16

October 2018
Punjabi

ਸਰਕਾਰੀ ਸਕੂਲ ਬਾਸੋਵਾਲ ਨੂੰ ਛੇ ਸੌਂ ਕੋਟੀਆਂ ਦਾਨ ਕੀਤੀਆਂ।

January 11, 2018 11:08 PM

ਸਰਕਾਰੀ ਸਕੂਲ ਬਾਸੋਵਾਲ ਨੂੰ ਛੇ ਸੌਂ ਕੋਟੀਆਂ ਦਾਨ ਕੀਤੀਆਂ।


ਸ਼੍ਰੀ ਅਨੰਦਪੁਰ ਸਾਹਿਬ, 11 ਜਨਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਦੇ ਵਿਦਿਆਰਥੀਆਂ ਨੂੰ ਗੁਰੂਦੁਆਰਾ ਸ਼ਾਹਪੁਰ ਸਾਹਿਬ ਸੈਕਟਰ 38 ਦੇ ਪ੍ਰਧਾਨ ਤਾਰਾ ਸਿੰਘ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ 600 ਤੋਂ ਜਿਆਦਾ ਕੋਟੀਆਂ ਅਤੇ ਸਵੈਟਰ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸ: ਕੁਲਵੰਤ ਸਿੰਘ ਨੇ ਦਿੱਤੀ। ਉਨਾਂ ਦੱਸਿਆ ਕਿ ਸਕੂਲ ਵਿੱਚ 700 ਦੇ ਲਗਭੱਗ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਜਿਆਦਾਤਰ ਗਰੀਬ ਅਤੇ ਲੋੜਵੰਦ ਵਿਦਿਆਰਥੀ ਹਨ।ਸਕੂਲ ਦੇ ਪੰਜਾਬੀ ਲੈਕਚਰਾਰ ਸ: ਚਰਨਜੀਤ ਸਿੰਘ ਸਟੇਟ ਐਵਾਰਡੀ ਦੇ ਨਿੱਜੀ ਯਤਨਾਂ ਸਦਕਾ , ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਕਮੇਟੀ ਮੈਂਬਰ ਹਰਨੇਕ ਸਿੰਘ ਵੱਲੋਂ ਇਹ ਕੋਟੀਆਂ ਵਿਦਿਆਰਥੀਆਂ ਨੂੰ ਦਾਨ ਕੀਤੀਆਂ ਗਈਆਂ। ਉਨਾਂ ਕਿਹਾ ਕਿ ਅਤਿ ਦੀ ਪੈ ਰਹੀ ਸਰਦੀ ਤੋਂ ਬਚਾਅ ਹਿੱਤ ਅਤੇ ਵਿਦਿਆਰਥੀਆਂ ਦੀ ਵਿੱਚ ਇਕਸਾਰਤਾ ਰੱਕਣ ਹਿੱਤ ਬਹੁਤ ਵੱਡਾ ਉਪਰਾਲਾ ਹੈ।ਜਿਥੇ ਇਸ ਨਾਲ ਵਿਦਿਆਰਥੀਆਂ ਦੀ ਸਹਾਇਤਾ ਹੋਵੇਗੀ ਉੱਥੇ ਇਕਸਾਰ ਵਰਦੀਆਂ ਅਨੁਸ਼ਾਸ਼ਨ ਵਿੱਚ ਅਹਿਮ ਹਿੱਸਾ ਪਾਵੇਗੀ। ਇਸ ਮੌਕੇ ਬਾਸੋਵਾਲ ਦੇ ਸਰਪੰਚ ਸੁਰਜੀਤ ਸਿੰਘ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਸਕੂਲ ਦੀ ਹਰ ਪ੍ਰਕਾਰ ਦੀ ਬਿਹਤਰੀ ਲਈ ਪ੍ਰਿੰਸੀਪਲ ਕੁਲਵੰਤ ਸਿੰਘ ਅਤੇ ਲੈਕਚਰਾਰ ਚਰਨਜੀਤ ਸਿੰਘ ਦੀ ਪ੍ਰਸੰਸਾ ਕੀਤੀ ਅਤੇ ਧੰਨਵਾਦ ਕੀਤਾ। ਉਨਾਂ ਦਾਨੀ ਸੱਜਣਾ ਪ੍ਰਧਾਨ ਤਾਰਾ ਸਿੰਘ ਅਤੇ ਹਰਨੇਕ ਸਿੰਘ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਕੁਲਵੰਤ ਸਿੰਘ, ਸਰਪੰਚ ਸੁਰਜੀਤ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਨਰਿੰਦਰ ਸਿੰਘ, ਪੰਚ ਅਵਤਾਰ ਸਿੰਘ ਕਪੂਰ, ਐਸ.ਐਮ.ਸੀ. ਮੈਬਰ ਖੁਸ਼ਹਾਲ ਸਿੰਘ ਨੰਬਰਦਾਰ, ਲੈਕਚਰਾਰ ਚਰਨਜੀਤ ਸਿੰਘ ਸਟੇਟ ਐਵਾਰਡੀ, ਚਰਨ ਸਿੰਘ, ਹਰਮੇਸ਼ ਲਾਦੀ, ਰਾਜ ਕੁਮਾਰ, ਡਾ. ਸੁਨੀਤਾ, ਕੁਲਵਿੰਦਰਜੀਤ ਕੌਰ, ਸੰਦੀਪ ਕੁਮਾਰ, ਗਗਨਦੀਪ ਸਿੰਘ, ਨਰਿੰਦਰ ਸਿੰਘ, ਨਰਿੰਦਰ ਕੁਮਾਰ, ਗੁਰਮੇਲ ਸਿੰਘ, ਸ਼ਿਮਾਲੀ ਦੇਵੀ, ਰਾਜਵਿੰਦਰ ਕੌਰ, ਗੌਰਵ ਸ਼ਰਮਾ, ਕਿਰਨ ਧੀਮਾਨ ਸਮੇਤ ਸਮੂਹ ਸਟਾਫ਼ ਮੌਜੂਦ ਸੀ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech