Article

ਲੋਹੜੀ /ਪਰਮਜੀਤ ਕੌਰ ਸੋਢੀ

January 13, 2018 02:35 PM
General

ਲੋਹੜੀ ਪੋਹ ਮਹੀਨੇ ਦੀ ਆਖਰੀ ਰਾਤ ਵਾਲੇ ਦਿਨ ਮਨਾਈ ਜਾਦੀ ਹੈ।ਇਹ ਆਪਸੀ ਭਾਈਚਾਰੇ ਦੇ ਮੇਲਜੋਲ ਅਤੇ ਆਢ,ਗੁਆਢ ਰਲ ਮਿਲਕੇ ਇੱਕ ਦੂਜੇ ਦੀ ਇੱਕਠੇ ਹੋ ਕੇ ਖੁਸ਼ੀ ਮਨਾਉਣ ਦਾ ਪ੍ਰਤੀਕ ਹੈ।ਤੇ ਅਗਲਾ ਦਿਨ ਜਾਣੀ ੧ ਮਾਘ ਮਾਘੀ ਦਾ ਤਿਉਹਾਰ ਮਨਾਇਆ ਜਾਦਾ ਹੈ। ਇਹ ਸਰਦ ਰੁੱਤ ਦਾ ਤਿਉਹਾਰ ਹੈ। ਲੋਹੜੀ ਜਿਆਦਾਤਰ ਲੋਕ ਪੁੱਤਰ ਦੇ ਜੰਮਣ ਅਤੇ ਵਿਆਹ ਦੀ ਖੁਸ਼ੀ ਹੋਣ ਤੇ ਮਨਾਉਦੇ ਹਨ। ਅਤੇ ਘਰ ਘਰ ਜਾ ਕੇ ਗੁੜ,ਮੂੰਗਫਲੀ,ਰਿਉੜੀਆ ਵੰਡਦੇ ਹਨ।ਕੁੜੀਆਂ ਵੀ ਘਰੋ ਘਰੀ ਜਾ ਕੇ ਲੋਹੜੀ ਮੰਗਦੀਆ ਹਨਤੇ ਕਹਿੰਦੀਆ ਹਨ
ਦੇ ਨੀ ਮਾਏ ਲੋਹੜੀ ਤੇਰਾ ਪੁੱਤ ਚੜੇਗਾ ਘੋੜੀ।
ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ।
ਫਿਰ ਰਾਤ ਨੂੰ ਲੋਹੜੀ ਬਾਲ ਕੇ ਤਿਲ ਸੁੱਟਦੇ ਹਨ ਤੇ ਅਕਸਰ ਹੀ ਇਹ ਕਿਹਾ ਜਾਦਾ ਹੈ ਈਸਰ ਆ,ਦਲਿਦਰ ਜਾ।ਦੱਲਿਦਰ ਦੀ ਜੜ ਚੁੱਲੇ ਪਾ।ਅਗਲੀ ਸਵੇਰ ਮਾਘੀ ਦਾ ਤਿਉਹਾਰ ਲੋਕ ਸਵੇਰੇ ਜਲਦੀ ਉੱਠ ਇਸ਼ਨਾਨ ਕਰਕੇ ਗੁਰੂ ਘਰ ਜਾ ਕੇ ਮਨਾਉਦੇ ਹਨ।ਥਾਂ,ਥਾਂ ਮਾਘੀ ਮੇਲੇ ਲੱਗਦੇ ਹਨ।ਪਰ ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਬਹੁਤ ਭਾਰੀ ਇੱਕਠ ਵਾਲਾ ਹੁੰਦਾ ਹੈ।ਮੇਰੇ ਹਿਸਾਬ ਨਾਲ ਤਾਂ ਕੁੜੀਆਂ ,ਮੁੰਡੇ ਇੱਕ ਬਰਾਬਰ ਹੀ ਹੁੰਦੇ ਹਨ ਜੀ ਸਾਨੂੰਕੁੜੀਆਂ ਦੀ ਲੋਹੜੀ ਵੀ ਮਨਾਉਣੀ ਚਾਹੀਦੀ ਹੈ।ਸਾਰੇ ਬੱਚਿਆ ਨੂੰ ਇੱਕ ਸਮਾਨ ਹੀ ਸਮਝਣਾ ਚਾਹੀਦਾ ਹੈ।ਜਿਵੇ ਕਿ ਧੀਆ ਪੁੱਤਰ ਇਕ ਸਮਾਨ ਇਹ ਗੱਲ ਸਾਰਾ ਕਹੇ ਜਹਾਨਦੋਸਤੋ ਧੀਆਂ ਦੀ ਲੋਹੜੀ ਮਨਾਉਨ ਦੀ ਸਰੂਆਤ ਆਪਾ ਪਹਿਲਾ ਆਪਣੇਘਰ ਤੋ ਹੀ ਕਰੀਏ।ਆਪਣੀ ਸੋਚ ਉਸਾਰੂ ਬਨਾਈਏ।ਤੇ ਨਵੀ ਪੀੜੀ ਨੂੰ ਤਿਉਹਾਰਾ ਤੋ ਜਾਣੂ ਕਰਾਈਏ।ਇਸ ਨਾਲ ਆਪਾ ਭਰੂਣ ਹੱਤਿਆ ਜਿਹੇ ਪਾਪ ਤੋ ਛੁਟਕਾਰਾ ਪਾ ਲਵਾਗੇ।ਅਖੀ੍ਰ ਵਿੱਚ ਦੋਸਤੋ ਮੈ ਇਹੀ ਕਹਾਗੀ ਕਿ ਕਿਸੇ ਲੋੜਵੰਦ ਦੀ ਮੱਦਦ ਕਰੋ,ਵਿੱਤ ਮੁਤਾਬਿਕ ਦਾਨ ਕਰੋ,ਮਾੜੇ ਕੰਮਾ ਨੂੰ ਤਿਆਗੋ,ਧੀਆ ਨਾਲ ਪਿਆਰ ਕਰੋ ਅੱਜ ਤੋ ਪ੍ਰਣ ਕਰੋ ਚੰਗੀ ਵਿਚਾਰਧਾਰਾ ਦੇ ਮਾਲਕ ਬਣ ਲੋਹੜੀ ਮਨਾa ਤੇ ਸਾਰੇ ਘਰਾ ਵਿੱਚ ਖੂਸ਼ੀਆਂ ਲਿਆa।ਮੇਰੇ ਵੱਲੋ ਸਾਰਿਆ ਨੂੰ ਲੋਹੜੀ ਦੀਆ ਮੁਬਾਰਕਾ ਜੀ।


ਪਰਮਜੀਤ ਕੌਰ ਸੋਢੀ

Have something to say? Post your comment