Poem

ਸਮਾਜ//ਕੌਰ ਬਿੰਦ

January 10, 2018 09:22 PM
General

ਸਮਾਜ


ਕਿਹੜੇ ਰਾਹੇ ਪੈ ਗਿਆ ਅੱਜ ਦਾ ਸਮਾਜ ਜੀ,
ਬਦਲੀਆਂ ਰੀਤੀਆਂ ਤੇ ਬਦਲੇ ਰਿਵਾਜ਼ ਜੀ ।  
ਸਿਰ ਫੁਲਕਾਰੀ ਤੇ ਨਾ ਡੰਡੀ ਵਾਲੇ ਝੁਮਕੇ,
ਗਿੱਠ ਉੱਚੀ ਹੀਲ ਪਾ ਕੇ ਲਗਾਉਂਦੀ ਫਿਰੇ ਠੁਮਕੇ।
ਪੰਜਾਬੀ ਜੁੱਤੀ ਵਾਲੀ ਚੂੰ-ਚੂੰ ਆਵੇ ਨਾ ਅਵਾਜ਼ ਜੀ,
ਕਿਹੜੇ ਰਾਹੇ .... ....


ਭੁੱਲ ਕੇ ਜਲੇਬੀ ਜੂੜਾ ਵਾਲ ਖੁੱਲੇ ਛੱਡਦੀ,
ਡਰਦੀ ਏ ਮੱਝਾਂ ਤੋਂ ਨਾ ਧਾਰ ਜੱਟੀ ਕੱਢਦੀ ।
ਦਰਜੀ ਨੂੰ ਕਹਿੰਦੀ ਟੈਗ ਸੂਟ ਤੇ ਕਿਓਂ ਲਾਂਵੇ ਨਾ,
ਮਾਡਲ ਕੋਈ ਟੋਮੀ ਦਾ ਸਲਵਾਰ 'ਚ ਬਣਾਵੇਂ ਨਾ ।
ਕੱਢ ਫੁਲਕਾਰੀਆਂ ਬਣਾਉਂਦੀ ਨਾ ਕੋਈ ਦਾਜ ਜੀ,
ਕਿਹੜੇ ਰਾਹੇ .... ....


ਕੱਢ ਹਲਵਾਈਆ ਹੱਲ ਬਿਨਾਂ ਮਿੱਠੇ ਤੋਂ ਜਲੇਬੀ ਦਾ,
ਕਰਦਾ ਏ ਦਿਲ ਅੱਜ ਖਾਣ ਨੂੰ ਮੇਰੀ ਬੇਬੀ ਦਾ।
ਨਖ਼ਰੇ ਦੀ ਤਿੱਖੀ ਨਾ ਪਸੰਦ ਨਮਕੀਨ ਏ,
ਮੋਟੀ ਹੋਣੋਂ ਡਰੇ ਪਰ ਮਿੱਠੇ ਦੀ ਸ਼ੁਕੀਨ ਏ।
ਕੋਈ ਸ਼ੁਗਰ ਫ੍ਰੀ ਮਠਿਆਈ ਬਣਾ ਦਿਓ ਜਨਾਬ ਜੀ,
ਕਿਹੜੇ ਰਾਹੇ .... ....


ਗੀਤਾਂ ਵਿੱਚ ਢੱਡ ਨਾ ਸਾਰੰਗੀ ਸੁਣਦੀ,
ਕਹਿੰਦੇ ਚੋਰੀ ਬੈਠੀ ਕੁੜੀ ਚਮਕੀਲਾ ਸੁਣਦੀ।
ਪਾਟੀ ਜਹੀ ਜੀਨ ਨਾਲ ਪੁੱਠੇ ਸਿੱਧੇ ਟੋਪ ਜੀ,
ਘੋੜੀਆਂ ਸੁਹਾਗ ਛੱਡ ਗੀਤ ਹੋ ਗਏ ਪੋਪ ਜੀ।
ਲੱਚਰਪੁਣੇ ਦਾ ਹੋਇਆ ਦਿਲਾਂ ਉਤੇ ਰਾਜ ਜੀ,
ਕਿਹੜੇ ਰਾਹੇ .... ....


ਰੱਖਦੇ ਸੀ ਅਸੀਂ ਸੀਰੀ ਪਿੰਡ ਪੱਠੇ ਪਾਉਣ ਨੂੰ,
ਐਪਲ ਵਾਲੇ ਲੈ ਗਏ ਉਹਨੂੰ ਸਰਚਾਂ ਕਰਵਾਉਣ ਨੂੰ।
ਕੰਨਾਂ 'ਚ ਸਪੀਕਰ ਜਹੇ ਲਾ ਲੈੰਦੇ ਤੜਕੇ,
ਹੱਸੀ ਜਾਂਦੇ ਇਕੱਲੇ ਗ਼ੁਸਲਖ਼ਾਨੇ ਵਿੱਚ ਵੜ ਕੇ।
ਪਿੰਡ ਵਾਲੇ ਪਾਠੀ ਦੀ “ਬਿੰਦ“  ਸੁਣੇ ਨਾ ਅਵਾਜ਼ ਜੀ,
ਕਿਹੜੇ ਰਾਹੇ ਪੈ ਗਿਆ ਅੱਜ ਦਾ ਪੰਜਾਬ ਜੀ।


ਕੌਰ ਬਿੰਦ

Have something to say? Post your comment