15

December 2017
Punjabi

ਇਸਲਾਮੀਆ ਗਰਲਜ਼ ਕਾਲਜ 'ਚ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ

December 07, 2017 10:00 PM

ਇਸਲਾਮੀਆ ਗਰਲਜ਼ ਕਾਲਜ 'ਚ ਏਡਜ਼ ਜਾਗਰੂਕਤਾ ਦਿਵਸ ਮਨਾਇਆ ਗਿਆ


ਮਾਲੇਰਕੋਟਲਾ 7 ਦਸੰਬਰ  ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਇਸਲਾਮੀਆ ਗਰਲਜ਼ ਕਾਲਜ 'ਚ ਪ੍ਰਿੰਸੀਪਲ ਡਾ.ਆਬਿਦਾ ਰਿਫਅਤ ਦੀ ਅਗਵਾਈ ਹੇਠ ਏਡਜ਼ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਿਚਕਾਰ ਏਡਜ਼ ਨਾਲ ਸਬੰਧਤ ਚਾਰਟ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ.ਆਬਿਦਾ ਰਿਫਅਤ ਨੇ ਕਿਹਾ ਕਿ ਲੋਕਾਂ ਨੂੰ ਏਡਜ਼ ਵਰਗੀਆਂ ਨਾਮੁਰਾਦ ਬਿਮਾਰੀਆਂ ਬਾਰੇ ਜਾਣਕਾਰੀ ਦੇਣ ਲਈ ਸਮੇ-ਸਮੇ ਸਿਰ ਅਜਿਹੇ ਪ੍ਰੋਗਰਾਮ ਕਰਵਾਉਣੇ ਜਰੂਰੀ ਹਨ। ਜਿਸ ਨਾਲ ਲੋਕਾਂ ਵਿਚ ਇਨ੍ਹਾਂ ਬਿਮਾਰੀਆਂ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਕਿਸੇ ਬੀਮਾਰੀ ਦਾ ਪਤਾ ਲੱਗ ਜਾਣਾ ਅਤੇ ਉਸ ਬੀਮਾਰੀ ਦਾ ਸਮੇਂ ਸਿਰ ਸਹੀ ਇਲਾਜ ਹੋ ਜਾਂਦਾ ਹੈ। ਏਡਜ਼ ਬਾਰੇ ਜਾਣਕਾਰੀ ਹੀ ਉਸ ਦਾ ਸਹੀ ਇਲਾਜ ਹੈ ਇਸ ਲਈ ਜਿਹੜੇ ਵਿਆਕਤੀ ਨੂੰ ਏਡਜ਼ ਹੈ ਉਸ ਨਾਲ ਸਾਨੂੰ ਨਫਰਤ ਨਹੀਂ ਕਰਨੀ ਚਾਹੀਦੀ ਸਗੋਂ ਜਿਹੜੇ ਵਿਆਕਤੀ ਐਚ.ਆਈ.ਵੀ.ਏਡਜ਼ ਨਾਲ ਪੀੜਿਤ ਹਨ ਉਨ੍ਹਾਂ ਪ੍ਰਤੀ ਪਿਆਰ ਅਤੇ ਇੱਜਤ ਵਾਲਾ ਰਵੱਈਆ ਰੱਖਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਸਮਝਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਇਸ ਦੀ ਰੋਕਥਾਮ ਵਿੱਚ ਸਹਿਯੋਗ ਕਰ ਸਕਣ। ਇਸ ਮੌਕੇ ਰੈੱਡ ਰੀਬਨ ਇੰਚਾਰਜ਼ ਮੈਡਮ ਗੁਰਵਿੰਦਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech