ਗਰਮੀ ਦੇ ਮਹੀਨੇ ਜਿਓ ਹੀ ਕਾਲੇ ਬੱਦਲਾਂ ਦੀ ਘਟ ਚੜ ਆਈ ਤਾਾਂ ਅਨਾਜ ਮੰਡੀ ਦੇ ਨਾਲ ਬਣੀਆਂ ਝੂੱਗੀਆ ਵਾਲੇ ਬੱਚਿਆਂ ਨੇ ਖੁਸ਼ੀ ਵਿੱਚ ਨੱਚਣਾ ਟੱਪਣਾ ਅਤੇ ਉੱਚੀ ਉੱਚੀ ਰੌਲਾ ਪਾਉਣਾ ਸੁਰੂ ਕਰ ਦਿੱਤਾ !
ਅਤੇ ਕਹਿ ਰਹੇ ਸੀ " ਕਾਲੀਆਂ ਇੱਟਾਂ ਕਾਲੇ ਰੋਡ "
" ਰੱਬਾ ਮੀਂਹ ਵਰਸਾਂਦੇ ਜੋਰੇ ਜੋਰ "
ਥੋਡ਼ਾ ਚਿਰ ਬਾਅਦ ਹੀ ਇੰਦਰ ਦੇਵਤਾ ਦਿਆਲ ਹੋ ਗਿਆ ਕਿਣ - ਮਿਣ ਕਣੀਆਂ ਨਾਲ ਧਰਤੀ ਦੀ ਪਿਆਸ ਅਤੇ ,ਚਿਰਾਂ ਤੋਂ ਲੱਗੀਆਂ ਦਰਖਤਾਂ ਨੂੰ ਪਿਆਸਾਂ ਬੁੱਝਾ ਰਿਹਾ ਸੀ , ਅਤੇ ਗਰੀਬ ਬੱਚੇ ਵੀ ਕਿਣ - ਮਿਣ ਕਣੀਆਂ ਦਾ ਅਨੰਦ ਮਾਣ ਰਹੇ ਸਨ ,, ਇੱਕ ਦੂਜੇ ਨੂੰ ਛੇੜ - ਛੇੜ ਭੱਜ ਰਹੇ ਸਨ !!
ਇੰਝ ਲੱਗ ਰਿਹਾ ਸੀ ਜਿਵੇਂ ਇੰਦਰ ਦੇਵਤਾ ਖੁਦ ਇਹਨਾਂ ਬੱਚਿਆਂ ਵਿੱਚ ਸਾਮਲ ਹੋ ਕੇ ਖਿਡਾ ਰਿਹਾ ਹੋਵੇ !
ਇਹਨਾਂ ਬੱਚਿਆਂ ਨੂੰ ਵੇਖਕੇ ਸਾਹਮਣੇ ਬਣੀ ਕੋਠੀ ਵਿਚੋਂ ਇੱਕ ਬੱਚਾ " ਨੂਰ " ਆਪਣੀ ਮੰਮੀ ਤੋਂ ਅੱਖ ਬਚਾ ਆ ਕੇ ਇਹਨਾਂ ਬੱਚਿਆਂ ਵਿੱਚ ਸਾਮਲ ਹੋ ਖੇਡਣ ਲੱਗ ਪਿਆ ਬੱਚਿਆ ਨੂੰ ਇੰਜ ਲੱਗ ਰਿਹਾ ਸੀ , ਜਿਵੇਂ ਉਹਨੂੰ ਕੋਈ ਵੱਖਰੀ ਸੌਂਗਾਤ ਮਿਲ ਗਈ ਹੋਵੇ !
ਜਦੋ " ਨੂਰ " ਦੀ ਮੰਮੀ ਨੇ ਦੇਖਿਆ ਤਾਂ ਉਸਨੇ ਅਵਾਜ਼ ਦਿੱਤੀ " ਨੂਰ " ਬੇਟੇ ਅੰਦਰ ਆ ਜਾ ਇਹ ਗੰਦਾ ਪਾਣੀ ਅੈ ਇਸ ਵਿੱਚ ਨਾ ਨਹਾ ਤੂੰ ਅੰਦਰ ਆ ਕੇ ਆਪਣੇ ਖਿਲੌਣਿਆਂ ਨਾਲ ਖੇਡ ਲਏ!
"ਨੂਰ" ਬੋਲਿਆ ਮੰਮੀ ਜੀ ਇਹ ਕੋਈ ਗੰਦਾ ਪਾਣੀ ਨਹੀਂ ਤੁਸੀਂ ਆ ਕੇ ਵੇਖੋ ਮੈਂ ਆਪਣੇ ਖਿਡੌਣਿਆਂ ਨਾਲ ਫਿਰ ਖੇਲ ਲਵਾਂਗਾ ਮੈਨੂੰ ਇਹਨਾਂ ਬੱਚਿਆਂ ਨਾਲ ਖੇਡਣ ਦਾ ਮੌਕਾ ਨਹੀ ਮਿਲੇਗਾ !
"ਨੂਰ " ਦੀ ਮੰਮੀ " ਸੁਖਦੀਪ" ਗੁੱਸੇ ਨਾਲ ਬਹਾਰ ਆਈ ਤਾਂ ਉਹਦਾ ਗੁੱਸਾ ਇੱਕ ਦਮ ਸਾਂਤ ਹੋ ਗਿਆ ਕਿਉਂਕਿ ਉਹ ਕੋਈ ਮਾਮੂਲੀ ਕਣੀਆਂ ਸੀ ਉੁਹ ਤਾਂ ਇੱਕ ਅੰਮ੍ਰਿਤ ਦੀ ਵਰਖਾ ਹੋ ਰਹੀ ਸੀ ! ਇਹ ਦੇਖ ਕੇ " ਨੂਰ " ਦੀ ਮੰਮੀ " ਸੁਖਦੀਪ " ਦੇ ਚਿਹਰੇ ਤੇ ਵੀ ਮੁਸਕਰਾਹਟ ਆ ਗਈ ਸੀ ਅਤੇ " ਨੂਰ " ਨੂੰ ਕਣੀਆਂ ਵਿੱਚ ਬੱਚਿਆਂ ਨਾਲ ਖੇਲਣ ਲਈ ਕਿਹਾ !
ਹਾਕਮ ਸਿੰਘ ਮੀਤ ਬੌਦਲੀ
( ਮੰਡੀ ਗੋਬਿੰਦਗਡ਼੍ਹ )