17

July 2018
"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣਅਬਾਦੀ ਨੂੰ ਕੰਟਰੋਲ ਕਰਨਾ ਅੱਜ ਦੀ ਪੀੜੀ ਦੀ ਚੁਣੌਤੀ-: ਸਪੀਕਰ ਰਾਣਾ ਕੰਵਰਪਾਲ ਸਿੰਘ।ਬੜੇ ਔਖੇ ਪੁੱਤ ਤੋਰਨੇ....-ਬੇਅੰਤ ਕੌਰ ਗਿੱਲ ਮੋਗਾ ਇਕਬਾਲ ਸਿੰਘ ਲਾਲਪੁਰਾ ਵੱਲੋਂ ਖਾਲਸਾ ਸਕੂਲ਼ ਲਈ ਇੱਕ ਲੱਖ ਰੁਪਏ ਦੀ ਵਿੱਤੀ ਮਦਦ।ਪ੍ਰਵਾਸੀਆਂ ਅਤੇ ਪਨਾਹਗੀਰਾਂ ਬਾਰੇ ਯੂਰਪੀ ਸੰਮੇਲਨ ਦੇ ਡੰਗ-ਟਪਾਊ ਫ਼ੈਸਲੇ//ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ897 Students Conferred with Degrees at Global Institutes’ Convocation by Education Minister Sh. O.P Soni
Punjabi

ਸਿੱਖਿਆ ਸਾਸਤਰੀ, ਸਮਾਜ-ਸੇਵਕ ਅਤੇ ਬਾਲ-ਸਾਹਿਤਕਾਰ ਪ੍ਰਿੰ. ਗੋਸਲ ਨਮਿੱਤ ਵਧਾਈ ਸਮਾਰੋਹ

December 07, 2017 09:55 PM

ਸਿੱਖਿਆ ਸਾਸਤਰੀ, ਸਮਾਜ-ਸੇਵਕ ਅਤੇ ਬਾਲ-ਸਾਹਿਤਕਾਰ ਪ੍ਰਿੰ. ਗੋਸਲ ਨਮਿੱਤ ਵਧਾਈ ਸਮਾਰੋਹ


ਚੰਡੀਗੜ (ਪ੍ਰੀਤਮ ਲੁਧਿਆਣਵੀ), 7 ਦਸੰਬਰ, 17 :   ਸਰਵ ਸਿੱਖਿਆ ਸੁਧਾਰ ਸਮਿਤੀ ਚੰਡੀਗੜ ਵਲੋਂ ਸੰਸਥਾ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੂੰ ਪੁਆਧੀ ਸੱਥ ਮੁਹਾਲੀ ਵਲੋਂ  'ਮਾਸਟਰ ਸਕਰੁੱਲਾਂਪੁਰ ਐਵਾਰਡ' ਨਾਲ ਸਨਮਾਨਿਤ ਕਰਨ ਅਤੇ ਉਨਾਂ ਦੀ ਨਵੀਂ ਪੁਸਤਕ  'ਕੱਚੀਆਂ ਕੰਧਾਂ' ਲੋਕ-ਅਰਪਨ ਕਰਨ ਤੇ ਵਧਾਈ ਸਮਾਰੋਹ ਆਯੋਜਿਤ ਕੀਤਾ ਗਿਆ।  ਇਸ ਐਵਾਰਡ ਲਈ ਉਨਾਂ ਨੂੰ ਨਕਦ ਰਾਸ਼ੀ, ਸ਼ਾਲ, ਮੋਮੈਂਟੋ ਅਤੇ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ।  ਪ੍ਰਿੰਸੀਪਲ ਗੋਸਲ ਨੂੰ ਸਨਮਾਨ ਪ੍ਰਦਾਨ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਡਾ. ਨਿਰਮਲ ਸਿੰਘ ਸੰਸਥਾਪਕ ਪੰਜਾਬੀ ਸੱਥ, ਸ੍ਰ. ਮਨਮੋਹਨ ਸਿੰਘ ਦਾਊਂ ਪ੍ਰਧਾਨ ਪੁਆਧੀ ਪੰਜਾਬੀ ਸੱਥ, ਮੁੱਖ ਮਹਿਮਾਨ ਸ. ਗੁਲਜ਼ਾਰ ਸਿੰਘ ਸੰਧੂ, ਡਾ. ਗੁਰਨਾਇਕ ਸਿੰਘ, ਡਾ. ਜਸਪਾਲ ਕੌਰ ਕਾਂਗ ਅਤੇ ਡਾ. ਗੁਰਪਾਲ ਸਿੰਘ ਸੰਧੂ ਸ਼ਾਮਲ ਸਨ।   ਪ੍ਰੋ. ਰਵਿੰਦਰ ਸਿੰਘ ਨੇ ਗੋਸਲ ਜੀ ਦੇ ਸਨਮਾਨ ਵਿੱਚ ਸਨਮਾਨ-ਪੱਤਰ ਪੜਿਆ ਅਤੇ ਡਾ. ਬਲਜੀਤ ਸਿੰਘ ਨੇ ਉਨਾਂ ਦੀ ਨਵੀਂ ਪੁਸਤਕ 'ਕੱਚੀਆਂ ਕੰਧਾਂ' ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ।    ਸਮਿਤੀ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਜਗਤਾਰ ਸਿੰਘ ਜੋਗ ਨੇ ਦੱਸਿਆ ਕਿ ਸਮਿਤੀ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੂੰ ਇਸ ਵਿਲੱਖਣ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ, ਸਮਿਤੀ ਦੇ ਸਮੂਹ ਮੈਂਬਰਾਂ ਲਈ ਬਹੁਤ ਹੀ ਮਾਣ ਦੀ ਗੱਲ ਹੈ।
          ਸ੍ਰੀ ਗੋਸਲ ਨੇ ਆਪਣੀ ਨਵੀਂ ਪੁਸਤਕ 'ਕੱਚੀਆਂ ਕੰਧਾਂ' ਬਾਰੇ ਬੋਲਦਿਆਂ ਦੱਸਿਆ ਕਿ ਇਹ ਪੁਸਤਕ 65 ਮਿੰਨੀ ਕਹਾਣੀਆਂ ਦਾ ਇੱਕ ਸੰਗ੍ਰਹਿ ਹੈ ਜਿਸਨੂੰ ਲੋਕ ਅਰਪਨ ਕਰਨ ਸਮੇਂ ਡਾ. ਬਲਜੀਤ ਸਿੰਘ ਵੱਲੋਂ ਇਸਨੂੰ ਬਹੁਤ ਹੀ ਰੌਚਿਕ ਅਤੇ ਅਜੋਕੀਆਂ ਸਮਾਜਿਕ ਘਟਨਾਵਾਂ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਸਿੱਖਿਆ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ, ਦੱਸਿਆ ਹੈ।   ਸਨਮਾਨ ਸਮਾਰੋਹ ਵਿੱਚ ਉਘੀਆਂ ਸ਼ਖਸ਼ੀਅਤਾਂ ਵਿੱਚ ਸ. ਪ੍ਰੀਤਮ ਸਿੰਘ ਭੋਪਾਲ, ਸਾਬਕਾ ਡੀ. ਪੀ. ਆਈ. ਪੰਜਾਬ, ਸ੍ਰੀ ਬੀ. ਆਰ. ਰੰਗਾੜਾ ਪ੍ਰਧਾਨ ਕਵੀ ਮੰਚ ਮੁਹਾਲੀ, ਸ੍ਰੀ ਸੇਵੀ ਰਾਇਤ ਪ੍ਰਧਾਨ ਵਿਗਿਆਨ ਸਾਹਿਤ ਕੇਂਦਰ ਅਤੇ ਸ. ਗੁਰਦਰਸ਼ਨ ਸਿੰਘ ਮਾਵੀ, ਸ੍ਰੀਮਤੀ ਦਲਜੀਤ ਕੌਰ ਦਾਊਂ ਅਤੇ ਹੋਰ ਪਤਵੰਤੇ ਹਾਜ਼ਰ ਸਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech