16

October 2018
Article

ਪੰਜਾਬ ਵਿੱਚ ਸਿੱਖਾਂ ਦੇ ਕਾਤਲ ਪੁਲਸ ਅਧਿਕਾਰੀਆਂ ਦੀ ਕਾਲੀ ਸੂਚੀ ਬਰਤਾਨੀਆ,ਅਮਰੀਕਾ ਅਤੇ ਕੈਨੇਡੀਅਨ ਦੂਤ ਘਰਾਂ ਨੂੰ ਭੇਜੀ

January 12, 2018 03:05 PM

ਪੰਜਾਬ ਵਿੱਚ ਸਿੱਖਾਂ ਦੇ ਕਾਤਲ ਪੁਲਸ ਅਧਿਕਾਰੀਆਂ ਦੀ ਕਾਲੀ ਸੂਚੀ ਬਰਤਾਨੀਆ,ਅਮਰੀਕਾ ਅਤੇ ਕੈਨੇਡੀਅਨ ਦੂਤ ਘਰਾਂ ਨੂੰ ਭੇਜੀ

"ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲਿਆਂ  ਦੇ ਵੀਜ਼ੇ ਬੰਦ ਕਰਨ ਦੀ ਕੀਤੀ ਅਪੀਲ "

ਲੰਡਨ- ਇੰਗਲੈਂਡ,ਕੈਨੇਡਾ ਅਤੇ ਅਮਰੀਕਾ ਵਿੱਚ ਸਿੱਖ ਜਥੇਬੰਦੀਆਂ ,ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਲੋਂ ਭਾਰਤ ਸਰਕਾਰ ਦੇ ਨੁਮਾਇੰਦਿਆਂ, ਸਰਕਾਰੀ ਅਫਸਰਾਂ ਅਤੇ ਪੰਜਾਬ ਵਿੱਚ ਸਿੱਖਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਧਿਅਕਾਰੀਆਂ ਨੂੰ ਗੁਰਦਵਾਰਿਆਂ ਦੀਆਂ ਸਟੇਜਾਂ ਤੋਂ ਬੋਲਣ ਅਤੇ ਸਨਮਾਨ ਪ੍ਰਾਪਤ ਕਰਨ ਤੇ ਪੂਰਨ ਰੂਪ ਵਿੱਚ ਲਗਾਈ ਗਈ ਪਬੰਦੀ ਤੋਂ ਬਾਅਦ ਹੁਣ ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਢਾਈ ਸੌ ਪੁਲਿਸ ਅਧਿਕਾਰੀਆਂ ਦੇ ਉਕਤ ਦੇਸ਼ਾਂ ਵਿੱਚ ਦਾਖਲਾ ਬੰਦ  ਕਰਨ ਲਈ ਸੂਚੀ ਭੇਜੀ ਗਈ ਹੈ । ਯੁਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਲਰ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਇੰਗਲੈਂਡ ਦੇ ਹੋਮ ਆਫਿਸ ,ਕੈਨੇਡਾ ਅਤੇ ਅਮਰੀਕਾ ਦੇ ਦੂਤ ਘਰਾਂ ਨੂੰ ਉਕਤ ਕਾਲੀ ਅਤੇ ਖੁਨੀ ਸੂਚੀ ਭੇਜਦਿਆਂ ਆਖਿਆ ਗਿਆ ਕਿ ਇਹਨਾਂ ਲੋਕਾਂ ਦੀ ਆਮਦ ਨਾਲ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਮਾਨਸਿਕ ਪੀੜਾ ਵਿੱਚੋਂ ਗੁਜ਼ਰਨਾ ਪੈਂਦਾ ਹੈ,ਜੋ ਕਿ ਮਾਨਸਿਕ ਤਸ਼ੱਦਦ ਦੇ ਸਮਾਨ ਹੈ ।ਭਾਵੇਂ ਕਿ ਸਿੱਖਾਂ ਤੇ ਜੁਲਮ ਢਾਹੁਣ ਵਾਲੇ ਇਹ ਪੁਲਿਸ ਅਧਿਕਾਰੀ ਆਪਣੇ ਪਾਪਾਂ ਦੇ  ਕਿਆਸੇ ਨਤੀਜੇ ਰੂਪੀ ਡਰ ਕਾਰਨ ਜਨਤਕ ਤੌਰ ਤੇ ਵਿੱਚਰਨ ਤੋਂ ਸਦਾ ਹੀ ਗੁਰੇਜ਼ ਕਰਦੇ ਹਨ ਪਰ ਜਦੋਂ ਇਹਨਾਂ ਦੁਆਰਾ ਅਣਮਨੁੱਖੀ ਤਸ਼ੱਦਦ ਦੇ ਝੱਲਣ ਵਾਲਿਆਂ ,ਇਹਨਾਂ ਵਲੋਂ ਝੂਠੇ ਕੇਸਾਂ ਵਿੱਚ ਫਸਾ ਕੇ ਲੰਬਾ ਸਮਾਂ ਜੇਹਲਾਂ ਵਿੱਚ ਗੁਜ਼ਾਰਨ ਵਲਿਆਂ ਅਤੇ  ਇਹਨਾਂ ਪੁਲਸੀਆਂ ਹੱਥੋਂ ਪੰਜਾਬ ਵਿੱਚ ਕੋਹ ਕੋਹ ਕੇ ਸ਼ਹੀਦ ਕੀਤੇ ਗਏ ਸਿੱਖਾਂ ਦੇ ਵਿਦੇਸ਼ਾਂ ਵਿੱਚ ਵਸਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਦਰਦ ਫੇਰ ਤਾਜ਼ਾ ਹੋ ਜਾਂਦੇ ਹਨ ,ਜੋ ਕਿ ਮਾਨਸਿਕ ਤਸ਼ੱਦਦ ਦਾ ਰੂਪ ਹੈ । ਯੁਨਾਈਟਿਡ ਖਾਲਸਾ ਦਲ ਯੁ,ਕੇ ਵਲੋਂ ਭੇਜੀ ਗਈ ਇਸ ਸੂਚੀ ਵਿੱਚ ਦੋ ਸੌ ਤੋਂ ਵੱਧ ਪੁਲਿਸ ਅਧਿਕਾਰੀਆਂ ਦੀ ਖੂਨੀ ਸੂਚੀ ਜਾਰੀ ਕੀਤੀ ਗਈ ਹੈ ,ਜਿਹਨਾਂ ਖਿਲਾਫ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ,ਅਣਮਨੁੱਖੀ ਤਸ਼ੱਦਦ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਦੋਸ਼ ਹਨ । ।  ਇਸ ਸੂਚੀ ਵਿੱਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਤੇ ਤਸ਼ੱਦਦ ਕਰਨ ਵਾਲੇ ਬਾਘਾ ਪੁਰਾਣਾ ਥਾਣੇ ਦੇ ਮੁਖੀ ਅਤੇ ਫਰੀਦਕੋਟ ਦੇ ਪੁਲਿਸ ਮੁਖੀ ਜੰਗਜੀਤ ਸਿੰਘ ਦੇ ਨਾਮ ਸਭ ਤੋਂ ਉਪਰ ਰੱਖੇ ਗਏ ਹਨ । ਪੰਜਾਬ ਪੁਲਿਸ ਦੇ ਸਾਬਕਾ ਮੁਖੀਆਂ   ,ਸੁਮੇਧ ਸੂਣੀ ,ਸਰਵਦੀਪ ਸਿੰਘ ਵਿਰਕ ਸਮੇਤ ਦੋ ਸੌ ਪੁਲਿਸ ਅਧਿਕਾਰੀਆਂ ਦੇ ਨਾਮ ਦਰਜ ਹਨ , ਜਿਹਨਾਂ ਦੇ ਹੱਥ ਸਿੱਖ ਨੌਜਵਾਨਾਂ ਦੇ ਖੁਨ ਨਾਲ ਰੰਗੇ ਹੋਏ ਹਨ । ਬਹੁਤ ਸਾਰੇ ਕੇਸਾਂ ਵਿੱਚ ਸਿੱਖਾਂ ਤੇ ਜ਼ਲੁਮ ਢਾਹੁਣ ਵਾਲੇ ਇਹਨਾਂ ਪੁਲਸੀਆਂ ਵਲੋਂ ਲੱਖਾਂ ਰੁਪਏ ਵੀ ਸਿੱਖ ਨੌਜਵਾਨਾਂ ਦੇ ਵਾਰਸਾਂ ਤੋਂ ਉਹਨਾਂ ਨੂੰ ੁਰਿਹਾਅ ਕਰਨ ਵਾਸਤੇ ਲੈ ਲਏ ਗਏ ਅਤੇ ਉਹਨਾਂ ਨੂੰ ਅਣਪਛਾਤੇ ਕਰਾਰ ਦੇ ਕੇ ਸ਼ਹੀਦ ਵੀ ਕਰ ਦਿੱਤਾ ਗਿਆ । ਇਸ ਸੂਚੀ ਵਿੱਚ ਜਥੇਦਾਰ ਤਲਵਿੰਦਰ ਸਿੰਘ ਪਰਮਾਰ ਅਤੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ  ਸਮੇਤ ਫਿਲੌਰ ਇਲਾਕੇ ਦੇ ਹੀ ਦਸ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲੇ  ਫਿਲੌਰ ਦੇ ਸਾਬਕਾ ਡੀ ਐੱਸ ਪੀ ਕਮਲਜੀਤ ਸਿੰਘ ਢਿੱਲੋਂ ( ਜਿਸ ਨੂੰ ਬਿਕਰਮ ਮਜੀਠੀਆ ਵਲੋਂ ਪੁਲਿਸ ਮੂਖੀ ਲਗਾਇਆ ਗਿਆ ਸੀ )ਸਮੇਤ ਪੰਜਾਹ ਤੋਂ ਵੱਧ ਅਜਿਹੇ ਪੁਲਿਸ ਅਫਸਰਾਂ ਦਾ ਵਿਸਥਾਰ ਹੈ ਜਿਹਨਾਂ ਨੇ ਸਿੱਖ ਨੌਜਵਾਨਾਂ ਨੂੰ ਤਸੀਹੇ ਦੇਣ ਮਗਰੋਂ ਸ਼ਹੀਦ ਕੀਤਾ ਅਤੇ ਸਰਕਾਰ ਵਲੋਂ ਉਹਨਾਂ ਦੇ ਇਨਾਮ ਵਜੋਂ ਵਧਾਏ ਗਏ ਰੈਂਕਾਂ ਨੂੰ ਹਾਈ ਕੋਰਟ ਵਲੋਂ ਖਤਮ ਕਰਕੇ ਪਹਿਲਾਂ ਵਾਲੇ ਰੈਂਕਾਂ ਤੇ ਨਿਯੁਕਤ ਕੀਤਾ ਗਿਆ ਸੀ । ਕਈ ਅਜਿਹੇ ਪੁਲਿਸ ਅਫਸਰਾਂ ਦਾ ਵੇਰਵਾ ਹੈ ਜਿਹਨਾਂ ਨੂੰ ਅਦਾਲਤਾਂ ਵਲੋਂ ਸਜ਼ਾਵਾਂ ਵੀ ਸੁਣਾeਆਂ ਗਈਆਂ ਹਨ । ਇਸ ਸੂਚੀ ਵਿੱਚ ਅੱਡੀਆਂ ਰਗੜ ਰਗੜ ਕੇ ਕੁਦਰਤੀ ਮੌਤ ਮਰ ਚੁੱਕੇਪੰਜਾਬ ਸਾਬਕਾ ਪੁਲਿਸ ਮੁਖੀ ਕੇæਪੀ ਗਿੱਲ  ਅਤੇ ਐੱਸ਼ਐੱਸ਼ਪੀ ਦੁਸ਼ਟ ਸਵਰਨੇ ਘੋਟਣੇ ਦਾ ਨਾਮ ਵੀ ਮੌਜੂਦ ਹੈ ਕਿਉਂ ਕਿ ਜਾਲਮ ਦੇ ਮਰਨ ਨਾਲ ਉਸਦੇ ਜੁਲ਼ਮਾਂ ਦੀ ਯਾਦ ਖਤਮ  ਨਹੀਂ ਹੁੰਦੀ । ਦੂਜਾ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਮੁੱਚੇ ਸਿੱਖ ਜਗਤ ਨੂੰ ਬਹੁਤ ਹੀ ਨਿਮਰਤਾ ਸਹਿਤ ਇਹ  ਸੱਦਾ ਦਿੱਤਾ ਗਿਆ ਕਿ ਆਉ ! ਕੌਮ ਪ੍ਰਤੀ ਆਪਣਾ ਫਰਜ਼ ਪਛਾਣੀਏ ਅਤੇ ਸਿੱਖਾਂ ਤੇ ਜ਼ੁਲਮ ਢਾਹੁਣ ਵਾਲੇ ਪੁਲਸੀਆਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਮਾਜਿਕ ਬਾਈਕਾਟ ਕਰੀਏ । ਇਹਨਾਂ ਨਾਲ ਕਿਸੇ ਕਿਸਮ ਦੀ ਰਿਸ਼ਤੇਦਾਰੀ ਨਾ ਪਾਈ ਜਾਵੇ ਤਾਂ ਕਿ ਇਹਨਾਂ ਨੂੰ ਅਤੇ ਇਹਨਾਂ ਦੀਆਂ ਅਗਲੇਰੀਆਂ ਨਸਲਾਂ ਨੂੰ  ਇਹਨਾਂ ਵਲੋਂ ਸਿੱਖ ਕੌਮ ਤੇ ਕੀਤੇ ਜੁਲਮਾਂ ਦਾ ਅਹਿਸਾਸ ਕਰਵਾਇਆ ਜਾ ਸਕੇ ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech