19

June 2018
ਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤਪਾਣੀ ਵੀ ਹੁਣ ਪਾਣੀ ਮੰਗੇ //ਹਰਦੀਪ ਬਿਰਦੀਸਭ ਧਰਮਾਂ ਦੇ ਲੋਕ ਰਲ ਬੈਠ ਕੇ ਪੜਦੇ ਹਨ ਸੁਖਮਨੀ ਸਾਹਿਬ-ਬੇਅੰਤ ਕੌਰ ਗਿੱਲਸੰਤ ਭਿੰਡਰਾਂਵਾਲਿਆਂ ਨੇ ਮੀਰੀ ਅਤੇ ਪੀਰੀ ਦੇ ਨਿਸਾਨ ਸਾਹਿਬਾਂ ਦੇ ਵਿਚਕਾਰ ਸ਼ਹਾਦਤ ਦੇ ਕੇ ਸਿੱਖ ਕੌਂਮ ਦੀ ਅਜਾਦੀ ਦਾ ਮੁੱਢ ਬੰਨ੍ਹਿਆਂ- ਸ੍ਰ ਮਾਨ
Poem

ਮੇਰੀ ਮਾਂ /ਗੁਰਪ੍ਰੀਤ

January 10, 2018 09:24 PM
ਗੁਰਪ੍ਰੀਤ

ਮੇਰੀ ਮਾਂ
ਬਿਰਧ ਹੋ ਗਈ ਹੈ,
ਹੁਣ।
ਉਸਨੇ ਦੱਬ ਲਏ ਹਨ
ਸਾਰੇ ਜਜ਼ਬਾਤ, ਸਾਰੇ ਦਰਦ, ਸਾਰੀਆਂ ਪੀੜਾਂ
ਆਪਣੇ ਦਿਲ ਅੰਦਰ।
ਸਿਆਣੀ ਉਮਰੇ ਆ ਕੇ ਕੀ ਕੁੱਝ ਢੱਕਣਾ ਆ ਜਾਂਦੈ ।
ਮੈਨੂੰ ਅੱਜ ਵੀ  ਉਹ ਦਿਨ ਯਾਦ ਨੇ,
ਜਦੋਂ ਮਾਂ ਆਪ ਸਕੂਲ ਜਾਂਦੀ ਸੀ
ਤੇ ਆਪਣਾ ਪਰਸ ਪਿਓ ਤੋਂ ਡਰਦੀ ਲੁਕੋ ਕੇ ਰੱਖਦੀ ਸੀ
ਕਿਉਂਕਿ
ਉਸਨੂੰ ਵਿਹੜੇ ਵਿੱਚ ਫਿਰਦੀਆਂ
ਆਪਣੀਆਂ ਧੀਆਂ ਦੀ ਕਬੀਲਦਾਰੀ ਦੀ ਚਿੰਤਾ ਰਹਿੰਦੀ ਸੀ....
ਪਰ
ਪਿਓ ਨੂੰ ਅਸੀਂ ਬੋਝਲਾਂ ਕਿਥੋਂ ਚੰਗੀਆਂ ਲੱਗਦੀਆਂ ਸੀ ।
ਅਜੇ ਵੀ
ਕਈਆਂ ਸਦੀਆਂ ਬਾਅਦ ਵੀ
ਮਰਦ ਦੀ ਫਿਤਰਤ ਚ ਬਦਲਾਓ ਨਹੀਂ ਆਇਆ ।
ਮਾਂ ਨੇ
ਸਾਡੇ ਲਈ ਮੇਰੇ ਅੜਬ ਪਿਓ ਅੱਗੇ
ਆਪਣੇ ਸਾਰੇ ਚਾਅ ਅਤੇ ਰੀਝਾਂ ਦਾ ਦਾਹ-ਸੰਸਕਾਰ ਕਰ ਦਿੱਤਾ ਸੀ ।
ਇੱਕ ਮਾਂ ਹੀ ਹੈ ਜੋ ਸੁਫ਼ਨੇ ਮਾਰ ਕੇ ਜਿਉਂ ਸਕਦੀ ਹੈ,
ਇਹ ਕੋਈ ਸੌਖਾ ਕੰਮ ਨਹੀਂ ।
ਸੁਫ਼ਨਿਆਂ ਬਿਨਾਂ ਖਾਲੀ ਦੇਹ ਨੂੰ ਲਈ ਫਿਰਨਾ।
ਪੰਜ ਸਾਲ ਹੋ ਗਏ ਨੇ
ਮਾਂ ਨੂੰ ਮੰਜੇ ਤੇ ਬੈਠੀ ਨੂੰ ।
ਹੁਣ
ਉਹ ਆਪਣਾ ਆਪ ਕਰ ਸਕਣ ਦੇ ਅਸਮਰਥ ਹੈ ।
ਕਈ ਵਾਰ ਸੋਚਦੀ ਹਾਂ
ਕਿਦਾਂ ਇਹ ਦੇਹ ਆਪਣੇ ਆਪ ਤੋਂ ਵੀ ਰਹਿ ਜਾਂਦੀ ਹੈ ।
ਬਸ ਇੱਕ ਕਮਰੇ ਅਤੇ ਬੈੱਡ ਜੋਗੀ ਹੀ ਰਹਿ ਗਈ ਹੈ
ਇਹ ਹੀ ਉਸਦੀ ਦੁਨੀਆਂ ਹੈ ।
ਬੱਸ ਉਸ ਕਮਰੇ ਵਿੱਚ ਡੌਰ -ਭੌਰ ਪਈ
ਛੱਤ ਵੱਲ ਝਾਕਦੀ ਸੋਚਦੀ ਰਹਿੰਦੀ ਹੈ
ਉਸਦੀ ਕੋਈ ਧੀ ਸਹੁਰਿਆਂ ਤੋਂ ਆਵੇ
ਉਸਦੇ ਗਲ ਨੂੰ ਲਿਪਟ ਜਾਵੇ ਉਸ ਨਾਲ ਗੱਲਾਂ ਕਰੇ ।
ਕੁੱਝ ਵੀ ਆਖੋ ਧੀਆਂ ਦਾ ਆਸਰਾ ਬੜਾ ਹੁੰਦੈ ਮਾਵਾਂ ਨੂੰ ।
ਉਸਦੇ ਦਰਦ ਨੂੰ ਸਮਝੇ ਉਸਦੇ ਉਹ ਸਾਰੇ ਕੰਮ ਕਰੇ
ਜੋ ਉਹ ਆਪ ਨਹੀਂ ਕਰ ਸਕਦੀ ।
ਮਾਂ ਨੂੰ ਸਭ ਤੋਂ ਵੱਧ ਦੁੱਖ ਮੇਰਾ ਵਿਧਵਾ ਹੋਣ ਦਾ ਹੈ
ਉਹ ਆਪਣਾ ਦੁੱਖ ਬਿਆਨ ਨਹੀਂ ਕਰ ਸਕਦੀ ।
ਕਈ ਵਾਰ ਦਰਦ ਸ਼ਬਦਾਂ ਵੱਲ ਨਹੀਂ ਮੁੜਦੇ ।
ਤੇ ਅੱਖਾਂ ਵੱਲ ਜ਼ਰੂਰ ਆ ਜਾਂਦੇ ਨੇ ।
ਤੇ ਅੱਖਾਂ ਵੱਲ ਆਏ ਦਰਦਾਂ ਨੂੰ ਬੰਨ ਨਹੀਂ ਵੱਜਦਾ ।
ਪਰ ਮੈਂ ਸਮਝ ਸਕਦੀ ਹਾਂ
ਆਪਣੀ ਮਾਂ ਦਾ ਦੁੱਖ-ਦਰਦ
ਕਿਉਂਕਿ
ਮੈਂ ਉਸਦੀਆਂ ਅੱਖਾਂ ਨੂੰ ਪੜ ਸਕਦੀ ਹਾਂ।

ਗੁਰਪ੍ਰੀਤ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech