News

ਮਸਾਜ ਥੈਰੇਪਿਸਟ ਰਜਿੰਦਰਪਾਲ ਸਿੰਘ ਨੂੰ 4 ਸਾਲਾਂ ਦੀ ਸਜ਼ਾ

January 11, 2018 10:55 PM
General

ਮਸਾਜ ਥੈਰੇਪਿਸਟ ਰਜਿੰਦਰਪਾਲ ਸਿੰਘ ਨੂੰ 4 ਸਾਲਾਂ ਦੀ ਸਜ਼ਾ


ਮਾਲਿਸ਼ ਦੌਰਾਨ 14 ਔਰਤਾਂ ਨਾਲ ਅਣਉਚਿਤ ਢੰਗ ਨਾਲ ਕੀਤੀ ਸੀ ਜਿਸਮਾਨੀ ਛੇੜਛਾੜ


ਔਕਲੈਂਡ 10 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)- ਔਕਲੈਂਡ ਦੇ ਐਪਸਮ ਇਲਾਕੇ ਦੇ ਵਿਚ ਇਕ ਮਸਾਜ ਬਿਜ਼ਨਸ (ਸੂਥੀ ਮੀ ਮਸਾਜ) ਚਲਾ ਰਹੇ  ਰਜਿੰਦਰਪਾਲ ਸਿੰਘ ਨਾਂਅ ਦੇ ਵਿਅਕਤੀ ਨੂੰ ਮਾਣਯੋਗ ਅਦਾਲਤ ਨੇ 4 ਸਾਲਾਂ ਦੀ ਸਜ਼ਾ ਸੁਣਾਈ ਹੈ। ਇਸ ਉਤੇ ਦੋਸ਼ ਹੈ ਕਿ ਉਸਨੇ ਪਹਿਲਾਂ 2012 ਵਿਚ ਇਕ ਔਰਤ ਨਾਲ ਇਸ ਤਰ੍ਹਾਂ ਕੀਤਾ ਅਤੇ ਫਿਰ ਪਿਛਲੇ ਸਾਲ 2017 ਵਿਚ  13 ਹੋਰ ਔਰਤਾਂ ਦੇ ਨਾਲ ਲਗਪਗ 20 ਵਾਰ ਅਣਉਚਿਤ ਢੰਗ ਨਾਲ ਛੇੜ-ਛਾੜ ਕੀਤੀ।  ਮਾਲਿਸ਼ ਦੌਰਾਨ ਦੌਰਾਨ ਇਸਨੇ ਔਰਤਾਂ ਦੇ ਨਾਲ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਚੁੰਮਨ, ਉਨ੍ਹਾਂ ਦੇ ਕੂਲਹੇ 'ਤੇ ਹੱਥ ਲਾਉਣਾ ਅਤੇ ਹੋਰ ਸਰੀਰਕ ਅੰਗਾਂ ਉਤੇ ਬੇਮਤਲਬ ਹੱਥ ਲਾਏ। 2012 ਦੇ ਵਿਚ ਇਸਦੀ ਪਹਿਲੀ ਸ਼ਿਕਾਇਤ ਆਈ ਸੀ ਅਤੇ ਇਸ ਨੂੰ ਮਾਲਿਸ਼ ਕਰਨ ਤੋਂ ਰੋਕਿਆ ਗਿਆ ਸੀ, ਪਰ ਇਸਨੇ ਮਸਾਜ ਨਾ ਕਰਨ ਦਾ ਵਾਅਦਾ ਕਰਨ ਦੇ ਬਾਵਜੂਦ, ਥੋੜ੍ਹੇ ਦਿਨਾਂ ਦਾ ਕੋਰਸ ਕਰਕੇ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ। ਮਾਲਿਸ਼ ਦੌਰਾਨ ਬਹੁਤ ਸਾਰੇ ਇਸਦੇ ਗਾਹਕ ਜਾਂ ਤਾਂ ਅਲਫ ਨੰਗੇ ਹੁੰਦੇ ਸਨ ਜਾਂ ਫਿਰ ਥੋੜੇ ਜਿਹਾ ਕੱਪੜੇ। ਬਹੁਤ ਸਾਰੇ ਪੀੜ੍ਹਤ ਗਾਹਕ ਪੜ੍ਹੇ ਲਿਖੇ ਅਤੇ ਕੁਸ਼ਲ ਸਨ। ਗਾਹਕਾਂ ਨੂੰ ਇਹ ਕਹਿੰਦਾ ਸੀ ਕਿ ਮੇਰੇ ਕੋਲ ਤਾਂ ਆਲ ਬਲੈਕ ਦੇ ਖਿਡਾਰੀ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਮਾਲਿਸ਼ ਕਰਵਾਉਣ ਆਉਂਦੀਆਂ ਹਨ।
ਇਸਨੂੰ ਨਵੰਬਰ ਮਹੀਨੇ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਅੱਜ ਸਜ਼ਾ ਸੁਣਾਈ ਗਈ ਹੈ। ਇਸਦੇ ਕਈ ਸਟੋਰ ਦੱਸੇ ਜਾਂਦੇ ਹਨ ਅਤੇ ਇਸ ਵੇਲੇ ਵੈਬਸਾਈਟ ਬੰਦ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਉਹ ਧਰਮੀ ਵੀ ਬਣਿਆ ਰਹਿੰਦਾ ਸੀ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-