News

ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ

December 14, 2017 07:21 PM

  ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਕੋਸ਼ਿਸ਼ਾਂ ਜਾਰੀ ਰਹਿਣਗੀਆਂ


ਅਮਲੋਹ ਯੂਨਾਈਟਿਡ ਕਲੱਬ ਕੈਨੇਡਾ ਵੱਲੋਂ ਪੰਜਵੀਂ ਸਲਾਨਾ ਅਮਲੋਹ ਨਾਈਟ ਆਯੋਜਿਤ

(ਸਤਨਾਮ ਸਿੰਘ ਮੱਟੂ )"ਸਾਡੀ ਮਾਂ ਬੋਲੀ ਪੰਜਾਬੀ ਨੂੰ ਵਿਦੇਸ਼ਾਂ ਵਿਚ ਵੀ ਪ੍ਰਫੁੱਲਤ ਕਰਨ ਅਤੇ ਨਵੀਂ ਪੀੜ੍ਹੀ ਨੂੰ ਪੰਜਾਬ ਦੀ ਵਿਲੱਖਣ ਅਤੇ ਅਮੀਰ ਵਿਰਾਸਤ ਨਾਲ ਜੋੜਨ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਪ੍ਰਤੀ ਜਾਣੂ ਕਰਵਾਉਣ ਲਈ ਐਨ ਆਰ ਆਈ ਪੰਜਾਬੀਆਂ ਵੱਲੋਂ ਵਿਦੇਸ਼ਾਂ ਵਿਚ ਵੀ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣਗੀਆਂ।"
ਕੇਨੇਡਾ ਦੇ ਸ਼ਹਿਰ ਬਰੈਮਪਟਨ ਓਨਟਾਰੀਓ ਵਿਖੇ ਸ਼ਿੰਗਾਰ ਬੈਂਕਟਮ ਹਾਲ ਚ ਅਮਲੋਹ ਯੂਨਾਈਟਿਡ ਕਲੱਬ ਆਫ ਕੇਨੇਡਾ ਵੱਲੋਂ ਪੰਜਵੀਂ ਸਾਲਾਨਾ ਅਮਲੋਹ ਨਾਈਟ ਮਨਾਉਣ ਤੋਂ ਬਾਅਦ ਟੈਲੀਫੋਨ ਤੇ ਗੱਲਬਾਤ ਕਰਦਿਆਂ ਕਲੱਬ ਮੈਂਬਰਾਂ ਹਰਜੀਤ ਸਿੰਘ ਜੰਜੂਆ ਕੇਨੇਡਾ ਅਤੇ ਅਮਰਜੀਤ ਸਿੰਘ ਕੇਨੇਡਾ ਨੇ ਦੱਸਿਆ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਅਤੇ ਸੱਭਿਆਚਾਰ ਭੁੱਲ ਜਾਂਦੀਆਂ ਹਨ ,ਉਹਨਾਂ ਦੀ ਹੋਂਦ ਖਤਮ ਹੋ ਜਾਂਦੀ ਹੈ।ਭਾਵੇਂ ਅਸੀਂ ਆਪਣੀ ਮਾਤ ਭੂਮੀ ਤੋਂ ਮੀਲਾਂ ਦੂਰ ਬੈਠੇ ਆਪਣਾ ਕਾਰੋਬਾਰ ਕਰ ਰਹੇ ਹਾਂ, ਪਰ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੋਅ ਅੱਜ ਵੀ ਸਾਡੇ ਜਿਹਨ ਚ ਵਸੀ ਹੋਈ ਹੈ।
ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਦੀ ਜਿੱਲਣ ਵਿੱਚ ਫਸ ਕੇ ,ਨਾਮੁਰਾਦ ਅਤੇ ਭੈੜੀ ਬਿਮਾਰੀ ਦੀ ਸ਼ਿਕਾਰ ਹੋਕੇ ਬੇਕਾਰ ਹੋਣ ਦੀ ਬਜਾਇ ਪੜ੍ਹ ਲਿਖ ਕੇਆਪਣੇ ਪਰਿਵਾਰ ਅਤੇ ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਵਿੱਚ ਹਿੱਸਾ ਪਾਉਣ।
ਇਸ ਅਮਲੋਹ ਨਾਈਟ ਪ੍ਰੋਗਰਾਮ ਵਿੱਚ ਅਮਲੋਹ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਕੇਨੇਡਾ ਵਿੱਚ ਰਹਿ ਰਹੇ ਪਰਿਵਾਰਾਂ ਨੇ ਉਚੇਚੇ ਤੌਰਤੇ ਸ਼ਿਰਕਤ ਕੀਤੀ।ਪ੍ਰੋਗਰਾਮ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸਾਹਿਤਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਪੰਜਾਬੀ ਪਰਿਵਾਰਾਂ ਚੋਂ ਹੀ ਗੀਤ , ਕਵਿਤਾਵਾਂ, ਚੁਟਕਲੇ ਆਦਿ ਸੁਣਾ ਕੇ ਸਾਰਿਆਂ ਦਾ ਮਨੌਰੰਜਨ ਕੀਤਾ।ਗਿੱਧਾ,ਜਾਗੋ,ਲੋਕ ਗੀਤਾਂ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਸਾਰਿਆਂ ਦੇ ਦਿਲ ਚ ਪੰਜਾਬ ਦੀ ਯਾਦ ਨੂੰ ਤਰੋਤਾਜ਼ਾ ਕਰ ਦਿੱਤਾ।
ਇਸ ਸਮਾਗਮ ਚ ਪਹੁੰਚੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਪਰਿਵਾਰਾਂ ਨੇ ਮਾਣ ਮਹਿਸੂਸ ਕਰਦੇ ਹੋਏ ਕਲੱਬ ਦੀ ਕੋਸ਼ਿਸ਼ ਦੀ ਭਰਪੂਰ ਸਲਾਘਾ ਕੀਤੀ ਅਤੇ ਯੂਨਾਈਟਿਡ ਕਲੱਬ ਵੱਲੋਂ ਇਸ ਸਮਾਜਿਕ ਸਮਾਗਮ ਲਈ ਮਾਈਕ ਸਹਾਇਤਾ ਦੇਣ ਵਾਲੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਰਾਜ ਗਰੇਵਾਲ ਐਮ ਪੀ,ਜੋਗਿੰਦਰ ਸਿੰਘ ਸਲਾਣਾ,ਦਲਬਾਰਾ ਸਿੰਘ, ਜੱਸੀ ਪਨਾਗ,ਜੰਗ ਸਿੰਘ ਰਾਣਾ,ਤਰਨਜੀਤ ਸਿੰਘ ਕੌਲਗੜ੍ਹ,ਵਰਿੰਦਰ ਅਰੋੜਾ, ਰਣਜੋਧ ਸਿੰਘ,ਰੋਮੀ ਸੰਧੂ, ਵਿੱਕੀ ਵਿਰਕ,ਸਾਂਝਾ ਵਿਰਸਾ ਰੇਡੀਓ,ਮੋਹਨ ਸਿੰਘ ਜੰਜੂਆ, ਹਰਪ੍ਰੀਤ ਸਿੰਘ ਪੁਰੀ,ਜਗਤਾਰ ਸਿੰਘ ਲੱਲੋਂ, ਹਰਦੀਪ ਫੈਜੁੱਲਾਪੁਰੀਆ ਆਦਿ ਨੇ ਆਪਣੇ ਪਰਿਵਾਰਾਂ ਸਮੇਤ ਉਚੇਚੇ ਤੌਰ ਤੇ ਹਾਜਰੀ ਲਵਾਈ।

 

Have something to say? Post your comment

More News News

ਵਿਸ਼ਵ ਸ਼ਾਂਤੀ ਅਤੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦੇਣ ਨਿਕਲਿਆ 28 ਸਾਲਾ ਅਭਿਸ਼ੇਕ ਕੁਮਾਰ ਸ਼ਰਮਾ ਨਿਊਜ਼ੀਲੈਂਡ ਪਹੁੰਚਿਆ ਜਹਾਂਗੀਰ ਦੇ ਦਰਵਾਜ਼ੇ ਪਹੁੰਚੀ ਏਡਜ਼ ਜਾਗਰੂਕਤਾ ਵੈਨ ਨੇ ਦਿੱਤਾ ਏਡਜ਼ ਦੀ ਬਿਮਾਰੀਆਂ ਤੋਂ ਬਚਾਅ ਦਾ ਸੁਨੇਹਾ ਆਉ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਝ ਕਰੀਏ ਭਾਈ ਦਰਸ਼ਨ ਸਿੰਘ 'ਤੇ ਲਗਾਏ ਇਲਜਾਂਮ ਝੂਠੇ ਸ਼੍ਰੋਮਣੀ ਕਮੇਟੀ ਨੇ ਗੁ:ਸੀਸਗੰਜ ਸਾਹਿਬ ਵਿਖੇਮਨਾਇਆ ਨੌਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ। ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਸਬੰਧੀ ਜ਼ਿਲਾ• ਚੋਣ ਅਫ਼ਸਰ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸੁਪਰਵਾਈਜਰਾਂ ਨਾਲ ਵਿਸ਼ੇਸ ਮੀਟਿੰਗ ਵਿਸ਼ਵ ਸ਼ਾਂਤੀ ਅਤੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦੇਣ ਨਿਕਲਿਆ 28 ਸਾਲਾ ਅਭਿਸ਼ੇਕ ਕੁਮਾਰ ਸ਼ਰਮਾ ਨਿਊਜ਼ੀਲੈਂਡ ਪਹੁੰਚਿਆ ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ?
-
-
-