Poem

ਕੀ ਕਰਨੇ ਐਸੇ ਯਾਰ ਜਿੰਦੇ// ਸੁਖਚੈਨ ਸਿੰਘ ਸਿੱਧੂ

January 10, 2018 09:08 PM
General

ਕੀ  ਕਰਨੇ  ਐਸੇ  ਯਾਰ  ਜਿੰਦੇ
ਜੋ ਥਾਂ-ਥਾਂ  ਕਰਦੇ ਪਿਆਰ  ਜਿੰਦੇ
ਮੁਰਦਿਆਂ ਲਈ ਅੱਗੇ ਵੱਧਦੀ ਏ
ਤੂੰ  ਆਖਰ  ਜਾਣਾ  ਹਾਰ  ਜ਼ਿੰਦੇ

ਇੱਥੇ ਯਾਰ  ਬਣਾ  ਕੇ  ਠੱਗਦੇ ਨੇ
ਉਝ ਵੇਖਣ ਨੂੰ ਆਪਣੇ ਲੱਗਦੇ ਨੇ
ਦਿਲ  ਕਾਲੇ  ਰੂਹ  ਤੋਂ ਜਲੇ  ਹੋਏ
ਬਸ  ਚਿਹਰੇ  ਤੋਂ  ਹੀ  ਫਬਦੇ  ਨੇ

ਰੂਹਾਂ  ਦੀ  ਗੱਲ  ਕਰਦੇ ਨੇ ਜੋ
ਅਸਲੋਂ ਚੰਮ ਤੇ ਮਰਦੇ ਨੇ ਉਹ
ਸੱਚ ਨੂੰ ਪੈਰਾਂ ਹੇਠ ਲਿਤਾੜ ਕੇ
ਝੂਠ ਦਾ ਪੱਲਾ ਫੜ੍ਹਦੇ ਨੇ  ਉਹ

ਸੋਚਿਆ  ਸੀ  ਸੱਜਣ  ਮੇਰਾ  ਏ  ਬਸ
ਉਹਦੇ ਦਿਲ ਤੇ ਪਹਿਰਾ ਮੇਰਾ ਹੈ ਬਸ
ਹੁਣ  ਜਦ  ਮਿਲਿਆ  ਪਾਸਾ  ਵੱਟ ਕੇ
ਆਖਦਾ  ਏ  ਤੂੰ  ਕਿਹੜਾ  ਏ  ਦੱਸ

ਥਾਂ ਥਾਂ ਪਿਆਰ ਨਿਭਾਉਂਦੇ ਨੇ ਜੋ
ਆਖਰ ਨੂੰ ਪਛਤਾਉਂਦੇ  ਨੇ ਉਹ
ਸਭ ਨੂੰ ਗਲ ਲੱਗ ਮਿਲਣੇ ਵਾਲੇ
ਭਲੇਮਾਣਸ ਅਖਵਾਉਂਦੇ ਨੇ ਉਹ

ਹਵਸਾਂ ਕਦੇ ਪਿਆਰ ਨੀ ਕਰਦੀਆਂ
ਜ਼ਿੰਦਾ ਦਾ ਸਤਿਕਾਰ  ਨੀ ਕਰਦੀਆਂ
ਰੁਤਬਿਆਂ ਉੱਪਰ ਮਰਦੀਆਂ ਨੇ ਸਭ
ਰੂਹ  ਦੇ  ਉੱਪਰ  ਕਿੱਥੋ  ਮਰਦੀਆਂ

ਸਮਿਆਂ  ਦੀ  ਮਾਰ  ਨੇ  ਮਾਰ ਲਿਆ
ਅਸੀਂ  ਆਪਣਾ  ਅੰਦਰ ਖਾਰ ਲਿਆ
ਉਹਨਾਂ ਮਿੱਠਾ ਜਿਹਾ ਇੱਕ ਲਾਰਾ ਦਿੱਤਾ
ਅਸੀਂ  ਹਉਕਾ  ਭਰਕੇ  ਸਾਰ  ਲਿਆ,,,,,,,,,,,,,
                                                  ਸੁਖਚੈਨ ਸਿੰਘ ਸਿੱਧੂ

Have something to say? Post your comment