Article

"ਕਦੇ ਸਾਡੇ ਵੀ ਤਿੳੁਹਾਰ ਮਨਾ ਬਾਬਲਾ",,,,,,,,,, ੲਿੰਦਰਜੀਤ ਸਿੰਘ,

January 12, 2018 08:46 PM
General

    "ਕਦੇ ਸਾਡੇ ਵੀ ਤਿੳੁਹਾਰ ਮਨਾ ਬਾਬਲਾ"

ਪੰਜਾਬ ਮੇਲੇ ਅਤੇ ਤਿੳੁਹਾਰਾ ਦਾ ਪ੍ਦੇਸ਼ ਹੈ। ੲਿਥੇ ਦਾ ਹਰ ਦੇਸੀ ਮਹੀਨਾ, ਕਿਸੇ ਨਾ ਕਿਸੇ ਤਿੳੁਹਾਰ ਜਾਂ ਮੇਲੇ ਕਰਕੇ ਜਾਣਿਅਾ ਜਾਂਦਾ ਹੈ। 'ਪੋਹ' ਤੇ 'ਮਾਘ' ਦੋ ਮਹੀਨੇ ਵੀ 'ਲੋਹੜੀ' ਜਿਹੇ ਵਿਸ਼ੇਸ਼ ਤਿੳੁਹਾਰ ਕਰਕੇ ਅਾਪਣੀ ੲਿੱਕ ਖਾਸ ਪਹਿਚਾਣ ਰੱਖਦੇ ਹਨ। 'ਪੋਹ' ਮਹੀਨੇ ਵਿੱਚ ਜਿਅਾਦਾ ਠੰਢ ਹੋਣ ਕਰਕੇ ੲਿਸ ਮਹੀਨੇ ਵਿਅਾਹ-ਸ਼ਾਦੀਅਾ ਤੇ ਹੋਰ ਖੁਸ਼ੀ ਦੇ ਸਮਾਗਮ ਕਰਨਾ ਲੋਕ ਘੱਟ ਪਸੰਦ ਕਰਦੇ ਹਨ। ਪਰ ੲਿਤਿਹਾਸ ਮੁਤਾਬਕ ੲਿਸ ਮਹੀਨੇ ਦਸ਼ਮੇਸ਼ ਪਿਤਾ, ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਨੇ ਅਾਪਣਾ ਸਰਬੰਸ ਵਾਰਿਅਾ ਸੀ, ਜਿਸ ਕਰਕੇ ਪੰਜਾਬ ਦੇ ਲੋਕ ੲਿਸ ਮਹੀਨੇ ਨੂੰ ਅਸ਼ੁੱਭ ਮੰਨਦੇ ਹਨ ਤੇ ਵਿਅਾਹ ਤੇ ਹੋਰ ਖੁਸ਼ੀ ਦੇ ਕਾਰਜ ੲਿਸ ਵਿੱਚ ਕਰਨਾ ਪਸੰਦ ਨਹੀ ਕਰਦੇ ਜਾਂ ਬਹੁਤ ਘੱਟ ਕਰਦੇ ਹਨ। 'ਮਾਘ' ਮਹੀਨਾ 'ਪੋਹ' ਤੋਂ ਬਾਅਦ ਅਾੳੁਂਦਾ ਹੈ। ਜਿਸ ਵਿੱਚ ਠੰਢ ਪੋਹ ਦੇ ਮੁਕਾਬਲੇ ਘੱਟ ਹੁੰਦੀ ਹੈ, ੲਿਸ ਮਹੀਨੇ ਲੋਕ ਖੁਸ਼ੀ ਦੇ ਸਮਾਗਮ ਕਰਨਾ ਜਿਅਾਦਾ ਪਸੰਦ ਕਰਦੇ ਹਨ। 'ਲੋਹੜੀ' ਦਾ ਤਿੳੁਹਾਰ 'ਪੋਹ' ਦੀ ਅਾਖਰੀ ਰਾਤ ਤੋਂ 'ਮਾਘ' ਦੀ ਪਹਿਲੀ ਸਵੇਰ ਤੱਕ, ਅਰਥਾਂਤ ਸਾਰੀ ਰਾਤ ਮਨਾੲਿਅਾ ਜਾਂਦਾ ਹੈ।
                       'ਲੋਹੜੀ' ਸ਼ਬਦ 'ਤਿਲ' ਅਤੇ 'ਰੇੜੀ' ਦਾ ਸੁਮੇਲ ਹੈ, ਜਿਸ ਤੋਂ ਤਿਲੋੜੀ ਬਣਿਅਾ, ਜੋ ਸਮੇਂ ਦੇ ਪਰਵਾਹ ਨਾਲ 'ਲੋਹੜੀ' ਬਣ ਗਿਅਾ। ਕੲੀ ਥਾਵਾਂ ਤੇ ੲਿਸਨੂੰ 'ਲੋਹੀ' ਜਾਂ 'ਲੋੲੀ' ਵੀ ਕਿਹਾ ਜਾਂਦਾ ਹੈ। 'ਲੋਹੜੀ' ਸ਼ਬਦ ਦਾ ਅਰਥ, 'ਲ' ਤੋਂ 'ਲੱਕੜੀ', 'ਅੋਹ' ਤੋਂ 'ਗੋਹਾ' ਅਰਥਾਂਤ 'ਸੁੱਕੀਅਾ ਪਾਥੀਅਾ', ਅਤੇ 'ੜੀ' ਤੋਂ 'ਰੇਵੜੀ' (ਰੇੜੀ) ਤੋਂ ਵੀ ਲਿਅਾ ਜਾ ਸਕਦਾ ਹੈ, ਜੋ ੲਿਸ ਮੋਕੇ ਤੇ ਦਹਨ ਕੀਤੀਅਾ ਜਾਣ ਵਾਲੀਅਾ ਵਸਤਾ ਜਾਂ ਸਮੱਗਰੀ ਬਾਰੇ ਵੀ ਗਿਅਾਨ ਕਰਵਾੳੁਂਦਾ ਹੈ। ੲਿਸ ਮੋਕੇ ਤੇ ਮੁੰਡੇ ਅਤੇ ਕੁੜੀਅਾ ੲਿੱਕਠੇ ਟੁੱਲ ਬਣਾ ਘਰ-ਘਰ ਜਾ ਲੋਹੜੀ ਮੰਗਦੇ ਹਨ। ਪ੍ੰਤੂ ਜਿਅਾਦਾ ਤਰ ੳੁਹ ਘਰ ਜਿਥੇ ਨਵਾਂ ਵਿਅਾਹ ਹੋਵੇ ਜਾਂ ੳੁਹ ਘਰ ਜਿਥੇ ਨਵੇ ਨੰਨੇ ਮਹਿਮਾਨ ਭਾਵ ਮੁੰਡੇ ਨੇ ਜਨਮ ਲਿਅਾ ਹੋਵੇ, ਖਿੱਚ ਦੇ ਕੇਂਦਰ ਰਹਿੰਦੇ ਹਨ। ੲਿਸ ਮੋਕੇ ਪਰਿਵਾਰ ਦੇ ਮੈਂਬਰ ੲਿੱਕਠੇ ਹੋ ਕੇ ਪਾਥੀਅਾਂ, ਲੱਕੜਾ ਅਾਦਿ ਦਾ 'ਭੁੱਗਾ' ਜਲਾ ਕੇ ੳੁਸਦੇ ਅਾਲੇ ਦੁਅਾਲੇ ਗੋਲ ਚੱਕਰ ਬਣਾ ਕੇ ਬੈਠ ਜਾਂਦੇ ਹਨ ਤੇ ੳੁਸ ਬੱਲਦੀ ਅੱਗ ਵਿੱਚ ਤਿਲ, ਰੇਵੜੀਅਾ (ਰੇੜੀਅਾ), ਚਿਟਪੜੇ, ਮੂੰਗਫਲੀ, ਗੁੜ ਅਾਦਿ ਪਾੳੁਂਦੇ ਹਨ ਤੇ "ੲੀਸ਼ਰ ਅਾੲੇ ਦਲਿੱਦਰ ਜਾੲੇ, ਦਲਿੱਦਰ ਦੀ ਜੜ੍ਹ ਚੁੱਲੇ ਪਾੲੇ" ਕਹਿੰਦੇ ਹਨ।
                      ੲਿਸ ਤਿੳੁਹਾਰ ਨਾਲ 'ਦੁੱਲੇ ਭੱਟੀ' ਦਾ ੲਿੱਕ ਬਾ੍ਹਮਣ ਦੀਅਾਂ ਦੋ ਬੇਟੀਅਾਂ, 'ਸੁੰਦਰੀ' ਤੇ 'ਮੁੰਦਰੀ'  ਦਾ ਵਿਅਾਹ ਕਰਵਾੳੁਣ ਦੀ ਸਾਕੀ ਵੀ ਜੁੜੀ ਹੋੲੀ ਹੈ। ਮਿਥਿਹਾਸ ਮੁਤਾਬਕ ਪੁਰਾਣਿਅਾ ਸਮਿਅਾ ਵਿੱਚ ਅਗਨੀ ਜਲਾ ਕੇ ੳੁਸ ਵਿੱਚ ਘਿਓ, ਤੇਲ, ਸ਼ਹਿਦ, ਗੁੜ ਅਾਦਿ ਪਾੲਿਅਾ ਜਾਂਦਾ ਸੀ। ਲੋਹੜੀ ਦਾ ਤਿੳੁਹਾਰ ੲਿੱਕਲੇ ਪੰਜਾਬ ਹੀ ਨਹੀ ਸਗੋਂ ਪੂਰੇ ਵਿਸ਼ਵ ਵਿੱਚ ਮਨਾੲਿਅਾ ਜਾਂਦਾ ਹੈ, ਪਰ ਪੰਜਾਬ ਦੀ ਲੋਹੜੀ ਪੂਰੇ ਵਿਸ਼ਵ ਵਿੱਚ ਪ੍ਸਿੱਧ ਹੈ। ੲਿਸ ਮੋਕੇ ਤੇ ਪੰਜਾਬ ਦੇ ਤਕਰੀਬਨ ਹਰ ਘਰ ਵਿੱਚ ਸਾਗ, ਖੀਰ ਜਾਂ ਖਿੱਚੜੀ ਬਣਾੲੀ ਜਾਂਦੀ ਹੈ, ਜਿਸਨੂੰ 'ਮਾਘ' ਦੀ ਸੰਗਰਾਂਦ ਤੇ ਖਾਣਾ ਸ਼ੁੱਭ ਮੰਨਿਅਾ ਜਾਂਦਾ ਹੈ। ੲਿਸ ਲੲੀ ੲਿਸਨੂੰ "ਪੋਹ ਰਿੱਧੀ, ਮਾਘ ਖਾਧੀ" ਕਰਕੇ ਵੀ ਜਾਣਿਅਾ ਜਾਂਦਾ ਹੈ। ੲਿਹ ਤਿੳੁਹਾਰ ਤਕਰੀਬਨ ਹਰ ਧਰਮ, ਜਾਤ ਦੇ ਗਰੀਬ-ਅਮੀਰ, ਛੋਟੇ- ਵੱਡੇ, ਮੁੰਡੇ-ਕੁੜੀਅਾ, ਸਭ ਰਲ਼ ਕੇ ਮਨਾੳੁਂਦੇ ਹਨ, ਜੋ ਸਾਂਝੀਵਾਲਤਾ, ਭਾੲੀਚਾਰੇ ਅਤੇ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ।
                     ਵੈਸੇ ਤਾਂ ਲੋਹੜੀ ਦੇ ਤਿੳੁਹਾਰ ਦਾ ਜਸ਼ਨ ਘਰ ਵਿੱਚ ਅਾੲੀ ਨਵੀ ਨੂੰਹ ਜਾਂ ਨਵੇ ਅਾੲੇ ਮੁੰਡੇ ਦੀ ਖੁਸ਼ੀ ਵਿੱਚ ਮਨਾੲਿਅਾ ਜਾਂਦਾ ਹੈ, ਪਰ ਅੱਜ ਅਸੀ 21ਵੀਂ  ਸਦੀ ਵਿੱਚ ਪਰਵੇਸ਼ ਕਰ ਚੁੱਕੇ ਹਾਂ। ਅੱਜ ਕੁੜੀਅਾ ਵੀ ਮੁੰਡਿਅਾ ਨਾਲੋ ਘੱਟ ਨਹੀ ਹਨ। ਤਕਰੀਬਨ ਹਰ ਖੇਤਰ ਵਿੱਚ ਕੁੜੀਅਾ ਮੁੰਡਿਅਾ ਨਾਲੋ ਅੱਗੇ ਹਨ, ਪਰ ਫਿਰ ਵੀ ਅੱਜ ਵੀ ਕੲੀ ਲੋਕ ਕੁੜੀਅਾ ਤੇ ਮੁੰਡਿਅਾ ਵਿੱਚ ਫਰਕ ਸਮਝਦੇ ਹਨ । ਅੱਜ ਵੀ ਕੲੀ ਲੋਕ ਪੁਰਾਤਨ ਵਿਰਤੀ ਦੇ ਪੱਖ ਤੋਂ ਸੋਚਦੇ ਹੋੲੇ, ਮੁੰਡੇ ਦੇ ਜੰਮਣ ਤੇ ੳੁਸਨੂੰ ਘਰ ਦਾ ਵਾਰਿਸ ਜਾਂ ਚਿਰਾਗ ਤੇ ਕੁੜੀ ਦੇ ਜੰਮਣ ਤੇ ੳੁਸਨੂੰ 'ਪੱਥਰ' ਅਾਦਿ ਕਹਿੰਦੇ ਹਨ, ਜੋ ਅੱਜ ਦੇ ਸਮੇਂ ਮੁਤਾਬਕ ਸਹੀ ਨਹੀ ਹੈ। ੲਿੱਕ ਡਾਟੇ ਮੁਤਾਬਕ ਪੰਜਾਬ ਦੀ ਸਾਖਰਤਾ ਦਰ (ਲਿਟਰੇਸੀ ਰੇਟ) 75.8 ਪ੍ਤੀਸ਼ਤ ਹੈ, ਪਰ ਫਿਰ ਵੀ ਲਿੰਗ ਅਨੁਪਾਤ 895 ਹੈ, ਜੋ ਕਿਤੇ ਨਾ ਕਿਤੇ ਸਾਡੀ ਕੁੜੀਅਾ ਪ੍ਤੀ ਮਾੜੀ ਸੋਚ ਤੇ ਨਜਰੀੲੇ ਨੂੰ ਸਿੱਧ ਕਰਦਾ ਹੈ। ਭਾਵੇਂ ਅੱਜ ਅਸੀ ਕਾਫੀ ਤਰੱਕੀ ਕਰ ਲੲੀ ਹੈ, ਜਿਸ ਨਾਲ ਸਾਡੀ ਸੋਚ ਬਦਲਣ ਲੱਗੀ ਹੈ, ਪਰ ਫਿਰ ਵੀ ਹਾਲੇ ਧੀ ਨੂੰ ਕੁੱਖ 'ਚ ਮਾਰਨ ਦੇ ਕੇਸ ਸਾਹਮਣੇ ਅਾੳੁਣੋਂ ਨਹੀ ਹਟੇ। ਜੋ ਸਾਡੇ ਸਨਿਹਰੀ ਭਵਿੱਖ ਲੲੀ ੲਿੱਕ ਖਤਰੇ ਦੀ ਘੰਟੀ ਹੈ।
                         ਅੱਜ ਲੋੜ ਹੈ, ਸਾਨੂੰ ਕੁੜੀਅਾ ਪ੍ਤੀ ਅਾਪਣਾ ਮਾੜਾ ਨਜਰੀਅਾ ਬਦਲਦੇ ਹੋੲੇ, ੳੁਹਨਾ ਨੂੰ ਮੁੰਡਿਅਾ ਦੇ ਬਰਾਬਰ ਸਮਝਣੇ ਦੀ। ਸਾਡੇ ਸਵਿਧਾਨ ਮੁਤਾਬਿਕ ਸਭ ਬਰਾਬਰ ਹਨ। ੲਿਸ ਲੲੀ ਕੁੜੀਅਾਂ ਨੂੰ, ਮੁੰਡਿਅਾ ਬਰਾਬਰ ਸਮਝਦੇ ਹੋੲੇ ਸਾਨੂੰ ੳੁਹਨਾਂ ਦੀ ਵੀ ਲੋਹੜੀ ਪਾੳੁਣੀ ਚਾਹੀਦੀ ਹੈ। ਤਾਂ ਜੋ ਅਾੳੁਣ ਵਾਲੇ ਸਮੇਂ ਨੂੰ ਸੁਨਿਹਰੀ ਬਣਾੲਿਅਾ ਜਾ ਸਕੇ। ਅਸਲੀ ਦਲਿੱਦਰ, ਜੋ ਸਾਡੀ ਕੁੜੀਅਾ ਪ੍ਤੀ ਮਾੜੀ ਸੋਚ ਹੈ, ਦੀ ਜੜ੍ਹ ਨੂੰ ਚੁੱਲੇ ਪਾੲਿਅਾ ਜਾ ਸਕੇ ਤੇ ਲੋਹੜੀ ਦੇ ਅਸਲੀ ਮੰਤਵ, ਬਰਾਬਰਤਾ, ਭਾੲਿਚਾਰੇ ਤੇ ਸਾਂਝੀਵਾਲਤਾ ਨੂੰ ਪੂਰਾ ਕੀਤਾ ਜਾ ਸਕੇ।

                                                                   ੲਿੰਦਰਜੀਤ ਸਿੰਘ,
                                                                    ਪਿੰਡ- ਕੂ ਪੁਰ,
                                                                    (ਅੱਡਾ ਕਠਾਰ),
                                                                       ਜਲੰਧਰ।

Have something to say? Post your comment