21

July 2018
ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣ
Poem

"ਲੋਹੜੀ" ੲਿੰਦਰਜੀਤ ਸਿੰਘ,

January 13, 2018 02:32 PM


ਬੇਬੇ-ਬਾਪੂ ਤੇ  ਭੈਣ-ਭਾੲੀ ,
ਚਾਚੀ-ਚਾਚਾ ਤੇ ਤਾੲਿਅਾ-ਤਾੲੀ,
ਸੱਦ ਲਓ ਸਾਰੇ ਰਿਸ਼ਤੇਦਾਰ,
ਕਰ ਲਓ ੲਿੱਕਠੇ ਸਾਰੇ ਯਾਰ,
ਸਭ ਰਲ ਮਿਲ ਕੇ ਜਸ਼ਨ ਮਨਾਵਾਂਗੇ,
ਅੈਤਕਾਂ ਦੀ ਲੋਹੜੀ ਨੂੰ ਅਾਪਾਂ, ਯਾਦਗਾਰ ਬਣਾਂਵਾਂਗੇ।
ਪਿਛਲੇ ਸਾਰੇ ਗਿਲੇ-ਸ਼ਿਕਵੇ, ਮੁੱਕਾ ਕੇ,
ੳੂਚ-ਨੀਚ ਸਭ ਭੇਦਾਂ-ਭਾਵਾਂ ਨੂੰ, ਦਿਲੋਂ ਮਿਟਾ ਕੇ,
ਸਭ ਰਲ ਕੇ ਨੱਚਾ ਤੇ ਗਾਵਾਂਗੇ,
ਅੈਤਕਾਂ ਦੀ ਲੋਹੜੀ ਨੂੰ ਅਾਪਾਂ, ਯਾਦਗਾਰ ਬਣਾਂਵਾਂਗੇ।
ਲੱਕੜਾ ਪਾਥੀਅਾ ਦਾ 'ਭੁੱਗਾ' ਬਣਾ ਕੇ,
ੳੁਸ ਭੁੱਗੇ ਨੂੰ ਜਲਾ ਕੇ,
ਵਿੱਚ ਮੂੰਗਫਲੀ,ਰੇਵੜੀਅਾ,ਗੁੜ ਤੇ ਚਿਟਪੜੇ ਪਾਵਾਂਗੇ ਨਾਲੇ ਖਾਵਾਂਗੇ,
ਅੈਤਕਾਂ ਦੀ ਲੋਹੜੀ ਨੂੰ ਅਾਪਾਂ, ਯਾਦਗਾਰ ਬਣਾਂਵਾਂਗੇ।
ੳੁਂਝ ਤਾਂ ੲਿਸ ਤਿੳੁਹਾਰ ਤੇ, ਕੲੀ ਸੁਅਾਦੀ ਪਕਵਾਨ ਬਣਨ,
ਪਰ ਕੲੀ ਘਰਾਂ ਦੇ ਚੁੱਲਿਅਾ ਤੇ, ਖੀਰਾਂ ਦੇ ਪਤੀਲੇ ਜਾਂ ਕੜਾਹੇ ਚੜਨ,
ਮੁੱਕਦੇ 'ਪੋਹ' ਤੇ ਖਿੱਚੜੀ ਜਾਂ ਸਾਗ ਬਣਾਂ ਕੇ,'ਮਾਗ' ਦੀ ਸੰਗਰਾਂਦ ਨੂੰ ਖਾਂਵਾਂਗੇ,
ਅੈਤਕਾਂ ਦੀ ਲੋਹੜੀ ਨੂੰ ਅਾਪਾਂ, ਯਾਦਗਾਰ ਬਣਾਂਵਾਂਗੇ।
ਕੁੜੀਅਾ ਮੁੰਡੇ ਨੇ ੲਿੱਕ ਸਮਾਨ, ਕਹਿੰਦੇ ਸਾਰੇ ਭਾਵੇ ਨੇ,
ਖਬਰੇ ਕੁੜੀਅਾਂ ਦੀ ਲੋਹੜੀ, ਕਿੳੁਂ ਮਨਾੳੁਂਦੇ ਫਿਰ ਟਾਂਵੇ-ਟਾਂਵੇ ਨੇ ?
ਮੁੰਡਿਅਾ ਦੇ ਨਾਲ ੲਿਸ ਵਾਰੀ ਲੋਹੜੀ, ਕੁੜੀਅਾ ਦੀ ਵੀ ਪਾਵਾਂਗੇ,
ਅੈਤਕਾਂ ਦੀ ਲੋਹੜੀ ਨੂੰ ਅਾਪਾਂ, ਯਾਦਗਾਰ ਬਣਾਂਵਾਂਗੇ।
ਪੈਲਸਾਂ ਦੀ ਬਜਾੲੇ ਲੋਹੜੀ,ਘਰਾਂ ਵਿੱਚ ਵੀ ਤੇ ਪਾੲੀ ਜਾ ਸਕਦੀ,
ੳੁਸ ਬਚੇ ਪੈਸੇ ਦੇ ਨਾਲ ਕਿਸੇ,'ਗਰੀਬ-ਬੇਸਹਾਰੇ' ਦੀ ਮਦਦ ਵੀ ਤੇ ਕੀਤੀ ਜਾ ਸਕਦੀ,
ੲਿਸ ਵਾਰੀ ਫਜੂਲ ਤੇ ਵਾਧੂ ਖਰਚ ਘਟਾ ਕੇ, ਸਾਦੀ-ਸਾਦਗੀ ਵਾਲੀ ਲੋਹੜੀ ਅਪਣਾਵਾਂਗੇ,
ਅੈਤਕਾਂ ਦੀ ਲੋਹੜੀ ਨੂੰ ਅਾਪਾਂ,ਯਾਦਗਾਰ ਬਣਾਂਵਾਂਗੇ।
ਵੈਸੇ ਤਾਂ ਹਰ ਸਾਲ ਅਸੀ, ੲੀਸ਼ਰ ਨੂੰ ਬਲਾੳੁਂਦੇ ਹਾਂ,
ਤੇ ਦਲਿੱਦਰ ਨੂੰ ਦੂਰ ਭਜਾੳੁਂਦੇ ਹਾਂ,
ਪਰ ਅਸਲੀ ਦਲਿੱਦਰ ਤਾਂ ਮਾੜੀ ਸੋਚ ਹੈ ਸਾਡੀ,
'ੲਿੰਦਰ' ੲਿਸ ਵਾਰੀ, ੲਿਸ ਦੀ ਜੜ੍ਹ ਚੁੱਲੇ ਪਾਵਾਂਗੇ,
ਅੈਤਕਾਂ ਦੀ ਲੋਹੜੀ ਨੂੰ ਅਾਪਾਂ,ਯਾਦਗਾਰ ਬਣਾਂਵਾਂਗੇ।

                                             ੲਿੰਦਰਜੀਤ ਸਿੰਘ,
                                               ਪਿੰਡ - ਕੂ ਪੁਰ ,
                                               (ਅੱਡਾ ਕਠਾਰ),
                                                  ਜਲੰਧਰ,
                                                  ਪੰਜਾਬ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech