Poem

ਗ਼ਜ਼ਲ// ਅਵਤਾਰ ਸਿੰਘ ਆਨੰਦ

January 10, 2018 09:28 PM
General

ਇਤਿਹਾਸ ਦੇ ਪੰਨਿਆਂ 'ਤੇ ਖੁੱਲੀ ਮਿਲੇਗੀ ਛੋਟੀ ਬਾਰੀ ਵੱਡਾ ਬੂਹਾ ਬੰਦ ਮਿਲੇਗਾ ।
ਜੇ ਤੁਰੋਗੇ ਸੱਚ ਦੇ  ਰਾਹ 'ਤੇ ਕਦੀ  ਚਮਕੌਰ  ਮਿਲੇਗਾ ਕਦੀ  ਸਰਹੰਦ ਮਿਲੇਗਾ ।

ਯਾਦ ਰੱਖਿਓ ਅੱਜ ਤਕ ਨੋਹਾਂ  ਨਾਲੋਂ ਮਾਸ ਕਦੀ ਵੱਖ ਹੋਏ ਨਹੀਂ ਤੇ ਨਾ ਹੋਵਣਗੇ,
ਖਿਦਰਾਣੇ ਦੀ ਢਾਬ ਦੇ  ਉਤੇ ਜ਼ਹਿਰੀਲੇ  ਫਨੀਅਰ ਦਾ ਕੱਡਿਆ ਡੰਗ ਮਿਲੇਗਾ ।

ਇਹ ਸੋਚ ਕੇ ਛੱਡੀ ਸੀ ਹਵੇਲੀ ਕਿ ਮੇਰੇ ਮਗਰੋਂ ਆਬਾਦ  ਰੱਖਣਗੇ ਮੇਰੇ ਅਪਨੇ,
ਪਰ ਇਹ ਨਹੀਂ ਸੀ ਸੋਚਿਆ ਕਿ ਬਾਹਰ ਬੂਹੇ 'ਤੇ ਜਿੰਦਰੇ ਨੂੰ ਲੱਗਾ ਜੰਗ ਮਿਲੇਗਾ ।

ਚਿੜੀ ਬਾਜ਼ ਨਾਲ ਲੜਦੀ ਵੇਖ ਕੇ ਧਰਤੀ ਖੁਸ਼ ਹੋਈ ਆਪਣਾ ਭਵਿੱਖ ਵੇਖ ਕੇ
ਓਹ ਭਵਿੱਖ ਤਾਂ ਧਰਤੀ ਨੇ ਸੋਚਿਆ ਨਹੀਂ ਸੀ ਇਹ ਸ਼ਰੇਆਮ ਪੀਂਦਾ ਭੰਗ ਮਿਲੇਗਾ ।

ਦਿਲ ਤਾਂ ਕਾਲੇ ਸੁਣਿਆ ਸੀ ਇਹ ਆਦਿ ਤੋਂ ਨੇ ਇਹ ਜੁਗਾਦਿ ਤੋਂ ਨੇ ਪਰ ਆਹ ਕੀ,
ਦਿਲ ਕਾਲੇ ਦੇ ਨਾਲ ਨਾਲ ਸਾਨੂੰ ਆਪਣਿਆਂ ਦੇ ਲਹੂ ਦਾ ਕਾਲਾ ਰੰਗ ਮਿਲੇਗਾ ।

Have something to say? Post your comment