19

January 2018
3 ਸਾਧਵੀਆਂ ਨਾਲ ਹੋਇਆ ਬਲਾਤਕਾਰਪੰਜਾਬ ਤੋਂ ਵੱਧ ਚੈਲੇਂਜਿੰਗ ਹੈ ਰਾਜਸਥਾਨ, ਉੱਥੇ ਕਿਸਾਨ ਖ਼ੁਦਕੁਸ਼ੀ ਕਿਉਂ ਨਹੀਂ ਕਰ ਰਹੇ : ਹਾਈ ਕੋਰਟਅੰਬਾਲਾ ਜੇਲ੍ਹ 'ਚ ਯੋਗਾ ਟਰੇਨਰ ਬਣੀ ਹਨੀਪ੍ਰੀਤਭਗਵੇਂਵਾਦੀਆਂ ਨੇ ਗਾਂ ਚੋਰੀ ਦੇ ਦੋਸ਼ ਲਗਾ ਕੇ ਦਲਿਤਾਂ ਦੇ ਸਿਰ ਮੁੰਨੇਸ਼ੀਲਾ ਕਰਾਉਣਾ ਚਾਹੁੰਦੀ ਸੀ ਕਿਸ਼ੋਰੀ ਲਾਲ ਨੂੰ ਰਿਹਾਅਇਨਸਾਫ਼ ਲਈ ਸਿੱਖਾਂ ਨੂੰ ਜੂਝਣਾ ਪਵੇਗਾ ਤੇ ਸੱਚ ਲਈ ਲੜਨਾ ਪਵੇਗਾ / ਐਡਵੋਕੇਟ ਰਾਜਵਿੰਦਰ ਸਿੰਘ ਬੈਂਸਪੰਥ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਬੰਤਾ ਸਿੰਘ ਮੂੰਡਾ ਪਿੰਡ ਵਾਲਿਆ ਦਾ ਇਟਲੀ ਪਹੁੰਚਣ ‘ਤੇ ਕੀਤਾ ਗਿਆ ਨਿੱਘਾ ਸਵਾਗਤਸੀਟੀ ਗਰੁੱਪ ਵਿਖੇ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦਾ ਹੋਇਆ ਆਗਾਜ਼ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)
Punjabi

ਮਨੁੱਖੀ ਅਧਿਕਾਰ ਸੁਰੱਖਿਆ ਦਲ ਵੱਲੋਂ ਧੀਆਂ ਦੀ ਲੋਹੜੀ 13 ਜਨਵਰੀ ਨੂੰ

January 12, 2018 03:08 PM

ਮਨੁੱਖੀ ਅਧਿਕਾਰ ਸੁਰੱਖਿਆ ਦਲ ਵੱਲੋਂ ਧੀਆਂ ਦੀ ਲੋਹੜੀ 13 ਜਨਵਰੀ ਨੂੰ


(ਸਤਨਾਮ ਸਿੰਘ ਮੱਟੂ)ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਨਵ ਜੰਮੀਆਂ ਧੀਆਂ ਦੀ ਲੋਹੜੀ 13 ਜਨਵਰੀ ਸ਼ਨੀਵਾਰ ਨੂੰ ਸਵੇਰੇ11ਵਜੇ ਤੋਂ 2 ਵਜੇ ਤਕ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਵਿਹੜ੍ਹੇ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾ ਰਹੀ ਹੈ।
ਇਸ ਸੰਬੰਧੀ ਫੈਸਲਾ ਮਨੁੱਖੀ ਅਧਿਕਾਰ ਸੁਰੱਖਿਆ ਦਲ ਦੇ ਚੇਅਰਮੈਨ ਐਡਵੋਕੇਟ ਹਰਮੋਹਨ ਸਿੰਘ ਸਕਰਾਲੀ ਅਤੇ ਇਸਤਰੀ ਵਿੰਗ ਦੀ ਅਹੁਦੇਦਾਰ ਬਲਜਿੰਦਰ ਕੌਰ ਬੀਏ ਅਤੇ ਗੁਰਮੀਤ ਕੌਰ ਨਾਹਰ ਦੀ ਰਹਿਨੁਮਾਈ ਹੇਠ ਪਟਿਆਲਾ ਵਿਖੇ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਸਾਂਝੇ ਤੌਰ ਤੇ ਲਿਆ ਗਿਆ।
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਬਲਜਿੰਦਰ ਕੌਰ ਨੇ ਦੱਸਿਆ ਕਿ ਦਲ ਵੱਲੋਂ ਇਸਤਰੀਆਂ ਦੇ ਅਧਿਕਾਰਾਂ  ਪ੍ਰਤੀ ਜਾਗਰੂਕਤਾ, ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕਤਾ, ਗਰੀਬ ਅਤੇ ਬੇਸਹਾਰਾ ਲੋਕਾਂ ਦੀ ਕਾਨੂੰਨੀ ਅਤੇ ਆਰਥਿਕ ਮੱਦਦ ਕਰਨੀ,ਧੀਆਂ ਦਾ ਰੁਤਬਾ ਬਰਾਬਰ ਕਰਨ ਸੰਬੰਧੀ ਕੋਸ਼ਿਸ਼ ਅਤੇ ਜਾਗਰੂਕਤਾ ਪੈਦਾ ਕਰਨਾ, ਸਕੂਲਾਂ ਦੇ ਗਰੀਬ ਬੱਚਿਆਂ ਦੀ ਮੱਦਦ ਕਰਨੀ, ਧੀਆਂ ਦੀ ਲੋਹੜੀ ਮਨਾਉਣਾ, ਸਵੱਛਤਾ ਪ੍ਰਤੀ ਜਾਗਰੂਕ ਕਰਨਾ,ਵਾਤਾਵਰਣ ਦੀ ਖੂਬਸੂਰਤੀ ਅਤੇ ਹਰਿਆਲੀ ਨੂੰ ਕਾਇਮ ਰੱਖਣ ਲਈ ਫੁੱਲ-ਬੂਟੇ ਅਤੇ ਦਰੱਖਤ ਲਗਾਉਣ ਲਈ ਪ੍ਰੇਰਤ ਕਰਨਾ ਆਦਿ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ।ਉਹਨਾਂ ਦੱਸਿਆ ਕਿ ਲੋਹੜੀ ਮੌਕੇ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਉਣ ਲਈ ਪ੍ਰੋਗਰਾਮ ਦੌਰਾਨ ਧੀਆਂ ਨੂੰ ਪਹਿਨਣ ਲਈ ਕੱਪੜੇ ਅਤੇ ਇੱਕ ਬੂਟਾ ਲਗਾਉਣ ਲਈ ਦਿੱਤਾ ਜਾਵੇਗਾ।
ਇਸ ਸਮੇਂ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਅਤੇ ਗੀਤ ਸੰਗੀਤ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ।ਉਹਨਾਂ ਇਹ ਵੀ ਦੱਸਿਆ ਕਿ ਪ੍ਰੋਗਰਾਮ ਪੇਸ਼ ਕਰਨ ਵਾਲੇ ਹਰ ਪੇਸ਼ਕਾਰ ਨੂੰ ਦਲ ਵੱਲੋਂ ਯਾਦਗਾਰੀ ਚਿੰਨ ਦੇਕੇ ਮਾਣ ਦਿੱਤਾ ਜਾਵੇਗਾ।ਇਸ ਸਮੇਂ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਤਰਖੇੜੀ, ਦਰਸ਼ਨ ਸਿੰਘ ਪਟਿਆਲਾ, ਮਾਸਟਰ ਸ਼ੀਸ਼ਪਾਲ ਸਿੰਘ ,ਸਤਨਾਮ ਸਿੰਘ ਮੱਟੂ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech