News

ਕਿਮ ਜੌਗ ਉਨ ਅਤੇ ਡੋਨਾਲਡ ਟਰੰਪ ਦੀ ਵੱਧਦੀ ਕੁੜੱਤਣ ਮਨੁੱਖਤਾ ਲਈ ਖ਼ਤਰੇ ਦੀ ਘੰਟੀ, ਅਮਨ-ਚੈਨ ਚਾਹੁੰਣ ਵਾਲੀਆ ਕੌਮਾਂਤਰੀ ਸਖਸ਼ੀਅਤਾਂ ਇਸ ਨੂੰ ਖ਼ਤਮ ਕਰਵਾਉਣ : ਟਿਵਾਣਾ

December 12, 2017 04:14 PM

ਕਿਮ ਜੌਗ ਉਨ ਅਤੇ ਡੋਨਾਲਡ ਟਰੰਪ ਦੀ ਵੱਧਦੀ ਕੁੜੱਤਣ ਮਨੁੱਖਤਾ ਲਈ ਖ਼ਤਰੇ ਦੀ ਘੰਟੀ, ਅਮਨ-ਚੈਨ ਚਾਹੁੰਣ ਵਾਲੀਆ ਕੌਮਾਂਤਰੀ ਸਖਸ਼ੀਅਤਾਂ ਇਸ ਨੂੰ ਖ਼ਤਮ ਕਰਵਾਉਣ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 12 ਦਸੰਬਰ “ਅਮਰੀਕਾ ਵੱਲੋ ਜੋ ਉਤਰੀ ਕੋਰੀਆ ਉਤੇ ਸਮੁੰਦਰੀ ਅਤੇ ਮਾਲੀ ਨਾਕਾਬੰਦੀ ਦੀ ਗੱਲ ਹੋ ਰਹੀ ਹੈ, ਉਸ ਨੂੰ ਉਤਰੀ ਕੋਰੀਆ ਵੱਲੋਂ ਜੋ ਜੰਗ ਦੇ ਐਲਾਨ ਵੱਜੋ ਲਿਆ ਜਾ ਰਿਹਾ ਹੈ, ਇਸ ਨਾਲ ਸੰਸਾਰ ਪੱਧਰ ਉਤੇ ਤੀਸਰੇ ਸੰਸਾਰ ਜੰਗ ਦੀ ਆਮਦ ਦੀ ਖ਼ਤਰੇ ਦੀ ਘੰਟੀ ਵੱਜ ਗਈ ਹੈ । ਜੋ ਮਨੁੱਖਤਾ ਵਿਰੋਧੀ ਅਮਲ ਹਨ। ਕਿਉਂਕਿ ਦੋਵੇ ਅਮਰੀਕਾ ਤੇ ਉਤਰੀ ਕੋਰੀਆ ਪ੍ਰਮਾਣੂ ਤਾਕਤ ਅਤੇ ਬੈਲਿਸਟਿਕ ਮਿਜਾਇਲਾਂ ਦੇ ਮਾਲਕ ਹਨ । ਜੇਕਰ ਦੁਨੀਆਂ ਵਿਚ ਅਮਨ-ਚੈਨ ਦੀ ਚਾਹਨਾ ਰੱਖਣ ਵਾਲੇ ਮੁਲਕ ਅਤੇ ਕੌਮਾਂਤਰੀ ਸਿਆਸਤਦਾਨਾਂ ਨੇ ਇਸ ਖ਼ਤਰੇ ਦੀ ਘੰਟੀ ਨੂੰ ਭਾਂਪਦੇ ਹੋਏ ਕੋਈ ਸੰਜ਼ੀਦਗੀ ਭਰੀ ਚਾਰਜੋਈ ਨਾ ਕੀਤੀ ਤਾਂ ਇਕ ਵਾਰੀ ਫਿਰ ਹੀਰੋਸੀਮਾ ਤੇ ਨਾਗਾਸਾਕੀ ਵਰਗੇ ਦੁਖਾਂਤ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਇਸ ਲਈ ਅਮਰੀਕਾ ਤੇ ਉਤਰੀ ਕੋਰੀਆ ਦੀ ਇਹ ਵੱਧਦੀ ਦੁਸ਼ਮਣੀ ਤੇ ਇਕ-ਦੂਸਰੇ ਨੂੰ ਖੁੱਲ੍ਹੇਆਮ ਦਿੱਤੀਆ ਜਾ ਰਹੀਆ ਚੁਣੋਤੀਆ ਨੂੰ ਰੋਕਣ ਲਈ ਯੂਨਾਈਟਡ ਨੇਸ਼ਨ, ਏਸੀਆ ਵਾਚ ਹਿਊਮਨਰ ਰਾਈਟਸ, ਅਮਨੈਸਟੀ ਇੰਟਰਨੈਸ਼ਨਲ ਅਤੇ ਹੋਰ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਯਤਨਸ਼ੀਲ ਸੰਸਥਾਵਾਂ ਵੱਲੋ ਸਮੂਹਿਕ ਤੌਰ ਤੇ ਉਪਰੋਕਤ ਦੋਵਾਂ ਮੁਲਕਾਂ ਦੀ ਵੱਧਦੀ ਨਫ਼ਰਤ ਅਤੇ ਜੰਗ ਨੂੰ ਰੋਕਣ ਲਈ ਕੋਈ ਕਸਰ ਨਹੀਂ ਛੱਡਣੀ ਚਾਹੀਦੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਸਾਰ ਪੱਧਰ ਤੇ ਤੀਸਰੀ ਸੰਸਾਰ ਜੰਗ ਦੇ ਮੰਡਰਾਉਦੇ ਖ਼ਤਰੇ ਤੇ ਸ੍ਰੀ ਟਰੰਪ ਅਤੇ ਸ੍ਰੀ ਕਿਮ ਜੌਗ ਵਿਚ ਵੱਧਦੀ ਨਫ਼ਰਤ ਨੂੰ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ ਅਤੇ ਕੌਮਾਂਤਰੀ ਅਮਨ-ਚੈਨ ਚਾਹੁੰਣ ਵਾਲੀਆ ਸਖਸ਼ੀਅਤਾਂ ਅਤੇ ਸੰਸਥਾਵਾਂ ਨੂੰ ਤੁਰੰਤ ਇਸ ਸੰਜ਼ੀਦਾ ਮਸਲੇ ਨੂੰ ਸਮੂਹਿਕ ਤੌਰ ਤੇ ਸੁਲਝਾਉਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਵੇ ਦੋਵੇ ਤਾਕਤਾਂ ਆਪੋ-ਆਪਣੀ ਹਊਮੈ ਤੇ ਤਾਨਾਸ਼ਾਹੀ ਨੀਤੀਆਂ ਦੀ ਬਦੌਲਤ ਆਪਣੇ-ਆਪ ਨੂੰ ਸੰਸਾਰ ਦੀਆਂ ਸੂਪਰ ਤਾਕਤਾਂ ਸਾਬਤ ਕਰਨ ਲਈ ਤੀਸਰੀ ਸੰਸਾਰ ਜੰਗ ਵਾਲਾ ਮਾਹੌਲ ਪੈਦਾ ਕਰ ਰਹੀਆ ਹਨ । ਪਰ ਜਦੋਂ ਦੋਵੇ ਤਾਕਤਾਂ ਨੂੰ ਪਤਾ ਹੈ ਕਿ ਸੰਸਾਰ ਜੰਗ ਲੱਗਣ ਦੀ ਸੂਰਤ ਵਿਚ ਨਿਰਦੋਸ਼ ਮਨੁੱਖਤਾ ਦਾ ਜਿਥੇ ਬਹੁਤ ਵੱਡਾ ਘਾਣ ਹੋਵੇਗਾ, ਉਥੇ ਦੋਵਾਂ ਧਿਰਾਂ ਨਾਲ ਸੰਬੰਧਤ ਮੁਲਕਾਂ ਦੀ ਮਾਲੀ ਅਤੇ ਸਮਾਜਿਕ ਸਥਿਤੀ ਵੀ ਡਾਵਾਡੋਲ ਹੋਣ ਤੋ ਬਚ ਨਹੀਂ ਸਕੇਗੀ ਅਤੇ ਸਮੁੱਚੇ ਸੰਸਾਰ ਦੀ ਪ੍ਰਗਤੀ ਉਤੇ ਵੀ ਡੂੰਘਾਂ ਅਸਰ ਪਵੇਗਾ ਇਨ੍ਹਾਂ ਦੋਵਾਂ ਮੁਲਕਾਂ ਕੋਈ ਰਤੀਭਰ ਵੀ ਫਾਇਦਾ ਨਹੀਂ ਹੋਵੇਗਾ । ਸਮੁੱਚੇ ਮੁਲਕ ਦੋ ਧਿਰਾ ਵਿਚ ਵੰਡੇ ਜਾਣਗੇ । ਫਿਰ ਇਨ੍ਹਾਂ ਦੋਵਾਂ ਮੁਲਕਾਂ ‘ਚ ਉਨ੍ਹਾਂ ਦੇ ਮੁੱਖੀ ਸ੍ਰੀ ਡੋਨਾਲਡ ਟਰੰਪ ਤੇ ਸ੍ਰੀ ਕਿਮ ਜੌਗ ਉਨ ਕਿਉਂ ਨਹੀਂ ਯੂ.ਐਨ. ਦੇ ਸਾਂਝੇ ਪਲੇਟਫਾਰਮ ਦੀ ਸਹੀ ਵਰਤੋ ਕਰਕੇ ਇਸ ਜੰਗ ਨੂੰ ਟਾਲਣ ਤੇ ਪੈਦਾ ਹੋਣ ਵਾਲੀ ਨਫ਼ਰਤ ਨੂੰ ਖ਼ਤਮ ਕਰਨ ਦੇ ਅਮਲ ਕਰਦੇ ? ਉਨ੍ਹਾਂ ਸਮੁੱਚੀ ਮਨੁੱਖਤਾ ‘ਸਰਬੱਤ ਦੇ ਭਲੇ’ ਦੀ ਵੱਡਮੁੱਲੀ ਸੋਚ ਨੂੰ ਮੁੱਖ ਰੱਖਦੇ ਹੋਏ ਸ੍ਰੀ ਟਰੰਪ ਤੇ ਕਿਮ ਜੌਗ ਨੂੰ ਸਿੱਖ ਕੌਮ ਦੇ ਬਿਨ੍ਹਾਂ ਤੇ ਅਪੀਲ ਕੀਤੀ ਕਿ ਉਹ ਆਪੋ-ਆਪਣੀ ਹਊਮੈ ਤੇ ਤਾਨਾਸ਼ਾਹੀ ਸੋਚ ਨੂੰ ਅਲਵਿਦਾ ਕਹਿਕੇ ਸੰਸਾਰ ਜੰਗ ਵੱਲ ਸਭਨਾਂ ਨੂੰ ਧਕੇਲਣ ਦੀ ਬਜਾਇ ਆਪਸੀ ਟੇਬਲ-ਟਾਕ ਰਾਹੀ ਆਪਸੀ ਮਸਲਿਆ ਨੂੰ ਹੱਲ ਕਰਨ ਨਾ ਕਿ ਸਮੁੱਚੇ ਸੰਸਾਰ ਨੂੰ ਜੰਗ ਦੀ ਭੱਠੀ ਵਿਚ ਝੌਕਣ । ਉਨ੍ਹਾਂ ਯੂ.ਐਨ. ਦੀ ਸਕਿਊਰਟੀ ਕੌਸਲ ਦੇ ਵੀਟੋ ਪਾਵਰ ਵਾਲੇ ਚੀਨ, ਰੂਸ, ਫ਼ਰਾਂਸ, ਜਰਮਨ ਮੁਲਕਾਂ ਨੂੰ ਇਸ ਗੰਭੀਰ ਮਸਲੇ ਤੇ ਆਪਣੀਆ ਕੌਮਾਂਤਰੀ ਵੀਟੋ ਪਾਵਰ ਦੀਆਂ ਤਾਕਤਾਂ ਵਰਤਣ ਦੀ ਵੀ ਡੂੰਘੀ ਅਪੀਲ ਕੀਤੀ ਤਾਂ ਜੋ ਸੰਸਾਰ ਨੂੰ ਤੀਸਰੀ ਸੰਸਾਰ ਜੰਗ ਤੋਂ ਦੂਰ ਰੱਖਿਆ ਜਾ ਸਕੇ ।

Have something to say? Post your comment

More News News

ਵਿਸ਼ਵ ਸ਼ਾਂਤੀ ਅਤੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦੇਣ ਨਿਕਲਿਆ 28 ਸਾਲਾ ਅਭਿਸ਼ੇਕ ਕੁਮਾਰ ਸ਼ਰਮਾ ਨਿਊਜ਼ੀਲੈਂਡ ਪਹੁੰਚਿਆ ਜਹਾਂਗੀਰ ਦੇ ਦਰਵਾਜ਼ੇ ਪਹੁੰਚੀ ਏਡਜ਼ ਜਾਗਰੂਕਤਾ ਵੈਨ ਨੇ ਦਿੱਤਾ ਏਡਜ਼ ਦੀ ਬਿਮਾਰੀਆਂ ਤੋਂ ਬਚਾਅ ਦਾ ਸੁਨੇਹਾ ਆਉ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਝ ਕਰੀਏ ਭਾਈ ਦਰਸ਼ਨ ਸਿੰਘ 'ਤੇ ਲਗਾਏ ਇਲਜਾਂਮ ਝੂਠੇ ਸ਼੍ਰੋਮਣੀ ਕਮੇਟੀ ਨੇ ਗੁ:ਸੀਸਗੰਜ ਸਾਹਿਬ ਵਿਖੇਮਨਾਇਆ ਨੌਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ। ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਸਬੰਧੀ ਜ਼ਿਲਾ• ਚੋਣ ਅਫ਼ਸਰ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸੁਪਰਵਾਈਜਰਾਂ ਨਾਲ ਵਿਸ਼ੇਸ ਮੀਟਿੰਗ ਵਿਸ਼ਵ ਸ਼ਾਂਤੀ ਅਤੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦੇਣ ਨਿਕਲਿਆ 28 ਸਾਲਾ ਅਭਿਸ਼ੇਕ ਕੁਮਾਰ ਸ਼ਰਮਾ ਨਿਊਜ਼ੀਲੈਂਡ ਪਹੁੰਚਿਆ ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ?
-
-
-