News

ਸਰਕਾਰ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ

January 11, 2018 10:54 PM

ਸਰਕਾਰ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ


ਨਜਾਇਜ ਕਬਜਿਆਂ ਖਿਲਾਫ ਨਗਰ ਪੰਚਾਇਤ ਦੀ ਕਾਰਵਾਈ ਕੁਝ ਖਾਸ ਨਾ ਕਰ ਸਕੀ


ਭਿੱਖੀਵਿੰਡ 11 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਸਥਾਨਕ ਕਸਬਾ ਭਿੱਖੀਵਿੰਡ ਦੀਆਂ
ਚੋਹਾਂ ਸੜਕਾਂ ‘ਤੇ ਲੱਗਦੇ ਟਰੈਫਿਕ ਜਾਮ ਨੂੰ ਵੇਖਦਿਆਂ ਭਾਂਵੇ ਨਗਰ ਪੰਚਾਇਤ
ਭਿੱਖੀਵਿੰਡ ਦੀ ਕਮੇਟੀ ਵੱਲੋਂ ਭਿੱਖੀਵਿੰਡ ਪੁਲਿਸ ਦੀ ਸਹਾਇਤਾ ਨਾਲ ਬੀਤੇ ਦਿਨੀ ਲੋਕਾਂ
ਵੱਲੋਂ ਸੜਕਾਂ ‘ਤੇ ਕੀਤੇ ਨਜਾਇਜ ਕਬਜਿਆਂ ਨੂੰ ਹਟਾਇਆ ਗਿਆ ਤੇ ਸਮਾਨ ਨੂੰ
ਟਰੈਕਟਰ-ਟਰਾਲੀ ਉਤੇ ਲੱਦ ਕੇ ਜਬਤ ਕੀਤਾ ਗਿਆ ਸੀ, ਪਰ ਕੁਝ ਘੰਟੇ ਬੀਤ ਜਾਣ ਤੋਂ ਬਾਅਦ
ਦੁਕਾਨਦਾਰਾਂ, ਰੇਹੜੀਆਂ ਵਾਲਿਆਂ ਵੱਲੋਂ ਦੁਬਾਰਾ ਆਪਣੇ ਸਮਾਨ ਨੂੰ ਫੁੱਟਪਾਥ ਦੇ ਅੱਗੇ
ਰੱਖ ਦੇਣ ਤੇ ਵਾਹਨ ਚਾਲਕਾਂ ਵੱਲੋਂ ਆਪਣੇ ਵਾਹਨਾਂ ਨੂੰ ਮੁੜ ਸੜਕਾਂ ‘ਤੇ ਖੜ੍ਹਾ ਕੀਤੇ
ਜਾਣ ਨਾਲ ਟਰੈਫਿਕ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਕਿਸੇ ਪਲ ਵੀ ਵੇਖੀ ਜਾ ਸਕਦੀ ਹੈ।
ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਦੀ ਨਿਕੰਮੀ ਕਾਰਜਗਾਰੀ ਤੋਂ ਦੁੱਖੀ ਕਸਬਾ
ਭਿੱਖੀਵਿੰਡ ਦੇ ਲੋਕਾਂ ਨੇ ਮੰਗ ਕੀਤੀ ਕਿ ਟਰੈਫਿਕ ਸਮੱਸਿਆ ਦੇ ਹੱਲ ਲਈ ਠੋਸ ਪ੍ਰਬੰਧ
ਕੀਤਾ ਜਾਵੇ ਤਾਂ ਜੋ ਸੜਕੀ ਹਾਦਸ਼ਿਆਂ ਨੂੰ ਰੋਕਿਆ ਜਾ ਸਕੇ। ਟਰੈਫਿਕ ਸਮੱਸਿਆ ਦੀ
ਮੁਸ਼ਕਿਲ ਸੰਬੰਧੀ ਜਦੋਂ ਕਾਰਜ ਸਾਧਕ ਅਫਸਰ ਭਿੱਖੀਵਿੰਡ ਰਾਜੇਸ਼ ਖੋਖਰ ਨਾਲ ਟੈਲੀਫੋਨ ‘ਤੇ
ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਫੋਨ ਨਹੀ ਚੁੱਕਿਆ।

ਰੇਹੜੀਆਂ ਲਈ ਜਗ੍ਹਾ ਦਾ ਪ੍ਰਬੰਧ ਕਰੇ ਨਗਰ ਪੰਚਾਇਤ - ਕਾਮਰੇਡ ਦਿਆਲਪੁਰਾ
ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੇ ਆਖਿਆ ਕਿ
ਟਰੈਫਿਕ ਸਮੱਸਿਆ ਨੂੰ ਸੁਚਾਰੂੰ ਢੰਗ ਨਾਲ ਚਲਾਉਣ ਲਈ ਭਿੱਖੀਵਿੰਡ ਚੌਕ ਵਿਚ ਟਰੈਫਿਕ
ਲਾਇਟਾਂ ਲਗਾਈਆਂ ਜਾਣ ਤੇ ਰੇਹੜੀਆਂ ਵਾਲਿਆਂ ਵਾਸਤੇ ਖਾਸ ਜਗ੍ਹਾ ਦਾ ਪ੍ਰਬੰਧ ਕੀਤਾ
ਜਾਵੇ ਤਾਂ ਜੋ ਰੇਹੜੀਆਂ ਵਾਲੇ ਵੀ ਖੱਜਲ-ਖੁਆਰੀ ਤੋਂ ਬੱਚ ਸਕਣ। ਉਹਨਾਂ ਨੇ ਸਥਾਨਕ
ਸਰਕਾਰ ਵਿਭਾਗ ਤੋਂ ਮੰਗ ਕੀਤੀ ਕਿ ਸੜਕਾਂ ਤੇ ਫੁੱਟਪਾਥ ‘ਤੇ ਨਜਾਇਜ ਕਬਜਿਆਂ ਨੂੰ
ਹਟਾਇਆ ਜਾਵੇ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-