19

January 2018
3 ਸਾਧਵੀਆਂ ਨਾਲ ਹੋਇਆ ਬਲਾਤਕਾਰਪੰਜਾਬ ਤੋਂ ਵੱਧ ਚੈਲੇਂਜਿੰਗ ਹੈ ਰਾਜਸਥਾਨ, ਉੱਥੇ ਕਿਸਾਨ ਖ਼ੁਦਕੁਸ਼ੀ ਕਿਉਂ ਨਹੀਂ ਕਰ ਰਹੇ : ਹਾਈ ਕੋਰਟਅੰਬਾਲਾ ਜੇਲ੍ਹ 'ਚ ਯੋਗਾ ਟਰੇਨਰ ਬਣੀ ਹਨੀਪ੍ਰੀਤਭਗਵੇਂਵਾਦੀਆਂ ਨੇ ਗਾਂ ਚੋਰੀ ਦੇ ਦੋਸ਼ ਲਗਾ ਕੇ ਦਲਿਤਾਂ ਦੇ ਸਿਰ ਮੁੰਨੇਸ਼ੀਲਾ ਕਰਾਉਣਾ ਚਾਹੁੰਦੀ ਸੀ ਕਿਸ਼ੋਰੀ ਲਾਲ ਨੂੰ ਰਿਹਾਅਇਨਸਾਫ਼ ਲਈ ਸਿੱਖਾਂ ਨੂੰ ਜੂਝਣਾ ਪਵੇਗਾ ਤੇ ਸੱਚ ਲਈ ਲੜਨਾ ਪਵੇਗਾ / ਐਡਵੋਕੇਟ ਰਾਜਵਿੰਦਰ ਸਿੰਘ ਬੈਂਸਪੰਥ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਬੰਤਾ ਸਿੰਘ ਮੂੰਡਾ ਪਿੰਡ ਵਾਲਿਆ ਦਾ ਇਟਲੀ ਪਹੁੰਚਣ ‘ਤੇ ਕੀਤਾ ਗਿਆ ਨਿੱਘਾ ਸਵਾਗਤਸੀਟੀ ਗਰੁੱਪ ਵਿਖੇ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦਾ ਹੋਇਆ ਆਗਾਜ਼ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)
Article

" ਦੁੱਧ ਦੇ ਗਲਾਸ ਦੀ ਕੀਮਤ " ਹਾਕਮ ਸਿੰਘ ਮੀਤ

January 10, 2018 09:14 PM

 " ਦੁੱਧ ਦੇ ਗਲਾਸ ਦੀ ਕੀਮਤ " 


ਮੰਡੀ ਗੋਬਿੰਦਗਡ਼੍ਹ ਸ਼ਹਿਰ ਵਿੱਚ ਇੱਕ ਬਜੁਰਗ ਜੋੜਾ ਰਹਿ ਰਿਹਾ ਸੀ ਇੱਕ ਉਹਨਾਂ ਦਾ ਪੁੱਤਰ ਸੀ "  ਧਰਮਵੀਰ ਸਿੰਘ " ਜੋ ਡਰਾਈਵਿੰਗ ਦਾ ਕੰਮ ਕਰਕੇ ਆਪਣੇ ਪੀੑਵਾਰ ਦਾ ਗੁਜ਼ਾਰਾ ਕਰਦਾ ਸੀ । ਫਿਰ " ਧਰਮਵੀਰ " ਦਾ ਵਿਆਹ ਕਰ ਦਿੱਤਾ , ਵਾਹਿਗੁਰੂ ਨੇ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ , ਜਿਸ ਨਾਮ ਕੋਹੇਨੂਰ ਰੱਖਿਆ ।
            ਇੱਕ ਦਿਨ " ਧਰਮਵੀਰ " ਦੀ ਮਾਂ " ਗੁਰਜੀਤ ਕੌਰ " ਅਚਾਨਕ ਬਿਮਾਰ ਹੋ ਗਈ ਉਸਨੂੰ ਚੱਕ ਕੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ , ਜਿੱਥੇ ਡਾਕਟਰਾਂ ਨੇ ਮਿਤੑਕ ਕਰਾਰ ਦੇ ਦਿੱਤਾ ।
           " ਧਰਮਵੀਰ" ਦੀ ਮਾਂ ਦੀ ਅਚਾਨਕ ਮੌਤ ਤੋਂ ਬਾਅਦ ਉਸਦੇ ਬਾਪੂ ਜੀ ਨੇ ਸਾਰੀ ਜਾਈਦਾਦ ਆਪਣੇ ਮੁੰਡੇ " ਧਰਮਵੀਰ " ਅਤੇ ਨੂੰਹ " ਸੁਖਦੀਪ ਕੌਰ " ਦੇ ਨਾਮ ਕਰ ਦਿੱਤੀ " ਧਰਮਵੀਰ " ਦਾ ਬਾਪੂ ਜੀ " ਹਾਕਮ ਸਿੰਘ ਮੀਤ " ਲਿਖਣ ਤੇ ਪੜਣ ਦਾ ਬਹੁਤ ਸ਼ੁਕੀਨ ਸੀ ਅਤੇ ਸਾਰਿਆਂ ਦੇ ਦੁੱਖ ਸੁੱਖ ਦਾ ਸਾਂਝੀ ਸੀ  ਹਰ ਇੱਕ ਦੇ ਕੰਮ ਆਉਣ ਵਾਲਾ ਬੰਦਾ ਸੀ । ਅਤੇ ਦੁੱਧ ਪੀਣ ਦਾ ਬਹੁਤ ਸੁਕੀਨ ਸੀ , ਚਾਹ ਤਾਂ ਕਦੇ ਉਸਨੇ ਆਪਣੇ ਮੂੰਹ ਨੂੰ ਨਹੀਂ ਸੀ ਲਾਈ ।
            "ਧਰਮਵੀਰ " ਦਾ ਬਾਪੂ ਜੀ ਥੋਡ਼ਾ ਬਹੁਤਾ ਕੰਮਾਂ ਕਰਦਾ ਬਾਕੀ ਸਮਾਂ ਲਿਖਣ ਪੜਣ ਵਿੱਚ ਗੁਜ਼ਾਰ ਦਿੰਦਾ " ਧਰਮਵੀਰ " ਆਪਣੇ ਬਾਪੂ ਜੀ ਨੂੰ ਕਦੇ ਕੁੱਝ ਨਹੀਂ ਬੋਲਦਾ ਸੀ , ਹਰ ਟਾਈਮ ਆਪਣੇ ਬਾਪੂ ਜੀ ਦਾ ਖਿਆਲ ਰੱਖਦਾ ਸੀ ਬਹੁਤ ਕੰਮਾਂ ਕਰ ਲਿਆ ਹੁਣ ਤੁਸੀਂ ਅਰਾਮ ਕਰਿਆ ਕਰੋ ।
       ਇੱਕ ਦਿਨ " ਧਰਮਵੀਰ " ਦੇ ਬਾਪੂ ਜੀ ਕੰਮ ਕਰਕੇ ਆਏ ਤਾਂ " ਨੂਰ " ਨੇ ਉਹਨਾਂ ਨੂੰ ਪਾਣੀ ਦਾ ਗਲਾਸ ਲਿਆ ਕੇ ਦਿੱਤਾ ,
ਬਾਪ ਜੀ ਨੇ ਪਾਣੀ ਪੀਤਾ ।
       ਫਿਰ " ਨੂਰ " ਨੂੰ ਕਿਹਾ ਜਾ ਤੇਰੀ ਮੰਮੀ ਨੂੰ ਕਹਿੰਦੇ ਮੈਨੂੰ ਰੋਟੀ ਪਾ ਦੇਵੇ ਬਹੁਤ ਭੁੱਖ ਲੱਗੀ ਹੈਂ " ਨੂਰ " ਅੰਦਰੋਂ ਆਪਣੀ ਮੰਮੀ " ਸੁਖਦੀਪ ਕੌਰ " ਤੋਂ ਥਾਲ ਵਿੱਚ ਰੋਟੀ ਪਵਾਕੇ ਲਿਆ ਕੇ ਦਿੰਦਾ ਹੈਂ , ਫਿਰ ਦੋਹਨੇ ਦਾਦਾ ਪੋਤਾ ਰੋਟੀ ਖਾਣ ਲੱਗ ਜਾਂਦੇ ਹਨ " ਸੁਖਦੀਪ " ਨੂਰ " ਨੂੰ  ਦਾਦੇ ਨਾਲ ਰੋਟੀ ਖਾਦਾਂ ਦੇਖ ਕੇ ਅੱਖਾਂ ਵਿਚੋਂ ਘੂਰ ਰਹੀ ਸੀ ਪਰ " ਨੂਰ " ਉਪਰ ਕੋਈ ਅਸਰ ਨਹੀਂ ਹੋ ਰਿਹਾ ਸੀ , ਰੋਟੀ ਖਾਦੀ ਫਿਰ ਬਾਪੂ ਜੀ ਨੇ ਅਵਾਜ਼ ਦਿੱਤੀ " ਸੁਖਦੀਪ " ਪੁੱਤਰ ਮੈਨੂੰ ਇੱਕ ਦੁੱਧ ਗਲਾਸ ਗਰਮ ਕਰਕੇ ਦੇਦੇ " ਸੁਖਦੀਪ " ਬੋਲੀ ਬਾਪੂ ਜੀ ਅੱਜ ਦੁੱਧ ਨਹੀਂ ਹੈ ਬਿੱਲੀ ਨੇ ਸਾਰਾ ਦੁੱਖ ਡੋਲ ਦਿੱਤਾ ਹੈ ।
                 "ਅੱਛਿਆ ਪੁੱਤਰ ਰਹਿਣ ਦਿਓ "
ਇਹ ਕਿਹ ਕੇ ਆਪਣੇ ਦੂਸਰੇ ਕਮਰੇ ਵਿੱਚ ਪੜਣ ਲਿਖਣ ਬੈਠ ਗਿਆ । ਫਿਰ " ਧਰਮਵੀਰ " ਆਉਂਦਾ ਹੈ ਪੁੱਛਦਾ ਹੈ ਬਾਪੂ ਜੀ ਨੇ ਰੋਟੀ ਖਾ ਲਈ ਹੈਂ " ਸੁਖਦੀਪ " ਬੋਲੀ ਖਾ ਲਈ ਏ ਵਿਹਲਡ਼ ਨੇ ਕਿਹਡ਼ਾ ਕੋਈ ਕੰਮ ਕਰਨਾ ਅੈ " ਧਰਮਵੀਰ " ਚੁੱਪ ਰਿਹਾ ਕੁੱਝ ਨਹੀਂ ਬੋਲਿਆ ।
   ਫਿਰ ਕਹਿਣ ਲੱਗਿਆ " ਸੁਖਦੀਪ " ਮੈਨੂੰ ਵੀ ਰੋਟੀ ਪਾ ਦੇ " ਸੁਖਦੀਪ " ਨੇ ਰੋਟੀ ਪਾ ਕੇ ਟੇਬਲ ਉਪਰ ਲਾ ਦਿੱਤੀ ਫਿਰ ਦੋਹਨੇ ਰੋਟੀ ਖਾਣ ਲੱਗ ਪਏ , ਅਜੇ ਰੋਟੀ ਖਾ ਹੀ ਰਹੇ ਸੀ " ਨੂਰ " ਦੇ ਨਾਨਾ ਜੀ ਆ ਗਏ
" ਸੁਖਦੀਪ " ਨੇ ਰੋਟੀ ਵਿਚਾਲੇ ਛੱਡ ਕੇ ਆਪਣੇ ਬਾਪੂ ਜੀ " ਗੁਰਮੇਲ ਸਿੰਘ "ਨੂੰ ਦੁੱਧ ਦਾ ਗਲਾਸ ਗਰਮ ਕਰਕੇ ਲੈ ਕੇ ਆਉਂਦੀ ਹੈਂ , ਦੁੱਧ ਦਾ ਗਲਾਸ ਟੇਬਲ ਉੁੱਤੇ ਰੱਖ ਕੇ ਅੰਦਰ ਚਲੀ ਜਾਦੀ ਹੈਂ " ਨੂਰ " ਇਹ ਸਭ ਕੁੱਝ ਦੇਖ ਰਿਹਾ ਸੀ ਕਿ ਦਾਦਾ ਜੀ ਨੂੰ ਤਾਂ ਦੁੱਧ ਦਿੱਤਾ ਨੀ " ਮੰਮੀ " ਕਹਿੰਦੀ ਬਿੱਲੀ ਨੇ ਡੋਲ ਦਿੱਤਾ ਹੈ " ਨੂਰ " ਨੇ ਦੁੱਧ ਦਾ ਗਲਾਸ ਚੱਕਿਆ ਆਪਣੇ ਦਾਦਾ ਜੀ ਨੂੰ ਦੇ ਆਇਆ ,ਕਹਿੰਦਾ ਦਾਦਾ ਜੀ  ਬਿੱਲੀ ਨੇ ਦੁੱਧ ਡੋਲ ਦਿੱਤਾ ਸੀ , ਬਿੱਲੀ ਦੁੱਧ ਵਾਪਸ ਕਰ ਗਈ ਹੈ ।
              " ਦਾਦਾ ਜੀ " ਹੁਣ ਕੁੱਝ ਸੋਚ ਰਿਹਾ ਸੀ ।"
"ਸੁਖਦੀਪ" ਅੰਦਰੋਂ ਬਹਾਰ ਆਈ ਤਾਂ ਕੀ ਦੇਖ ਰਹੀ ਹੈ ਟੇਬਲ ਉਪਰ " ਬਾਪ ਜੀ " ਅੱਗੇ ਦੁੱਧ ਦਾ ਗਲਾਸ ਨਹੀਂ ਹੈਂ ਸੁਖਦੀਪ ਨੇ ਆਪਣੇ " ਬਾਪੂ ਜੀ" ਨੂੰ ਪੁੱਛਿਆ ਬਾਪੂ ਜੀ ਤੁਸੀਂ ਦੁੱਧ ਪੀ ਲਿਆ ਹੈਂ ਨਹੀ ਪੁੱਤਰ " ਨੂਰ " ਦੇ ਨਾਨਾ ਜੀ ਕਹਿਣ ਲੱਗੇ ਉਹ ਤਾਂ " ਨੂਰ " ਚੱਕ ਕੇ ਦੁੱਧ ਦਾ ਗਲਾਸ ਆਪਣੇ " ਦਾਦਾ ਜੀ" ਨੂੰ ਦੇ ਆਇਆ ਅਤੇ " ਦਾਦਾ ਜੀ " ਨੂੰ ਕਹਿੰਦਾ ਬਿੱਲੀ ਦੁੱਧ ਵਾਪਸ ਕਰ ਗਈ ਅੈਂ ।
            "ਸੁਖਦੀਪ " ਗੁੱਸੇ ਨਾਲ ਕਹਿਣ ਲੱਗੀ " ਨੂੰਰ " ਤੂੰ ਆਪਣੇ ਨਾਨਾ ਜੀ ਅੱਗੋਂ ਦੁੱਧ ਦਾ ਗਲਾਸ ਕਿਉਂ ਚੱਕਿਆ ਹੈਂ " ਨੂਰ " ਮੰਮੀ ਜੀ ਮੈਂ ਨਹੀਂ ਚੱਕਿਆ ਉਹ ਤਾਂ ਬਿੱਲੀ ਪੀ ਗਈ ਅੈਂ " ਦਾਦਾ " ਜੀ ਨੂੰ ਤਾਂ ਉਹ ਦੁੱਧ ਦਾ ਗਲਾਸ ਦੇ ਕੇ ਆਇਆ , ਜੋ ਬਿੱਲੀ ਦੁੱਧ ਵਾਪਸ ਕਰਕੇ ਗਈ ਸੀ।
        " ਸੁਖਦੀਪ " ਹੁਣ ਕੁੱਝ ਸੋਚਣ ਲਈ ਮਜ਼ਬੂਰ ਸੀ "
ਦੂਸਰੇ ਦਿਨ ਸਾਰਾ ਪੀੑਵਾਰ ਇਕੱਠਾ ਬੈਠਾ ਸੀ ਤਾਂ " ਨੂਰ " ਦੇ " ਦਾਦਾ ਜੀ " ਨੇ ਧਰਮਵੀਰ ਅਤੇ ਸੁਖਦੀਪ ਨਾਮ ਤੋ ਵਸੀਅਤਨਾਮਾ ਤੜਵਾ ਕਿ  ਸਾਰੀ ਜਾਈਦਾਦ ਦਾ ਵਸੀਅਤਨਾਮਾ ਲਿਖਵਾਕੇ " ਨੂਰ " ਦੇ  ਹੱਥ ਤੇ ਰੱਖ ਦਿਤਾ , ਅਤੇ ਕਹਿਣ ਲੱਗਿਆ ਪੁੱਤਰ ਇਹ ਦੁੱਧ ਦੇ ਗਲਾਸ ਦੀ ਕੀਮਤ ਹੈਂ ਜੋ ਬਿੱਲੀ ਵਾਪਸ ਕਰ ਗਈ ਸੀ , ਜੋ ਮੈਨੂੰ ਦੇ ਕੇ ਆਇਆ ਸੀ ।
       ਹੁਣ " ਸੁਖਦੀਪ " ਆਪਣੀ ਗਲਤੀ ਮਹਿਸੂਸ ਕਰ ਰਹੀ ਸੀ ਅਤੇ  ਦੁੱਧ ਦੇ ਗਲਾਸ ਦੀ ਕੀਮਤ ਦਾ ਪਤਾ ਲੱਗ ਚੁੱਕਿਆ ਸੀ ।
             ਹਾਕਮ ਸਿੰਘ ਮੀਤ
               " ਮੰਡੀ ਗੋਬਿੰਦਗਡ਼੍ਹ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech