News

ਗਿੱਪੀ ਗਰੇਵਾਲ ਦੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦੀ ਪਹਿਲੀ ਝਲਕ ਆਈ ਸਾਹਮਣੇ

December 14, 2017 07:28 PM
General

ਗਿੱਪੀ ਗਰੇਵਾਲ ਦੀ ਫਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦੀ ਪਹਿਲੀ ਝਲਕ ਆਈ ਸਾਹਮਣੇ

ਪਟਿਆਲਾ  14 ਦਸੰਬਰ  (ਜਵੰਦਾ ) - ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਸਟਾਰ ਨਾਇਕ  ਗਿੱਪੀ ਗਰੇਵਾਲ ਅਤੇ  ਨਾਮੀ ਫਿਲਮ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਆਪਣੀ ਅਥਾਹ ਮਿਹਨਤ ਸਦਕਾ ਪੰਜਾਬੀ ਫਿਲਮ ਇੰਡਸਟਰੀ ਦੇ ਪੱਧਰ ਨੂੰ ਹੋਰ ਵੀ ਨਿਖਾਰਿਆ ਹੈ।ਹੁਣ ਇਸ ਜੋੜੀ ਵਲੋਂ ਪਹਿਲੀ ਵਾਰ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਜੀਵਨ ਤੇ ਆਧਾਰਿਤ ਪੰਜਾਬੀ ਫਿਲਮ 'ਚ ਇੱਕਠੇ ਕੰਮ ਕੀਤਾ ਜਾ ਰਿਹਾ ਹੈ।ਡਾਇਰੈਕਟਰ ਸਿਮਰਜੀਤ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ 'ਸੂਬੇਦਾਰ ਜੋਗਿੰਦਰ ਸਿੰਘ' ਦਾ ਕਿਰਦਾਰ ਨਿਭਾਉਣਗੇ ਅਤੇ ਫਿਲਮ ਦੀ ਪਹਿਲੀ ਝਲਕ ਹਾਲ ਹੀ 'ਚ  ਸਾਹਮਣੇ ਆਈ ਹੈ। ਫਿਲਮ ਵਿਚ ਗਿੱਪੀ ਗਰੇਵਾਲ ਤੋਂ ਇਲਾਵਾ ਨਾਇਕਾ  ਅਦਿੱਤੀ ਸ਼ਰਮਾ, ਗੱਗੂ ਗਿੱਲ, ਕੁਲਵਿੰਦਰ ਬਿੱਲਾ, ਸਰਦਾਰ ਸੋਹੀ, ਕਰਮਜੀਤ ਅਨਮੋਲ, ਜੱਗੀ ਸਿੰਘ, ਰਾਜਵੀਰ ਜਵੰਦਾ ਅਤੇ ਹਰੀਸ਼ ਵਰਮਾ ਸਮੇਤ ਕਈ ਨਾਮੀ ਸਿਤਾਰੇ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ। ਇਸ ਫਿਲਮ ਲਈ ਗਿੱਪੀ ਗਰੇਵਾਲ ਤੇ ਸੱਮੁਚੀ ਟੀਮ ਵਲੋਂ ਬਹੁਤ ਮਿਹਨਤ ਕੀਤੀ ਹੈ। ਫਿਲਮ 'ਚ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾਉਣ ਲਈ ਗਿੱਪੀ ਵਲੋਂ ਆਪਣਾ 20 ਕਿਲੋ ਭਾਰ ਵੀ ਵਧਾਇਆ ਗਿਆ ਹੈ।ਦੱਸਣਯੋਗ ਹੈ ਕਿ ਸੂਬੇਦਾਰ ਜੋਗਿੰਦਰ ਸਿੰਘ ਨੇ ਆਪਣੀ ਬਹਾਦਰੀ ਨਾਲ 1962 'ਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਭਾਰਤ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਰਲ ਕੇ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਨਾਲ ਕਰੀਬ 6 ਘੰਟੇ ਮੁਕਾਬਲਾ ਕੀਤਾ ਸੀ । ਇਸ ਲੜਾਈ 'ਚ ਸ਼ਹੀਦੀ ਉਪਰੰਤ ਉਨਾਂ ਨੂੰ 'ਪਰਮਵੀਰ ਚੱਕਰ' ਨਾਲ ਨਿਵਾਜਿਆ ਗਿਆ ਸੀ।ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਸਿਮਰਜੀਤ ਸਿੰਘ ਤੇ ਰਾਸ਼ਿਦ ਰੰਗਰੇਜ ਵਲੋਂ ਲਿਖੀ ਗਈ ਹੈ। ਫਿਲਮ ਦੀ ਸ਼ੂਟਿੰਗ ਰਾਜਸਥਾਨ ਅਤੇ ਲਦਾਖ ਵਿਖੇ  ਕੀਤੀ ਗਈ ਹੈ ਜੋ ਕਿ  ਸਾਲ 2018 'ਚ ਵੱਡੇ ਪਰਦੇ 'ਤੇ ਦਸਤਕ ਦੇਵੇਗੀ।

Have something to say? Post your comment

More News News

ਵਿਸ਼ਵ ਸ਼ਾਂਤੀ ਅਤੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦੇਣ ਨਿਕਲਿਆ 28 ਸਾਲਾ ਅਭਿਸ਼ੇਕ ਕੁਮਾਰ ਸ਼ਰਮਾ ਨਿਊਜ਼ੀਲੈਂਡ ਪਹੁੰਚਿਆ ਜਹਾਂਗੀਰ ਦੇ ਦਰਵਾਜ਼ੇ ਪਹੁੰਚੀ ਏਡਜ਼ ਜਾਗਰੂਕਤਾ ਵੈਨ ਨੇ ਦਿੱਤਾ ਏਡਜ਼ ਦੀ ਬਿਮਾਰੀਆਂ ਤੋਂ ਬਚਾਅ ਦਾ ਸੁਨੇਹਾ ਆਉ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਝ ਕਰੀਏ ਭਾਈ ਦਰਸ਼ਨ ਸਿੰਘ 'ਤੇ ਲਗਾਏ ਇਲਜਾਂਮ ਝੂਠੇ ਸ਼੍ਰੋਮਣੀ ਕਮੇਟੀ ਨੇ ਗੁ:ਸੀਸਗੰਜ ਸਾਹਿਬ ਵਿਖੇਮਨਾਇਆ ਨੌਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ। ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਸਬੰਧੀ ਜ਼ਿਲਾ• ਚੋਣ ਅਫ਼ਸਰ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਸੁਪਰਵਾਈਜਰਾਂ ਨਾਲ ਵਿਸ਼ੇਸ ਮੀਟਿੰਗ ਵਿਸ਼ਵ ਸ਼ਾਂਤੀ ਅਤੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦੇਣ ਨਿਕਲਿਆ 28 ਸਾਲਾ ਅਭਿਸ਼ੇਕ ਕੁਮਾਰ ਸ਼ਰਮਾ ਨਿਊਜ਼ੀਲੈਂਡ ਪਹੁੰਚਿਆ ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ?
-
-
-