24

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Poem

ਵੰਡੋ ਧੀਆਂ ਦੀਆਂ ਲੋਹੜੀਆਂ ਰਾਜਵਿੰਦਰ ਰੌਂਤਾ

January 12, 2018 08:39 PM
ਰਾਜਵਿੰਦਰ ਰੌਂਤਾ

ਵੰਡੋ ਧੀਆਂ ਦੀਆਂ ਲੋਹੜੀਆਂ   

   ਜੰਮ ਪਈ ਜੇ ਕੁੜੀ ਪਾਈਆਂ ਮੱਥੇ ਕਿਉਂ ਤਿਉੜੀਆਂ
 ਬੰਨੋ ਬੂਹੇਂ 'ਚ ਸ਼ਰੀਂਹ ਵੰਡੋ ਧੀਆਂ ਦੀਆਂ ਲੋਹੜੀਆਂ ।
    ਧੀਅ ਮਾਪਿਆਂ ਦਾ ਜੱਗ ਉੱਤੇ ਨਾਉਂ ਚਮਕਾਉਂਦੀ
  ਦੇਵੇ ਮਾਣ ਸਤਿਕਾਰ ਦਾਹੜੀ ਹੱਥ ਵੀ ਨਹੀਂ ਪਾਉਂਦੀ
    ਮਾਣ ਕਰ ਬਾਪੂ ਦੇ ਕੇ ਮੁੱਛ ਨੂੰ ਮਰੋੜੀਆਂ,
    ਬੰਨੋ ਬੂਹੇ 'ਚ ਸ਼ਰੀਂਹ.
  ਮੁੰਡੇ ਕੁੜੀ ਦੇ ਫ਼ਰਕ ਵਾਲਾ ਰਿਹਾ ਨੀ ਜਮਾਨਾਂ
  ਯੁੱਗ ਕੁੜੀਆਂ ਦਾ ਆਇਆ ਗੱਲ ਸੁਣ ਉਏ ਜਵਾਨਾਂ
  ਪੁੱਤਰ ਤੇ ਧੀਅ ਨਾਲ ਬਣਦੀਆਂ ਜੋੜੀਆਂ ,
  ਬੰਨੋ ਬੂਹੇ 'ਚ ਸ਼ਰੀਂਹ
ਉਹ ਕਿਹੜਾ ਕੰਮ ਜਿਹੜਾ ਕੁੜੀਆਂ ਨਹੀਂ ਕੀਤਾ
 ਪਰ ਕਿਸੇ ਮਾਂ ਨੇ ਪਾਣੀ ਵਾਰ ਧੀ ਤੋਂ ਨੀਂ ਪੀਤਾ
  ਅੱਧ ਰਿੜਕਾ ਨੀ  ਦਿੱਤਾ ਨਾਂ ਹੀ ਮਿਲੀਆਂ ਘਰੋੜੀਆਂ ,
  ਬੰਨੋਂ ਬੂਹੇ 'ਚ ਸ਼ਰੀਂਹ
ਬਾਬੇ ਨਾਨਕ ਨੇ ਔਰਤ ਨੂੰ ਦਿੱਤਾ ਸਨਮਾਨ ਜੀ
ਕੁੜੀਆਂ ਨਾ ਰਾਜੂ  ਰੌਂਤੇ  ਵੱਸਣਾ ਜਹਾਨ ਜੀ
  ਸ਼ਗਨ ਮਨਾਉ ਵੰਡੋ ਮੂੰਗਫ਼ਲੀ ਰਿਉੜੀਆਂ ,
 ਬੰਨੋ ਬੂਹੇ 'ਚ ਸ਼ਰੀਂਹ ਵੰਡੋ ਧੀਆਂ ਦੀਆਂ ਲੋਹੜੀਆਂ।
 
    ਰਾਜਵਿੰਦਰ ਰੌਂਤਾ
,ਰੌਂਤਾ (ਮੋਗਾ) 9876486187

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech