19

January 2018
3 ਸਾਧਵੀਆਂ ਨਾਲ ਹੋਇਆ ਬਲਾਤਕਾਰਪੰਜਾਬ ਤੋਂ ਵੱਧ ਚੈਲੇਂਜਿੰਗ ਹੈ ਰਾਜਸਥਾਨ, ਉੱਥੇ ਕਿਸਾਨ ਖ਼ੁਦਕੁਸ਼ੀ ਕਿਉਂ ਨਹੀਂ ਕਰ ਰਹੇ : ਹਾਈ ਕੋਰਟਅੰਬਾਲਾ ਜੇਲ੍ਹ 'ਚ ਯੋਗਾ ਟਰੇਨਰ ਬਣੀ ਹਨੀਪ੍ਰੀਤਭਗਵੇਂਵਾਦੀਆਂ ਨੇ ਗਾਂ ਚੋਰੀ ਦੇ ਦੋਸ਼ ਲਗਾ ਕੇ ਦਲਿਤਾਂ ਦੇ ਸਿਰ ਮੁੰਨੇਸ਼ੀਲਾ ਕਰਾਉਣਾ ਚਾਹੁੰਦੀ ਸੀ ਕਿਸ਼ੋਰੀ ਲਾਲ ਨੂੰ ਰਿਹਾਅਇਨਸਾਫ਼ ਲਈ ਸਿੱਖਾਂ ਨੂੰ ਜੂਝਣਾ ਪਵੇਗਾ ਤੇ ਸੱਚ ਲਈ ਲੜਨਾ ਪਵੇਗਾ / ਐਡਵੋਕੇਟ ਰਾਜਵਿੰਦਰ ਸਿੰਘ ਬੈਂਸਪੰਥ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਬੰਤਾ ਸਿੰਘ ਮੂੰਡਾ ਪਿੰਡ ਵਾਲਿਆ ਦਾ ਇਟਲੀ ਪਹੁੰਚਣ ‘ਤੇ ਕੀਤਾ ਗਿਆ ਨਿੱਘਾ ਸਵਾਗਤਸੀਟੀ ਗਰੁੱਪ ਵਿਖੇ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦਾ ਹੋਇਆ ਆਗਾਜ਼ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)
Punjabi

ਨਕੋਦਰ ਵਿਖੇ ਧੀਆਂ ਦੀ ਲੋਹੜੀ ਮਣਾਈ ਗਈ

January 08, 2018 03:10 PM

ਨਕੋਦਰ(ਪੁਨੀਤ ਅਰੋੜਾ) ਨਕੋਦਰ ਛਾਬੜਾ ਹਸਪਤਾਲ ਵਿਖੇ ਧੀਆਂ ਦੀ ਲੋਹੜੀ ਮਣਾਈ ਗਈ ਇਸ ਮੌਕੇ ਮੁੱਖ ਮਹਿਮਾਨ ਡਾ ਮੁਕੇਸ਼ ਕੁਮਾਰ ਡੀ ਐਸ ਪੀ ਨਕੋਦਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਲੜਕੇ ਅਤੇ ਲੜਕੀ ਵਿੱਚ ਕੋਈ ਫਰਕ ਨਹੀਂ ਅਤੇ ਧੀਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਧੀਆਂ ਨੂੰ ਵੱਧ ਤੋਂ ਵੱਧ ਪੜਾਉ ਤੇ ਮੁੰਡਿਆਂ ਦੇ ਬਰਾਬਰ ਸਮਝੋਂ ਅੱਜ ਦੇ ਸਮੇਂ ਵਿੱਚ ਲੜਕੀਆਂ ਨੇ ਹਰ ਖੇਤਰ ਵਿੱਚ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਛਾਬੜਾ ਹਸਪਤਾਲ ਦੇ ਡਾ ਇੱਦਰਪ੍ਰੀਤ ਅਤੇ ਡਾ ਹਰਨਰਿੰਦਰ ਕੋਰ ਜੀ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਇਸ ਮੌਕੇ ਉਨ੍ਹਾਂ ਨਵਜੰਮੀਆਂ ਧੀਆਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ ਅਤੇ ਡਾ ਇੰਦਰਪ੍ਰੀਤ ਕੋਰ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਅਤੇ ਧਨਵਾਦ ਕੀਤਾ ਅਤੇ ਹਸਪਤਾਲ ਦੇ ਸਟਾਫ ਵੱਲੋਂ ਗਿੱਧਾ ਅਤੇ ਨਾਟਕਾਂ ਰਾਹੀਂ ਸਭ ਦਾ ਮਨੋਰੰਜਨ ਕੀਤਾ ਗਿਆ ਇਸ ਪ੍ਰੋਗਰਾਮ ਵਿਚ ਸਟੇਜ ਸੰਭਾਲਣ ਦੀ ਭੁਮਿਕਾ ਮਖਣ ਸ਼ੇਰਪੁਰੀ ਅਤੇ ਰਕੇਸ਼ ਸ਼ਰਮਾ ਜੀ ਨੇ ਨਿਭਾਈ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech