16

October 2018
Punjabi

1993 ਤੋਂ ਅਸ਼ਾਂਤੀ ਫੈਲਾ ਰਿਹਾ ਏ ਉੱਤਰ ਕੋਰੀਆ

January 11, 2018 11:06 PM

1993 ਤੋਂ ਅਸ਼ਾਂਤੀ ਫੈਲਾ ਰਿਹਾ ਏ ਉੱਤਰ ਕੋਰੀਆ
 ਅਣਲੋੜੀਂਦੀ ਜੰਗ ਤੋਂ ਬਚਣ ਦੀ ਲੋੜ
ਵਿਸ਼ੇਸ਼ ਰਿਪੋਰਟ
ਮੈਡਲਿਨ ਅਲਬਰਾਈਟ
(ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ)


ਸਾਲ 2016 ਦੀਆਂ ਚੋਣਾਂ ਤੋਂ ਬਾਅਦ ਜਦੋਂ ਓਵਲ ਦਫ਼ਤਰ ਵਿਚ ਦੋਵਾਂ ਦੀ ਮੁਲਾਕਾਤ ਹੋਈ, ਤਾਂ ਦੱਸਦੇ ਹਨ ਕਿ ਬਰਾਕ ਓਬਾਮਾ ਨੇ ਡੋਨਾਲਡ ਟਰੰਪ ਨੂੰ ਕਿਹਾ ਕਿ ਰਾਸ਼ਟਰਪਤੀ ਦੇ ਰਾਜ ਕਾਲ ਦੌਰਾਨ ਉਨਾਂ ਨੂੰ ਉੱਤਰ ਕੋਰੀਆ ਰਾਸ਼ਟਰੀ ਸੁਰੱਖਿਆ ਦੀ ਸਭ ਤੋਂ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਓਬਾਮਾ ਦੀ ਇਹ ਚਿਤਾਵਨੀ ਸਹੀ ਭਵਿੱਖਬਾਣੀ ਸਿੱਧ ਹੋਈ, ਕਿਉਂਕਿ ਉੱਤਰ ਕੋਰੀਆ ਦੇ ਭੜਕਾਊ ਬਿਆਨ ਮਿਸਾਈਲ ਪ੍ਰਯੋਗ, ਜੰਗ ਦੀ ਹੱਦ ਤਕ ਲਿਜਾਣ ਦੀਆਂ ਕਾਰਵਾਈਆਂ ਅਮਰੀਕਾ ਤੇ ਟਰੰਪ ਲਈ ਚੁਣੌਤੀ ਸਿੱਧ ਹੋਈਆਂ।
2017 ਵਿਚ ਘਬਰਾਹਟ ਵਧ ਕੇ ਦਹਿਸ਼ਤ ਦੇ ਨੇੜੇ ਉਦੋਂ ਪਹੁੰਚ ਗਈ, ਜਦੋਂ ਪਿਓਂਗਯਾਂਗ ਨੇ ਅਮਰੀਕਾ ਦੇ ਗੁਆਮ ਤੇ ਹਵਾਈ ਦੀਪਾਂ ਨੂੰ ਹੀ ਨਹੀਂ ਮੁੱਖ ਭੂਮੀ ਤੱਕ ਮਾਰ ਕਰਨ ਲਈ ਸਮਰੱਥ ਮਿਜ਼ਾਈਲਾਂ ਦਾ ਪ੍ਰਯੋਗ ਕਰ ਲਿਆ। ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਉਸ ਨੂੰ ਧਮਕਾਉਂਦੇ ਰਹੇ, ਪਰ ਟਰੰਪ ਨੂੰ ਉੱਤਰ ਕੋਰੀਆ 'ਤੇ ਸ਼ਿਕੰਜਾ ਕੱਸਣ ਲਈ ਚੀਨ ਵੱਲ ਵਲ ਮੁੜਨਾ ਪਿਆ। ਫਿਰ ਟਰੰਪ ਨੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਨਾਲ ਸਿੱਧੇ ਤੌਰ 'ਤੇ ਸਮਝੌਤੇ ਕਰਨ ਵਿਚ ਰੁਚੀ ਵਿਖਾਈ। ਜਿੱਥੇ ਟਰੰਪ ਜ਼ਿਆਦਾ ਕੁਝ ਨਾ ਕਰਨ ਲਈ ਜਾਰਜ ਡਬਲਯੂ ਬੁਸ਼ ਤੇ ਓਬਾਮਾ ਦੀ ਆਲੋਚਨਾ ਕਰਦੇ ਹਨ, ਉੱਥੇ ਉਨਾਂ ਦਾ ਜ਼ਿਆਦਾ ਗੁੱਸਾ ਕਲਿੰਟਨ ਪ੍ਰਸ਼ਾਸਨ ਦੇ ਰਾਜਨੀਤਕ ਕੋਸ਼ਿਸ਼ਾਂ 'ਤੇ ਵੀ ਹੈ, ਜਿਸ ਵਿਚ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਦੂਤ ਤੇ ਵਿਦੇਸ਼ ਮੰਤਰੀ ਦੇ ਰੂਪ ਵਿਚ ਮੈਂ ਹਿੱਸਾ ਲਿਆ ਸੀ। ਸਹਿਯੋਗੀਆਂ ਨਾਲ ਮਿਲ ਕੇ ਅਸੀਂ ਉੱਤਰ ਕੋਰੀਆ ਨਾਲ ਇਕ ਸਮਝੌਤਾ 'ਐਗਰੀਡ ਫਰੇਮਵਰਕ' ਕੀਤਾ। ਇਸ ਦੇ ਤਹਿਤ ਉੱਤਰ ਕੋਰੀਆ ਨੂੰ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ਵਿਚ ਆਪਣੇ ਰਿਐਕਟਰ ਬੰਦ ਕਰਨਾ ਸੀ ਤੇ ਪਲੂਟੋਨਿਯਮ ਉਤਪਾਦਨ ਦੇ ਪਲਾਂਟ ਨੂੰ ਬੰਦ ਕਰਨਾ ਸੀ। ਅੱਜ ਦੀ ਤਰੀਕ ਤੱਕ ਉੱਤਰ ਕੋਰੀਆ ਜਾਣ ਵਾਲੀ ਮੈਂ ਹੀ ਸਭ ਤੋਂ ਉੱਚ ਅਧਿਕਾਰੀ ਹਾਂ। ਉਦੋਂ ਮੌਜੂਦਾ ਨੇਤਾ ਦੇ ਪਿਤਾ ਕਿਮ ਜੋਂਗ ਇਲ ਮਿਜ਼ਾਈਲ ਪ੍ਰੋਗਰਾਮ 'ਤੇ ਸਾਡੀ ਤੁਲਨਾ ਤੋਂ ਵੱਧ ਲਗਾਮ ਲਗਾਉਣ 'ਤੇ ਸਹਿਮਤ ਦਿਖਾਈ ਦਿੱਤੇ, ਪਰ ਬੁਸ਼ ਪ੍ਰਸ਼ਾਸਨ ਆਉਂਦੇ ਹੀ ਉਨਾਂ ਨੇ ਟਕਰਾਅ ਵਾਲਾ ਰਵੱਈਆ ਅਪਣਾ ਲਿਆ। ਬਦਕਿਸਮਤੀ ਨਾਲ ਕਈ ਮੋੜ ਲੈਣ ਤੋਂ ਬਾਅਦ ਚੱਕਰ ਪੂਰਾ ਹੋ ਗਿਆ ਹੈ। ਮੂਲ ਸਮੱਸਿਆ ਇਹ ਹੈ ਕਿ ਉੱਤਰ ਕੋਰੀਆ ਦੇ ਸ਼ਾਸ਼ਕ ਨੂੰ ਭਰੋਸਾ ਹੈ ਕਿ ਆਪਣੀ ਹੋਂਦ ਕਾਇਮ ਰੱਖਣ ਲਈ ਉਸ ਨੂੰ ਪਰਮਾਣੂ ਹਥਿਆਰਾਂ ਦੀ ਲੋੜ ਹੈ। ਪੁਸ਼ਟੀ ਲਈ ਇਸ ਨੂੰ ਸਿਰਫ਼ ਇਰਾਕ ਦੇ ਸੱਦਾਮ ਹੁਸੈਨ ਤੇ ਲੀਬੀਆ ਦੇ ਮੁਅੱਮਰ ਗੱਦਾਫੀ ਦੇ ਹਾਲਤ 'ਤੇ ਗੌਰ ਕਰਨ ਦੀ ਲੋੜ ਹੈ, ਪਰ ਹਾਲਤ ਨੂੰ ਕਾਬੂ ਵਿਚ ਲਿਆਉਣ ਦਾ ਸਭ ਤੋਂ ਵੱਧ ਆਸ ਭਰਿਆ ਤਰੀਕਾ ਕਲਿੰਟਨ ਪ੍ਰਸ਼ਾਸਨ ਦੇ ਤਰੀਕੇ ਤੋਂ ਬਹੁਤਾ ਅਲੱਗ ਨਹੀਂ ਹੈ। ਇਸ ਵਿਚ ਸਿਆਸੀ ਦਬਾਅ, ਉੱਤਰ ਕੋਰੀਆ ਨੂੰ ਦਹਿਸ਼ਤ ਤੋਂ ਰੋਕਣ ਦੇ ਫ਼ੌਜ ਦੇ ਉਪਾਅ ਵਿਚ ਵਾਧਾ, ਦੱਖਣ ਕੋਰੀਆ ਤੇ ਜਪਾਨ ਦੇ ਨਾਲ ਤਾਲਮੇਲ ਤੇ ਸਿੱਧੀ ਗੱਲਬਾਤ ਕਰਨ ਦੀ ਤਿਆਰੀ। ਲੰਬੇ ਸਮੇਂ ਤੱਕ ਅਮਰੀਕੀ ਨੀਤੀ ਉੱਤਰ ਕੋਰੀਆ ਦੀ ਪਰਮਾਣੂ ਮਹੱਤਵਪੂਰਨ ਇੱਛਾਵਾਂ ਦਾ ਸੌਖਾ ਹੱਲ ਲੱਭਦੀ ਰਹੀ ਹੈ। ਆਸ ਸੀ ਕਿ ਪਿਓਂਗਯਾਂਗ ਵਿਚ ਸੱਤਾ ਤਬਦੀਲੀ ਹੋਵੇਗੀ ਜਾਂ ਚੀਨ ਉਸ ਨੂੰ ਝੁਕਣ 'ਤੇ ਮਜਬੂਰ ਕਰੇਗਾ। ਨਤੀਜਾ ਇਹ ਹੋਇਆ ਕਿ ਅਸੀਂ ਨਵੇਂ ਲਾਭ ਹਾਸਲ ਕਰਨ ਤੋਂ ਪਹਿਲਾਂ ਪੁਰਾਣੇ ਵੀ ਗੁਆ ਬੈਠੇ। ਹੁਣ ਸਮਾਂ ਜ਼ਿਆਦਾ ਯਥਾਰਥਵਾਦੀ ਤੇ ਗੰਭੀਰ ਪਹਿਲ ਦਾ ਹੈ। ਅਜਿਹੀ ਪਹਿਲ ਜਿਸ ਵਿਚ ਸਿਆਸਤ ਦੀ ਸਾਰੀਆਂ ਸੰਭਾਵਨਾਵਾਂ ਲੱਭੀਆਂ ਜਾਣ, ਸਾਡੇ ਨਾਗਰਿਕਾਂ ਨੂੰ ਸੁਰੱਖਿਆ ਮਿਲੇ ਤੇ ਦੁਨੀਆਂ ਨੂੰ ਅਣਲੋੜੀਂਦੀ ਜੰਗ ਵਿਚ ਨਾ ਧੱਕੀਏ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech