News

ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ।

January 12, 2018 08:48 PM

ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਕਰਵਾਇਆ ਸੱਭਿਆਚਾਰਕ ਪ੍ਰੋਗਰਾਮ।


ਸ਼੍ਰੀ ਅਨੰਦਪੁਰ ਸਾਹਿਬ, 12 ਜਨਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਧੀਨ ਚੱਲ ਰਹੇ ਸੀ.ਬੀ.ਐਸ.ਈ ਤੋਂ ਮਾਨਤਾ ਪ੍ਰਾਪਤ ਭਾਈ ਨੰਦ ਲਾਲ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਉਚੇਚੇ ਪ੍ਰੋਗਰਾਮ ਦੋਰਾਨ ਪ੍ਰਾਇਮਰੀ ਵਿੰਗ ਵੱਲੋ ਸੱਭਿਆਚਾਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿੱਚ ਵਿਦਿਆਰਥੀਆ ਨੇ ਲੈਕਚਰ ਰਾਹੀ ਲੋਹੜੀ ਦੇ ਪਿਛੋਕੜ ਉਪਰ ਚਾਨਣਾ ਪਾਇਆ। ਇਸ ਵਿਸ਼ੇਸ ਮੋਕੇ ਤੇ ਗਿੱਧੇ, ਭੰਗੜੇ ਤੋ ਇਲਾਵਾ ਵਿਦਿਆਰਥੀਆਂ ਨੇ ਆਪਣੀ ਨ੍ਰਿਤ ਕਲਾ ਦਾ ਵੀ ਪ੍ਰਦਰਸ਼ਨ ਕੀਤਾ। ਛੋਟੇ-ਛੋਟੇ ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਰਾਹੀਂ ਵੱਡੀ ਜਮਾਤ ਦੇ ਵਿਦਿਆਰਥੀਆਂ ਨੁੰ ਕੀਲ ਕੇ ਬਠਾਈ ਰੱਖਿਆ। ਇਸ ਮੌਕੇ ਤੇ ਵਿਦਿਆਰਥੀਆ ਨੇ ਸਮੂਹਿਕ ਤੌਰ ਤੇ ਭੰਗੜਾ ਅਤੇ ਗਿੱਧਾ ਵੀ ਪਾਇਆ। ਉਪਰੰਤ ਪ੍ਰਿੰਸੀਪਲ ਸਤਨਾਮ ਸਿੰਘ ਵੱਲੋ ਲੋਹੜੀ ਦੀ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ। ਸਮੁੱਚੇ ਪ੍ਰਗੋਰਾਮ ਤੋ ਬਾਅਦ ਵਿਦਿਆਰਥੀਆਂ ਨੂੰ ਮੂੰਗਫਲੀ, ਰਿਉੜੀਆਂ ਅਤੇ ਗੱਚਕ ਵੰਡੀ ਗਈ। ਇਸ ਮੋਕੇ ਤੇ ਮੈਡਮ ਦਵਿੰਦਰ ਕੋਰ, ਅਵਤਾਰ ਕੋਰ, ਸਿਮਰਨਜੀਤ ਸਿੰਘ, ਕੋਆਰਡੀਨੇਟਰ ਦਲਜੀਤ ਕੋਰ, ਵੀਰਪਾਲ ਕੋਰ, ਦਲਜੀਤ ਕੋਰ, ਕਵਿਤਾ, ਜਸਬੀਰ ਕੋਰ, ਸੁਖਵਿੰਦਰ ਕੋਰ, ਪਰਦੀਪ ਕੋਰ, ਇੰਦੂ ਸ਼ਰਮਾ, ਜੋਤੀ, ਮੋਨਿਕ, ਮਨਜੀਤ ਕੋਰ, ਇੰਦੂ ਬਾਲਾ, ਦਲਜੀਤ ਕੋਰ, ਅਲਵਿੰਦਰ ਕੋਰ ਸਮੇਤ ਸਮੂਹ ਸਟਾਫ ਹਾਜਰ ਸੀ।

Have something to say? Post your comment

More News News

ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਸ਼ਾਨਦਾਰ ਜਿੱਤ ਨਾਲ ਕੀਤਾ ਆਗਾਜ਼ ਮਜੀਠੀਆ ਤੇ ਬਾਦਲ ਪਰਿਵਾਰ ਵਲੋਂ ਕੀਤੇ ਗੁਨਾਹਾਂ ਨੂੰ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਦਰਜ਼ ਕੀਤਾ ਜਾਵੇਗਾ: ਬ੍ਰਹਮਪੁਰਾ ਠੰਡ ਦੇ ਬਾਵਜੂਦ ਸੈਂਕੜੇ ਬਚਿੱਆਂ ਨੇ ਦਿੱਤਾ ਅੰਗਦਾਨ ਦਾ ਸੰਦੇਸ਼ ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਪਾਈਟੈਕਸ ਦੇ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ ਪ੍ਰੈਸ ਕਲੱਬ ਦੀ ਹੋਈ ਸਲਾਨਾ ਚੋਣ, ਸੁਖਵਿੰਦਰ ਪਾਲ ਸਿੰਘ ਸੁੱਖੂ ਬਣੇ ਪ੍ਰਧਾਨ, ਸੋਨੀ ਜਨਰਲ ਸਕੱਤਰ ਅਤੇ ਨਿੱਕੂਵਾਲ ਬਣੇ ਚੇਅਰਮੈਨ। ਇਨਸਾਫ ਦੀ ਅਵਾਜ਼ ਜਥੇਬੰਦੀ ਦੀ ਮੀਟਿੰਗ ਹੋਈ ਸੂਬਾ ਪੱਧਰੀ ਭਾਸ਼ਣ ਕਲਾ ਮੁਕਾਬਲੇ 'ਚ ਐਸ. ਡੀ. ਕਾਲਜ ਦਾ ਦੂਜਾ ਸਥਾਨ ਮਾਤਾ ਦੀ ਯਾਦ ਵਿੱਚ ਹਰਜੋਤ ਸੰਧੂ ਦੇਣਗੇ 3 ਕਿਤਾਬਾਂ ਨੂੰ ਸਲਾਨਾਂ ਇਨਾਂਮ ਝੁੱਗੀਆਂ ਵਾਲੇ ਬੱਚਿਆਂ ਨੂੰ ਮਿਲਕੇ ਮਨ ਨੂੰ ਖੁਸ਼ੀ ਹੋਈ : ਸੁੱਖੀ ਬਾਠ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰਨ ਵਾਲਾ ਕੈਪਟਨ,ਬਟਗਾੜੀ ਅੈਲਾਨ ਕਰਕੇ ਵੀ ਮੁੱਕਰ ਸਕਦਾ ਹੈ,------- ਯੁਨਾਟਿਡ ਖਾਲਸਾ ਦਲ ਯੂ.ਕੇ
-
-
-