15

December 2017
Punjabi

ਕੈਬਿਨਟ ਵਿੱਚ ਵਾਧਾ 18 ਦਸੰਬਰ ਤੋਂ ਬਾਅਦ ਪਰ ਉਪ ਮੁੱਖ ਮੰਤਰੀ ਦੀ ਰਵਾਇਤ ਨਹੀਂ-ਕੈਪਟਨ ਕਿਸਾਨ ਕਰਜਾ ਮੁਆਫੀ ਅਤੇ ਸਮਾਰਟ ਫੋਨ ਦੇਣ ਦਾ ਕੰਮ ਚੋਣਾਂ ਤੋਂ ਬਾਅਦ ਸ਼ੁਰੂ ਹੋਵੇਗਾ

December 07, 2017 10:14 PM

ਕੈਬਿਨਟ ਵਿੱਚ ਵਾਧਾ 18 ਦਸੰਬਰ ਤੋਂ ਬਾਅਦ ਪਰ ਉਪ ਮੁੱਖ ਮੰਤਰੀ ਦੀ ਰਵਾਇਤ ਨਹੀਂ-ਕੈਪਟਨ ਕਿਸਾਨ ਕਰਜਾ ਮੁਆਫੀ ਅਤੇ ਸਮਾਰਟ ਫੋਨ ਦੇਣ ਦਾ ਕੰਮ ਚੋਣਾਂ ਤੋਂ ਬਾਅਦ ਸ਼ੁਰੂ ਹੋਵੇਗਾ


ਅੰਮ੍ਰਿਤਸਰ 7 ਦਸੰਬਰ:(ਕੁਲਜੀਤ ਸਿੰਘ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਜਾਰਤ ਵਿੱਚ ਵਾਧਾ ਗੁਜਰਾਤ ਚੋਣਾਂ ਦੇ ਨਤੀਜੇ ਜੋ ਕਿ 18 ਦਸੰਬਰ ਨੂੰ ਆਉਣੇ ਹਨ ਬਾਅਦ ਕੀਤਾ ਜਾਵੇਗਾ ਪਰ ਉਨਾਂ ਸਪਸ਼ਟ ਕੀਤਾ ਕਿ ਉਪ ਮੁੱਖ ਮੰਤਰੀ ਲਗਾਉਣਾ ਕਾਂਗਰਸ ਦੀ ਰਵਾਇਤ ਨਹੀਂ ਹੈ। ਅੰਮ੍ਰਿਤਸਰ ਵਿਖੇ ਰਾਜ ਦੇ ਸ਼ਹਿਰੀ ਵਿਕਾਸ ਲਈ ਪਾਰਟੀ ਦੀ ਯੋਜਨਾਬੰਦੀ ਸਬੰਧੀ ਦਸਤਾਵੇਜ ਜਾਰੀ ਕਰਨ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਨੂੰ ਰੱਦ ਕੀਤਾ ਕਿ ਕਾਂਗਰਸ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਵਿੱਚ ਅਸਫਲ ਹੋਈ ਹੈ। ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕੈਬਿਨਟ ਮੰਤਰੀ ਸ੍ਰ ਨਵਜੋਤ ਸਿੰਘ ਸਿੱਧੂ,  ਸੰਸਦ ਮੈਂਬਰ ਸ੍ਰ ਗੁਰਜੀਤ ਸਿੰਘ ਔਜਲਾ ਅਤੇ ਜਿਲੇ ਦੇ ਕਾਂਗਰਸੀ ਵਿਧਾਇਕਾਂ ਦੀ ਹਾਜ਼ਰੀ ਵਿੱਚ ਸ਼ਹਿਰੀ ਵਿਕਾਸ ਨੂੰ ਲੈ ਕੇ ਪਾਰਟੀ ਦੇ ਵਿਜਨ ਨੂੰ ਜਾਰੀ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 8 ਮਹੀਨਿਆਂ ਵਿੱਚ ਸਾਰੇ ਵਾਅਦੇ ਪੂਰੇ ਕਰਨੇ ਸੰਭਵ ਨਹੀਂ ਜਦੋਂ ਕਿ ਰਾਜ ਅਕਾਲੀ-ਭਾਜਪਾ ਸਰਕਾਰ ਦੀਆਂ ਬੇਨਿਯਮੀਆਂ ਕਾਰਨ ਪੂਰੀ ਤਰਾਂ ਵਿੱਤੀ ਸੰਕਟ ਵਿੱਚ ਹੈ।   ਉਨਾਂ ਕਿਹਾ ਕਿ ਕਿਸਾਨਾਂ ਦੀ ਕਰਜਾ ਮੁਆਫੀ ਅਤੇ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਦੇਣ ਦਾ ਕੰਮ ਮਿਊਂਪਸਲ ਚੋਣਾਂ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਰਾਜ ਦੀ ਸਨਅਤ ਮਾਲੀ ਸਾਧਨ ਜੁਟਾਉਣ ਵਿੱਚ ਸਹਾਇਤਾ ਦੇ ਰਹੀ ਹੈ ਅਤੇ ਮਾਰਚ ਮਹੀਨੇ ਰਾਜ ਸਰਕਾਰ ਨੇ 5000 ਕਰੋੜ ਤੋਂ ਵੱਧ ਤੇ ਸਨਅਤੀ ਸਮਝੌਤੇ ਕੀਤੇ ਹਨ। ਜੀ:ਐਸ:ਟੀ ਦੇ ਮੁੱਦੇ ਤੇ ਬੋਲਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ ਵੱਡੀ ਸਮੱਸਿਆ ਲਾਗੂ ਕਰਨ ਦੀ ਆ ਰਹੀ ਹੈ ਜੋ ਕਿ ਕਾਹਲੀ ਵਿੱਚ ਕੀਤੀ ਗਈ ਹੈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਰਾਜ ਦੀ ਅਕਸਾਈਜ ਨੀਤੀ ਵਿੱਚ ਤਬਦੀਲੀ ਲਈ ਕੇਰਲਾ, ਤਾਮਿਲਨਾਡੂ ਅਤੇ ਰਾਜਸਥਾਨ ਦੀਆਂ ਨੀਤੀਆਂ ਘੋਖੀਆਂ ਜਾ ਰਹੀਆਂ ਹਨ। ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਭਾਈ ਭਤੀਜਵਾਦ ਦੇ ਭਾਰੂ ਹੋਣ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੋਣ ਜਿੱਤ ਸਕਣ ਦੀ ਸਮਰਥਾ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech