26

April 2018
ਕੁਸ਼ੀਨਗਰ ਵਿੱਚ ਦਰਦਨਾਕ ਹਾਦਸਾ ,ਟਰੇਨ ਅਤੇ ਸਕੂਲ ਵੈਨ ਟੱਕਰ ਵਿੱਚ 13 ਬੱਚਿਆਂ ਹੀ ਹੋਈ ਮੌਤ ।ਪਾਕਿਸਤਾਨ ਗਏ ਸ਼ਰਧਾਲੂਆਂ ਦੇ ਲਾਪਤਾ ਹੋਣ ਲਈ ਦੋਵੇਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਜ਼ਿੰਮੇਵਾਰ:-ਲੌਂਗੋਵਾਲ*ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਦਿੱਲੀ ਲਈ ਹੋਇਆ ਰਵਾਨਾ।ਸਬ-ਵੇ ਮੈਨੇਜਰ ਕੋਲੋਂ ਅਣਪਛਾਤੇ ਲੁਟੇਰਿਆਂ ਨਗਦੀ ਲੁੱਟੀਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ ...ਟੀਸ..... ਖੁਸ਼ੀ ਮੁਹੰਮਦ "ਚੱਠਾ"ਅਖ਼ਬਾਰ ਇੰਟਰਨੈੱਟ ਨੇ ਲੋਕਾਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕੀਤਾ ਹੈ -ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ ਪਛਤਾਵਾ ,, ਜਸਪ੍ਰੀਤ ਕੌਰ ਸੰਘਾ ਧੀਆਂ ਮਾਤਾ ਪਿਤਾ ਦਾ ਅਨਮੋਲ ਖਜਾਨਾ ,, ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ'ਵਿਰਸੇ ਦਾ ਵਾਰਿਸ' ਖਿਤਾਬ ਨਾਲ ਨਿਵਾਜਿਆ - ਜਸਵੀਰ ਸ਼ਰਮਾਂ ਦੱਦਾਹੂਰ
Poem

ਕੌੜਾ ਸੱਚ//ਜਸਵੀਰ ਸ਼ਰਮਾ ਦੱਦਾਹੂਰ

January 13, 2018 10:00 PM


ਕੌੜਾ ਸੱਚ


ਇਹ ਦੁਨੀਆਂ ਮੰਡੀ ਪੈਸੇ ਦੀ, ਇਥੇ ਹਰ ਥਾਂ ਘਾਲਾ-ਮਾਲਾ ਏ।
ਪੈਸੇ ਖਾਤਰ ਬਣ ਬੈਠਾ ਬੰਦਾ ਰਾਣੀ ਖਾਂ ਦਾ ਸਾਲਾ ਏ£
ਉਹੋ ਹੀ ਮਾੜਾ ਅਖ਼ਵਾਉਂਦਾ ਏ, ਜੋ ਮੂੰਹ ਦਾ ਦੇਵੇ ਨਿਵਾਲਾ ਏ।
ਟੂਣੇ ਦੇ ਲਈ ਵਿੱਚ ਚੁਰਾਹੇ ਰੱਖਦੇ ਧਾਗਾ ਕਾਲਾ ਏ£
ਘਰਦਿਆਂ ਨਾਲੋਂ ਬਾਹਰਲੇ ਦਾ, ਯਕੀਨ ਲੋਕਾਂ ਨੂੰ ਬਾਹਲਾ ਏ।
ਭੈੜੇ ਭੈੜੇ ਨਸ਼ਿਆਂ ਦਾ ਇਥੇ ਹਰ ਗੱਭਰੂ ਮਤਵਾਲਾ ਏ£
ਸਿਆਣੀ ਜੇਕਰ ਮੱਤ ਕੋਈ ਦੇਵੇ, ਓਸੇ ਦਾ ਮੂੰਹ ਕਾਲਾ ਏ।
ਲੈਣ ਦੇਣ ਤੇ ਵੰਡ ਵਿਹਾਰ 'ਚ ਹਰਇਕ ਦਾ ਮਾੜਾ ਚਾਲਾ ਏ£
ਸੱਚ ਪੁੱਛੋਂ ਇਸ ਦੁਨੀਆਂ ਦਾ ਹਰ ਆਲਮ ਹੀ ਨਿਰਾਲਾ ਏ।
ਦੱਦਾਹੂਰੀਆ ਦੁਨੀਆਂ ਦਾ ਇਕੋ ਮਾਲਕ ਹੀ ਰਖਵਾਲਾ ਏ£

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech