24

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Poem

ਕਵਿਤਾ " ਧੀਆਂ ਦੇ ਦਰਦ "ਹਾਕਮ ਸਿੰਘ ਮੀਤ ਬੌਂਦਲੀ

January 12, 2018 09:51 PM

ਮੈਂ ਲਿਖਣ ਲੱਗਦਾ ਧੀਆਂ ਦੇ ਦਰਦਾਂ ਨੂੰ ,
ਮੇਰੀ ਕਲਮ ਵੀ ਰੋਂਣ ਲੱਗ ਜਾਂਦੀ ਏ !!!

ਜ਼ਬਾਨ ਵਿਚੋਂ ਦਰਦ ਬਿਆਨ ਹੁੰਦਾ ਨਾਂ ,
ਬੁੱਲਾਂ ਨੂੰ ਕੰਬਣੀ ਜਿਹੀ ਛਿੜ ਜਾਂਦੀ ਏ !

ਦਰਦ ਸੁਣਕੇ ਪਹਿਲਾਂ ਮਨ ਭਰ ਜਾਂਦਾ ਏ ,
ਅੱਖਾਂ ਵਿਚੋਂ ਹੰਝੂ ਸਾਉਂਣ ਬਣ ਗਿਰਦੇ ਆ !

ਮੇਰੀ ਕਲਮ ਸਭ ਕੁੱਝ ਲਿਖਣਾ ਚਾਹੁੰਦੀ ਏ ,
ਪਰ ਧੀਆਂ ਦੇ ਦਰਦਾਂ ਅੱਗੇ ਹਾਰ ਜਾਂਦੀ ਏ !!

ਧੀਆਂ ਦੇ ਦਰਦਾਂ ਦਾ ਜ਼ੁਮੇਵਾਰ ਸਮਾਜ ਏ ,
ਜਿਹਡ਼ਾ ਦਹੇਜ ਪੑਥਾਂ ਦਾ ਦਿੰਦਾ ਸਾਥ ਏ !

ਬਹੁਤ ਸਾਰੀਆਂ ਧੀਆਂ ਜੱਗ ਦੇਖਿਆ ਨੀ ,
ਗਰਭ ਵਿਚ ਧੀਆਂ ਮਾਰੀਆਂ ਜਾਦੀਆਂ ਨੇ !

ਬਹੁਤ ਸਾਰੀਆਂ ਧੀਆਂ ਤਾਂ ਛੋਟੀ ਉਮਰੇ ਨੀ ,
ਬੁੱਢਿਆਂ ਨਾਲ ਹੀ ਵਿਆਹੀਆਂ ਜਾਦੀਆਂ ਨੇ !

ਇੱਥੇ ਧੀਆਂ ਦੇ ਹੱਕ ਵਿੱਚ ਕਦੇ ਬੋਲਦੇ ਨਹੀਂ ,
ਇੱਥੇ ਲਾਲਚ ਨੂੰ ਲੋਕ ਕਦੇ ਵੀ ਛੱਡਦੇ ਨਹੀਂ !

ਮੈਂਹਦੀ ਦਾ ਰੰਗ ਹੱਥਾਂ ਤੋਂ ਫਿੱਕਾ ਹੋਇਆ ਨਾਂ ,
ਦਾਜ ਦੀ ਬਲੀ ਤੋਂ ਕਦੇ ਵੀ ਬਚ ਦੀਆਂ ਨਾਂ !

"ਹਾਕਮ ਮੀਤ" ਦੀ ਕਲਮ ਪੱਖ ਕਰਦੀ ਨਾਂ ,
ਧੀਆਂ ਆਪਣਾ ਦੁੱਖ ਕਦੇ ਵੀ ਦੱਸਦੀਆਂ ਨਾਂ !

              ਹਾਕਮ ਸਿੰਘ ਮੀਤ ਬੌਂਦਲੀ
                ( ਮੰਡੀ ਗੋਬਿੰਦਗਡ਼੍ਹ ))

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech