15

October 2018
PUNJAB CM PRESENTS SPORTS AWARDS WORTH RS. 15.55 CR TO 23 C’WEALTH & ASIAN GAMES WINNERSਪਰਾਲੀ ਨੂੰ ਅੱਗ ਤੋਂ ਬਚਾਉਣ ਲਈ ਹਰ ਪਿੰਡ ਵਿਚ ਲਗਾਏ ਨੋਡਲ ਅਧਿਕਾਰੀ-ਡਿਪਟੀ ਕਮਿਸ਼ਨਰ ਮਿੰਨੀ ਕਹਾਣੀ '' ਫਾਂਸੀ ਵਾਲਾ ਰੱਸਾ ''ਹਾਕਮ ਸਿੰਘ ਮੀਤ ਬੌਂਦਲੀ ਕਿਸਾਨਾ ਦੀਆਂ ਵੱਧ ਰਹੀਆਂ ਮੁਸ਼ਕਿਲਾਂ // ਜਸਪ੍ਰੀਤ ਕੌਰ ਸੰਘਾਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ' ਆਟੇ ਦੀ ਚਿੜੀ'ਪ੍ਰਦੇਸਾ 'ਚ ਪੰਜ਼ਾਬੀਕਰਨੀਆਂ ਸਖ਼ਤ ਕਮਾਈਆਂ,ਚਾਰ ਦਿਨਾਂ ਦਾ ਵਤਨੀ ਫੇਰਾਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨ
Article

ਸਭਿਆਚਾਰਕ ਮੇਲਿਆਂ ਦੀ ਸ਼ਾਨ-ਗੁਰਬਾਜ ਗਿੱਲ

December 07, 2017 09:24 PM

"ਸਰਦਾਰਾ" ਟਰੈਕ ਲੈ ਕੇ ਰੂ-ਬ-ਰੂ – ਦਲਜੀਤ ਕੌਰ ਪਟਿਆਲਾ


 ਅਜੋਕੀ ਪੰਜਾਬੀ ਗਾਇਕੀ ਵਿੱਚ ਨਿੱਤ ਨਵੇਂ ਅਣਸਿੱਖੇ ਗਾਇਕ/ ਗਾਇਕਾਵਾਂ ਦੀ ਭਰਮਾਰ ਭਾਵੇ ਦਿਨ-ਬ-ਦਿਨ ਵੱਧ ਰਹੀ ਹੈ, ਪਰ ਇਹਨਾਂ ਵਿੱਚੋਂ ਕੁਝ ਕੁ ਤਾਂ 'ਦੁਪਹਿਰ ਖਿੜੀ' ਦੇ ਫੁੱਲਾਂ ਵਾਂਗ ਕੁਝ ਦੇਰ ਪਿੱਛੋਂ ਹੀ ਕੁਮਲਾਅ/ ਮੁਰਝਾਅ ਜਾਂਦੇ ਹਨ ਤੇ ਕੁਝ ਕੁ ਸਖਤ ਮਿਹਨਤ, ਦ੍ਰਿੜ ਇਰਾਦੇ, ਅਟੁੱਟ ਲਗਨ ਤੇ ਆਪਣੀ ਦਮਦਾਰ ਕਲਾ ਦੀ ਮਹਿਕ ਨੂੰ ਹਮੇਸਾ ਬਰਕਰਾਰ ਰੱਖਣ ਲਈ ਦਿਨ-ਰਾਤ ਇੱਕ ਕਰ ਦਿੰਦੇ ਨੇ, ਉਹਨਾਂ ਵਿੱਚੋਂ ਹੀ ਇੱਕ ਹੈ, ਜੋ ਸੰਗੀਤਕ ਖੇਤਰ ਚ' ਆਪਣੀ ਵੱਖਰੀ ਪਹਿਚਾਣ ਬਣਾ ਰਹੀ ਐ – ਦਲਜੀਤ ਕੌਰ ਪਟਿਆਲਾ
 ਹੱਸੂ-ਹੱਸੂ ਕਰਦੇ ਚਿਹਰੇ ਤੇ ਮਿਲਾਪੜੇ ਜਿਹੇ ਸੁਭਾਅ ਦੀ ਮਾਲਕ ਗਾਇਕਾ ਦਲਜੀਤ ਕੌਰ ਪਟਿਆਲਾ ਸੰਗੀਤਕ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਲਈ ਯਤਨਸੀਲ ਅਤੇ ਗਾਇਕੀ ਖੇਤਰ ਚ' ਆਪਣੀ ਧਾਂਕ ਜਮਾਉਣ ਲਈ ਦਿਨ-ਰਾਤ ਇੱਕ ਕਰ ਰਹੀ ਹੈ। ੮ ਜੁਲਾਈ ੧੯੮੧ ਨੂੰ ਸ਼ਹਿਰ ਪਟਿਆਲਾ ਵਿਖੇ ਪਿਤਾ ਸਵ. ਸ੍ਰੀ ਬਾਬੂ ਰਾਮ  ਜੀ ਦੇ ਘਰ ਮਾਤਾ ਸਵ. ਸ੍ਰੀਮਤੀ ਤਰਨਜੀਤ ਕੌਰ ਦੀ ਕੁੱਖੋਂ ਜਨਮੀਂ ਦਲਜੀਤ ਕੌਰ ਦੀ ਸੰਗੀਤ ਪ੍ਰਤੀ ਬਚਪਨ ਤੋਂ ਹੀ ਜਿਆਦਾ ਰੁਚੀ ਸੀ, ਸਕੂਲੀ ਵਿੱਦਿਆ ਦੌਰਾਨ ਸੰਗੀਤਕ ਬਾਲ-ਸਭਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ, ਆਖਿਰ ਉਹਨੂੰ ਆਪਣੇ ਵੱਲ ਖਿੱਚ ਹੀ ਲੈ ਗਿਆ ਅਤੇ ਫੇਰ ਸੰਗੀਤ ਦੀ ਮੁੱਢਲੀ ਸਿੱਖਿਆ ਸਕੂਲ ਟਾਈਮ ਤੋਂ ਮਿਊਜ਼ਿਕ ਟੀਚਰ ਬੀਨਾ ਸਾਗਰ ਜੀ ਤੋਂ ਲਈ। ਗਾਇਕੀ ਦੇ ਨਾਲ-ਨਾਲ ਥੀਏਟਰ ਨਾਲ ਵੀ ਅੰਤਾਂ ਦਾ ਮੋਹ ਸੀ, ਥੀਏਟਰ ਵੀ ਬਹੁਤ ਕੀਤਾ। ਉਹਦੇ ਥੀਏਟਰ ਦੇ ਗੁਰੂ ਪ੍ਰਾਣ ਸਭਰਵਾਲ ਤੇ ਮੈਡਮ ਸੁਨੀਤਾ ਸਭਰਵਾਲ ਹਨ। ਜਿੰਨ੍ਹਾਂ ਤੋਂ ਉਹਨੇ ਬਹੁਤ ਕੁਝ ਸਿੱਖਿਆ। ਉਹਨਾਂ ਤੋਂ ਬਾਅਦ ਤਾਂ ਉਹਨੇ ਕਈ ਡਾਇਰੈਕਟਰਾਂ ਨਾਲ ਕੰਮ ਕੀਤਾ, ਜਿੰਨ੍ਹਾਂ ਵਿੱਚ ਰਾਜੇਸ ਸ਼ਰਮਾਂ ਜੀ, ਅਨੁਰਾਗ ਸ਼ਰਮਾਂ ਜੀ, ਵਿਨੋਦ ਕੋਸਲ ਜੀ ਅਤੇ ਸਕਤੀ ਰਾਜਪੂਤ ਜੀ, ਜਿੰਨ੍ਹਾਂ ਦੇ ਐਮ. ਐਚ ਵੰਨ ਚੈਨਲ ਦੇ ਸ਼ੀਰੀਅਲ "ਵਾਰਦਾਤ" ਵਿੱਚ ਵੀ ਕੰਮ ਕੀਤਾ। ਗਾਇਕੀ ਦੀ ਸੁਰੂਆਤ ਗਾਇਕਾ ਦਲਜੀਤ ਕੌਰ ਪਟਿਆਲਾ ਨੇ ਗਾਇਕ ਅਮਰਦੀਪ ਅੰਬਰਾਂ ਨਾਲ ਡਿਊਟ ਐਲਬੰਮ "ਕੀ ਲੱਭਦਾ ਡਰਾਈਵਰਾਂ" ਨਾਲ ਕੀਤੀ। ਜਿਸ ਦਾ ਸੰਗੀਤ ਅਲੀ ਅਕਬਰ ਜੀ ਨੇ ਕੀਤਾ ਸੀ। ਉਸ ਤੋਂ ਬਾਅਦ ਧਾਰਮਿਕ ਐਲਬੰਮ ਸੰਤ ਵਰਿਆਮ ਸਿੰਘ ਜੀ ਦੀ ਯਾਦ ਵਿੱਚ "ਤੇਰੀ ਯਾਦ ਸਤਾਵੇ ਸੰਗਤਾਂ ਨੂੰ" (ਮਲਟੀ) ਵਿੱਚ ਗਾਉਣ ਦਾ ਮੌਕਾ ਮਿਲਿਆ, ਜਿਸ ਨੂੰ ਉਸਦੇ ਚਾਹੁੰਣ ਵਾਲਿਆ ਨੇ ਬਥੇਰਾ ਪਿਆਰ/ ਸਤਿਕਾਰ ਦਿੱਤਾ। ਫੇਰ ਧਾਲੀਵਾਲ ਰਿਕਾਰਡਜ਼ ਦੇ ਪ੍ਰੋਡਿਊਸਰ ਹੈਰੀ ਧਾਲੀਵਾਲ ਦੀ ਦੇਖ-ਰੇਖ ਅਧੀਨ ਪੇਸ਼ਕਾਰ ਅਕਬਰ ਮਹਿਬੂਬਪੁਰੀ ਦੀ ਮਾਣ-ਮੱਤੀ ਪੇਸ਼ਕਸ ਵਿੱਚ ਗੀਤਕਾਰ ਪਰਦੀਪ ਇਟਲੀ ਦਾ ਲਿਖਿਆ ਗੀਤ "ਇਟਲੀ" ਗਾਉਣ ਦਾ ਸਬੱਬ ਬਣਿਆ, ਜਿਸ ਨੂੰ ਸੰਗੀਤਕਾਰ ਸੰਗੂ ਪ੍ਰਿੰਸ ਜੀ ਨੇ ਸੰਗੀਤ ਦਿੱਤਾ ਸੀ, ਜਿਸ ਨਾਲ ਗਾਇਕਾ ਦਲਜੀਤ ਕੌਰ ਪਟਿਆਲਾ ਗਾਇਕੀ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀ, ਜਿਸ ਵਿੱਚ  ਗਾਇਕ ਬੀਰਬਲ ਪੰਡੋਰੀ ਦਾ ਬਹੁਤ ਸਹਿਯੋਗ ਸੀ ਅਤੇ ਫੇਰ ਜਦੋਂ ਸੰਗੀਤਕਾਰ ਬੌਬੀ ਉੱਤਮ ਦੇ ਸੰਗੀਤ ਵਿੱਚ ਗੀਤਕਾਰ/ ਪੇਸ਼ਕਾਰ ਦਰਸ਼ੀ ਭੱਟੀਵਾਲ ਦਾ ਗੀਤ "ਚੂੜੇ ਵਾਲੀ" ਜਵੰਦਾ ਰਿਕਾਰਡਜ਼ ਰਾਂਹੀ ਮਾਰਕੀਟ ਆਇਆ ਤਾਂ ਹਰ ਪਾਸੇ ਬੱਲੇ-ਬੱਲੇ ਹੋ ਗਈ ਅਤੇ ਗਾਇਕਾ ਦਲਜੀਤ ਕੌਰ ਪਟਿਆਲਾ ਦਾ ਨਾਂ ਨਾਮਵਰ ਗਾਇਕਾ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ।
 ਅਨੇਕਾਂ ਹੀ ਸਭਿਆਚਾਰਕ ਮੇਲਿਆਂ ਦੀ ਸ਼ਾਨ ਬਨਣ ਵਾਲੀ ਗਾਇਕਾ ਦਲਜੀਤ ਕੌਰ ਪਟਿਆਲਾ ਦਾ ਪ੍ਰੋਡਿਊਸਰ ਦਰਸ਼ੀ ਭੱਟੀਵਾਲ ਦੀ ਰਹਿਨੁਮਾਈ ਅਤੇ ਪੇਸ਼ਕਾਰ ਗੀਤਕਾਰ ਸ਼ੈਟੀ ਸਿੱਧੂ ਗੋਦਵਾਲ ਦੀ ਪੇਸ਼ਕਸ ਹੇਠ ਜਵੰਦਾ ਰਿਕਾਰਡਜ਼ ਵਿੱਚ ਪਿੱਛੇ ਜਿਹੀ ਰਿਲੀਜ਼ ਹੋਇਆ ਸਿੰਗਲ ਟਰੈਕ "ਅੱਤ ਦੀ ਸੌਕੀਨ" (ਜਿਸ ਦੀ ਰਿਲੀਜ਼ ਦੇ ਚਾਰ ਦਿਨ ਬਾਦ ਹੀ ਡਾਊਨਲੋਡ ੨੦ ਲੱਖ ਤੋਂ ਉੱਪਰ ਹੋ ਗਈ ਸੀ )। ਗੀਤਕਾਰ ਸ਼ੈਟੀ ਸਿੱਧੂ ਗੋਦਵਾਲ ਦੇ ਲਿਖੇ ਇਸ ਗੀਤ ਦਾ ਸੰਗੀਤ ਸੰਗੀਤਕਾਰ ਦਵਿੰਦਰ ਕੈਂਥ ਜੀ ਨੇ ਤਿਆਰ ਕੀਤਾ ਸੀ। ਜਿਸ ਦਾ ਵੀਡੀਓ ਵੱਖ-ਵੱਖ ਚੈਨਲਾਂ ਦੀ ਸ਼ਾਨ ਬਣਿਆ, ਜਿਹਨੂੰ ਉਹਦੇ ਚਾਹੁੰਣ ਵਾਲਿਆ ਨੇ ਬੇਹੱਦ ਪਿਆਰ/ ਸਤਿਕਾਰ ਦਿੱਤਾ। ਹੁਣ ਪ੍ਰੋਡਿਊਸਰ ਦਰਸ਼ੀ ਭੱਟੀਵਾਲ ਦੀ ਰਹਿਨੁਮਾਈ ਅਤੇ ਪੇਸ਼ਕਾਰ ਬਲਰਾਮ-ਜਸਮੀਤ ਜੰਗੀਆਣਾ ਦੀ ਪੇਸ਼ਕਸ ਹੇਠ ਗਾਇਕਾ ਦਲਜੀਤ ਕੌਰ ਪਟਿਆਲਾ ਦਾ ਨਵਾਂ ਟਰੈਕ "ਸਰਦਾਰਾ" ਰਿਲੀਜ਼ ਹੋਇਆ। ਜਿਸ ਦਾ ਪਿੰਡ ਤਾਜਪੁਰ ਅਤੇ ਬੱਸੀ ਪਠਾਣਾਂ, ਸਰਹਿੰਦ ਦੀਆਂ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ਉੱਪਰ ਵੀਡੀਓ ਡਾਇਰੈਕਟਰ ਅਸਮੀਤ ਰਾਏ ਨੇ ਹਨੀ ਢਿੱਲੋਂ ਤੇ ਨੇਹਾ ਢਿੱਲੋਂ ਨੂੰ ਲੈ ਕੇ ਸ਼ੂਟ ਮੁਕੰਮਲ ਕੀਤਾ। ਗੀਤਕਾਰ ਬਲਰਾਮ ਜੰਗੀਆਣਾ ਅਤੇ ਅਮਨ ਮੱਲੇਵਾਲ ਦੇ ਲਿਖੇ ਇਸ ਗੀਤ ਨੂੰ ਸੰਗੀਤਕਾਰ ਦਵਿੰਦਰ ਕੈਂਥ ਦੁਆਰਾ ਸੰਗੀਤ-ਬੱਧ ਕੀਤਾ ਗਿਆ। ਜਵੰਧਾਂ ਰਿਕਾਰਡਜ਼ ਵੱਲੋ ਰਿਲੀਜ, ਵੱਖ-ਵੱਖ ਚੈਨਲਾਂ ਦੀ ਸ਼ਾਨ ਬਣੇ, ਇਸ ਗੀਤ ਦੀ ਵੀਡੀਓ ਵਿੱਚ ਸੰਸਾਰ ਸੰਧੂ ਸਰਪੰਚ, ਜਰਨੈਲ ਜੈਲੀ, ਪੁਨੀਤ ਪੁੰਨਾਵਾਲ, ਹਰਪ੍ਰੀਤ ਕੱਟੂ, ਸਤਵੀਰ ਬਾਲੀਆਂ, ਰਿੰਕੂ ਲਾਈਵ ਜਖੇਪਲ, ਗੁਰੀ ਖੂੰਗੜਾਂ, ਸਨੀ ਖੂੰਗੜਾਂ, ਮੋਨੂੰ ਖੂੰਗੜਾਂ, ਸੈਪੂ ਜੋਗਾ, ਬੱਬੂ ਪੰਜਗਰਾਈਆਂ, ਦੀਪ ਪਟਿਆਲਾ, ਪੱਲਵੀ ਪਟਿਆਲਾ, ਕੁਲਦੀਪ ਧੋਲਾਂ, ਗੁਰਬਾਜ ਗਿੱਲ, ਹਨੀ ਸਰਮਾਂ ਪੁੰਨਾਵਾਲ ਅਤੇ ਵਿੱਕੀ ਭਾਦਸੋਂ ਦਾ ਬੇਹੱਦ ਸਹਿਯੋਗ ਰਿਹਾ। ਜਿੰਨ੍ਹਾਂ ਦਾ ਗਾਇਕਾ ਦਲਜੀਤ ਕੌਰ ਪਟਿਆਲਾ ਦਿਲੋਂ ਧੰਨਵਾਦ ਕਰਦੀ ਹੋਈ ਆਪਣੇ ਚਾਹੁੰਣ ਵਾਲਿਆਂ ਤੋਂ ਉਮੀਦ ਕਰਦੀ ਹੈ ਕਿ ਜਿਸ ਤਰ੍ਹਾਂ ਉਸ ਦੇ ਗੀਤਾਂ ਨੂੰ ਪਹਿਲਾ ਅਥਾਹ ਪਿਆਰ/ ਸਤਿਕਾਰ ਦਿੱਤਾ, ਮੇਰੇ ਇਸ ਗੀਤ ਨੂੰ ਵੀ ਬੇਹੱਦ ਪਿਆਰ ਬਖਸੋਗੇ।
ਆਪਣੇ ਬਹੁਤ ਹੀ ਸਹਿਯੋਗੀ ਸਰਪੰਚ ਸੰਸਾਰ ਸੰਧੂ ਜੀ, ਪੁਨੀਤ ਭੁੱਲਰ ਜੀ, ਸੈਪੂ ਜੋਗਾਂ ਜੀ, ਜਰਨੈਲ ਜੈਲੀ, ਬੱਬੂ ਪੰਜਗਰਾਈਆਂ, ਗੁਰੀ ਪੁੰਨਾਵਾਲ, ਅਵੀ ਦਿਓਲ ਬੇਨੜਾ, ਸੰਨੀ ਖੰਗੂੜਾ, ਅਤੇ ਤਨੋਜ ਟਿੱਬਾ ਜੀ ਦੀ ਅਤਿ ਧੰਨਵਾਦੀ ਹੈ, ਜਿੰਨ੍ਹਾਂ ਨੇ ਉਹਦਾ ਹਰ ਸਮੇਂ ਸਾਥ ਦਿੱਤਾ ਅਤੇ ਦੇ ਰਹੇ ਹਨ। ਪਟਿਆਲਾ ਵਿਖੇ ਆਪਣੇ ਪੂਰੇ ਪਰਿਵਾਰ ਸਮੇਤ ਰਹਿ ਰਹੀ ਗਾਇਕਾ ਦਲਜੀਤ ਕੌਰ ਪਟਿਆਲਾ ਦੀ ਐਸ ਵੇਲੇ ਸੰਗੀਤ ਪ੍ਰਤੀ ਲਗਨ ਤੇ ਸਖਤ ਮਿਹਨਤ ਨੂੰ ਦੇਖਦਿਆਂ, ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ' ਉਹਦਾ ਸੰਗੀਤਕ ਖੇਤਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਪੰਜਾਬੀ ਗਾਇਕੀ ਜਗਤ ਤੇ ਉਸਦੇ ਸਰੋਤਿਆਂ ਨੂੰ ਵੀ ਗਾਇਕਾ ਦਲਜੀਤ ਕੌਰ ਪਟਿਆਲਾ ਤੋਂ ਬਹੁਤ ਆਸ਼ਾਂ/ ਉਮੀਦਾ ਹਨ। ਸ਼ਾਲਾ! ਇਹ ਮਾਣਮੱਤੀ ਗਾਇਕਾ ਹਰ ਦਿਨ ਨਵੀਆਂ ਬੁਲੰਦੀਆਂ ਛੂਹੇ।


ਗੁਰਬਾਜ ਗਿੱਲ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech