾ ਜਾ ਰਿਹਾ ਹੈ ਪਰ ਇਹ ਇੱਕ ਲੋੜਵੰਦ ਪ੍ਰਵਾਸੀ ਦਾ ਸਿਰਫ ਜਿੰਦਗੀ ਦੇ ਨਿੱਜੀ ਸੁੱਖਾਂ-ਸਹੂਲਤਾਂ ਦੀ ਪ੍ਰਾਪਤੀ ਦੇ ਲਾਲਚ ਵੱਸ ਵਾਪਰਿਆ ਇੱਕ ਵਰਤਾਰਾ ਹੈ।
ਇਸ ਸਮੇਂ ਭਾਈ ਕਰਨੈਲ ਸਿੰਘ ਪ੍ਰਧਾਨ ਗੁਰਦਵਾਰਾ ਸਾਹਿਬ ਸਿੰਤਰੂਧਨ, ਸਰਦਾਰ ਰੇਸ਼ਮ ਸਿੰਘ ਪ੍ਰਧਾਨ ਗੁਰਦਵਾਰਾ ਸਾਹਿਬ ਵਿਲਵੋਰਦੇ, ਭਾਈ ਜਗਦੀਸ਼ ਸਿੰਘ ਭੂਰਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ, ਭਾਈ ਮਹਿੰਦਰ ਸਿੰਘ ਖਾਲਸਾ, ਸ: ਤਰਸੇਮ ਸਿੰਘ ਸ਼ੇਰਗਿੱਲ, ਸ: ਪ੍ਰਤਾਪ ਸਿੰਘ ਸ਼ੇਰੇ ਪੰਜਾਬ ਸਪੋਰਟਸ਼ ਕਲੱਬ, ਸੁਰਜੀਤ ਸਿੰਘ ਖਹਿਰਾ ਚੜਦੀ ਕਲਾ ਐਨ ਆਰ ਆਈ ਸਪੋਰਟਸ਼ ਕਲੱਬ, ਰੂਪ ਮਾਨੋਚਾਹਲ, ਭਾਈ ਗੁਰਦੇਵ ਸਿੰਘ ਗੈਂਟ ਅਤੇ ਕੁਲਵੰਤ ਸਿੰਘ ਗੈਂਟ ਆਦਿ ਆਗੂ ਹਾਜਰ ਸਨ। ਉਪਰੋਕਤ ਆਗੂਆਂ ਨੇ ਸਿੱਖ ਚੈਨਲ ਨਾਲ ਗੱਲਬਾਤ ਕਰਦਿਆਂ ਵਿਦੇਸਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰੂਘਰਾਂ ਨਾਲ ਜੋੜਨ ਦੀ ਬੇਨਤੀ ਕਰਦਿਆਂ ਕਿਹਾ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਮੁਤਾਬਕ ਚੱਲਾਂਗੇ ਤਾਂ ਅਜਿਹੀ ਜਲਾਲਤ ਝੱਲਣ ਦੀ ਕਦੇ ਵੀ ਨੌਬਤ ਨਹੀ ਆਵੇਗੀ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech