15

December 2017
Article

(ਮਿੰਨੀ ਕਹਾਣੀ)ਲੱਭੂ

December 07, 2017 09:39 PM

ਲੱਭੂ


ਪ੍ਰਾਇਮਰੀ ਪੱਧਰ ਤੱਕ ਪੜਾਉਣ ਵਾਲੇ ਮਿਹਨਤੀ ਤੇ ਲਗਨ ਵਾਲੇ ਅਧਿਆਪਕ ਨਾਜਰ ਸਿੰਘ ਪਰ ਇੱਕ ਘਾਟ ਸੀ ਉਨਾਂ ਵਿੱਚ ਜਾਤ-ਪਾਤ ਦਾ ਵਿਤਕਰਾ ਬਹੁਤ ਕਰਦੇ ਸੀ ਬੱਚਿਆਂ ਵਿਚਕਾਰ। ਕਿਸੇ ਛੋਟੀ ਜਾਤੀ ਦੇ ਬੱਚੇ ਹੱਥੋਂ ਪਾਣੀ ਪੀਣਾ ਤਾਂ ਦੂਰ ਦੀ ਗੱਲ ਆਪਣੇ ਪਾਣੀ ਵਾਲੇ ਘੜੇ ਨੂੰ ਹੱਥ ਤੱਕ ਨਹੀਂ ਸੀ ਲਾਉਣ ਦਿੰਦੇ। ਇੱਕ ਦਿਨ ਅੱਧੀ ਛੁੱਟੀ ਵੇਲੇ ਜੈਲੀ ਨੂੰ ਅਵਾਜ਼ ਦਿੱਤੀ ਬੇਟਾ ਮੇਰੇ ਘੜੇ ਵਿੱਚੋਂ ਪਾਣੀ ਲਿਆਵੀਂ ਮੇਰੇ ਵਾਸਤੇ ਪਰ ਜੈਲੀ ਜ਼ਿਮੀਦਾਰਾਂ ਦਾ ਇਕਲੌਤਾ ਲਾਡਲਾ ਗੱਲ ਅਣਸੁਣੀ ਜਿਹੀ ਕਰ ਗਿਆ ਉਹਨਾਂ ਦੀ। ਲੱਭੂ ਵਿਚਾਰਾ ਗ਼ਰੀਬ ਮਜ਼ਦੂਰ ਦਾ ਬੇਟਾ ਪਾਣੀ ਲੈਣ ਗਿਆ ਨਾਜਰ ਸਿੰਘ ਵਾਸਤੇ ਉਨਾਂ ਦੇ ਘੜੇ ਵਿੱਚੋਂ। ਬਸ ਫਿਰ ਕੀ ਸੀ ਸੱਤੀਂ ਕੱਪੜੀ ਅੱਗ ਲੱਗ ਗਈ ਮਾਸਟਰ ਜੀ ਦੇ। ਐਸੀ ਸ਼ਾਮਤ ਆਈ ਲੱਭੂ ਦੀ ਸਾਰੀ ਜਮਾਤ ਵੀ ਡਰ ਦੇ ਮਾਰੇ ਸਹਿਮ ਗਈ। ਚਲੋ ਸਮਾਂ ਆਪਣੀ ਚਾਲੇ ਚਲਦਾ ਗਿਆ, ਨੰਨੇ ਬੂਟੇ ਛਾਂਦਾਰ ਦਰੱਖ਼ਤ ਬਣ ਚੁੱਕੇ ਸਨ। ਰੱਬ ਦੀ ਕਰਨੀ ਮਾਸਟਰ ਜੀ ਸ਼ਹਿਰੋਂ ਟੈਂਪੂ ਤੇ ਵਾਪਸ ਪਿੰਡ ਪਰਤ ਰਹੇ ਸਨ ਕਿ ਅਚਾਨਕ ਟੈਂਪੂ ਦਾ ਅਗਲਾ ਹਿੱਸਾ ਟੁੱਟ ਗਿਆ ਤੇ ਸਵਾਰੀਆਂ ਖਤਾਨਾਂ ਵਿੱਚ ਜਾ ਡਿੱਗੀਆਂ, ਸੱਟਾਂ ਵੀ ਗਹਿਰੀਆਂ ਸਨ ਸਾਰਿਆਂ ਦੇ। ਨੇੜੇਲੇ ਘਰਾਂ ਦੇ ਲੋਕ ਦੌੜੇ ਮਦਦ ਵਾਸਤੇ, ਲੱਗੇ ਪਾਣੀ ਪਿਲਾਉਣ ਜਖ਼ਮੀ ਸਵਾਰੀਆਂ ਨੂੰ। ਪਰ ਮਾਸਟਰ ਨੂੰ ਪਾਣੀ ਦਿੰਦੇ ਸਮੇਂ ਇੱਕ ਨੌਜਵਾਨ ਉਥੇ ਹੀ ਰੁਕ ਗਿਆ, ਨਾਜਰ ਸਿੰਘ ਬੋਲੇ ਬੇਟਾ ਰੁਕ ਕਿਉਂ ਗਿਐਂ, ਮੈਨੂੰ ਵੀ ਦੋ ਘੁੱਟ ਪਾਣੀ ਪਿਲਾ ਦੇ ਸ਼ੇਰਾ। ਮਾਸਟਰ ਜੀ ਨੂੰ ਆਪਣੇ ਹੱਥਾਂ ਤੇ ਗੋਡੇ ਦਾ ਸਹਾਰਾ ਦਿੰਦੇ ਹੋਏ ਉਹ ਕਹਿਣ ਲੱਗਾ, ਪਾਣੀ ਤਾਂ ਪਿਲਾ ਦੇਵਾਂ ਤੁਹਾਨੂੰ, ਪਰ ਤੁਸੀ ਪਾਣੀ ਪੀਣਾ ਨਹੀਂ ਪੰਜਵੀਂ ਜਮਾਤ ਵਾਲੇ ਲੱਭੂ ਤੋਂ ਮਾਸਟਰ ਜੀ।

- ਰਮਿੰਦਰ ਫਰੀਦਕੋਟੀ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech