News

ਲੋਹੜੀ ਮੌਕੇ ਜੀਵਨ ਸਮਤੋਲ ਬਣਾਉਂਦੀਆਂ ਮਹਿਲਾਵਾਂ ਨੂੰ ਸਮਰਪਿਤ ਇਕ ਵਿਸ਼ੇਸ਼ ਗੀਤ

January 13, 2018 10:12 PM
General

ਲੋਹੜੀ ਮੌਕੇ ਜੀਵਨ ਸਮਤੋਲ ਬਣਾਉਂਦੀਆਂ ਮਹਿਲਾਵਾਂ ਨੂੰ ਸਮਰਪਿਤ ਇਕ ਵਿਸ਼ੇਸ਼ ਗੀਤ


ਗਾਇਕ ਸੱਤਾ ਵੈਰੋਵਾਲੀਆ ਵੱਲੋਂ ਗਾਏ ਗੀਤ 'ਸੱਤ ਜਾਣੀਆਂ' ਦਾ ਵੀਡੀਓ ਅੱਜ ਰਿਲੀਜ਼ ਹੋਵੇਗਾ
- ਮਾਤਾ ਬੇਅੰਤ ਕੌਰ, ਸ. ਖੜਗ ਸਿੰਘ, ਗਾਇਕ ਹਰਦੇਵ ਮਾਹੀਨੰਗਲ, ਵੀਡੀਓ ਟੀਮ ਅਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਪੋਸਟਰ ਜਾਰੀ
ਔਕਲੈਂਡ 12 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਲੋਹੜੀ ਦੇ ਤਿਉਹਾਰ ਮੌਕੇ ਲੜਕਾ ਜੰਮਣ ਦੀ ਖੁਸ਼ੀ ਦੇ ਬਰਾਬਰ ਹੀ ਅੱਜਕੱਲ੍ਹ ਅਗਾਂਹਵਧੂ ਪਰਿਵਾਰ ਲੜਕੀਆਂ ਦੇ ਜਨਮ ਦੀ ਖੁਸ਼ੀ ਵੀ ਓਨੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ ਜੋ ਕਿ ਇਕ ਸਮਾਜ ਲਈ ਇਕ ਵਧੀਆ ਸੰਦੇਸ਼ ਹੈ। ਇਹ ਲੜਕੀਆਂ ਜਾਂ ਕਹਿ ਲਈਏ ਮਹਿਲਾਵਾਂ ਇਕ ਮਰਦ ਦੀ ਜ਼ਿੰਦਗੀ ਦੇ ਵਿਚ ਅੱਗੇ ਕਿਵੇਂ ਸਮਤੋਲ ਪੈਦਾ ਕਰਦੀਆਂ ਹਨ, ਹਰ ਇਕ ਦੀ ਵੱਖਰੀ ਕਹਾਣੀ ਹੈ। ਇਸੇ ਤਰ੍ਹਾਂ ਦੀ ਇਕ ਕਹਾਣੀ ਨੂੰ ਪੰਜਾਬੀ ਦੇ ਹੁਣ ਨਾਮਵਰ ਕਲਾਕਾਰ ਬਣ ਚੁੱਕੇ ਨਿਊਜ਼ੀਲੈਂਡ ਦੇ ਗਾਇਕ ਸੱਤਾ ਵੈਰੋਵਾਲੀਆ ਨੇ ਆਪਣੇ ਗੀਤ ਅਤੇ ਗਾਇਕੀ ਦੇ ਨਾਲ ਬਹੁਤ ਹੀ ਸੋਹਣਾ ਇਕ ਵੀਡੀਓ ਦੇ ਵਿਚ ਫਿਲਮਾਇਆ ਹੈ। ਗੀਤ ਦੇ ਬੋਲਾਂ ਵਿਚ ਸ਼ਾਮਿਲ ਸੱਚ ਮਹਿਲਾਵਾਂ ਜ਼ਿਨ੍ਹਾਂ ਵਿਚ ਮਾਂ, ਤਿੰਨ ਭੈਣਾਂ, ਪ੍ਰੇਮਿਕਾ, ਪਤਨੀ ਅਤੇ ਬੇਟੀ ਦਾ ਬਹੁਤ ਹੀ ਸਾਰਥਿਕ ਤਰੀਕੇ ਨਾਲ ਨਕਸ਼ਾ ਖਿਚਿਆ ਗਿਆ ਹੈ। ਇਨ੍ਹਾਂ ਦੀ ਗੱਲ ਕਰਦਿਆਂ ਸਤਿਕਾਰ ਦਾ ਪੱਧਰ ਇਸ ਕਦਰ ਉਤੇ ਜਾਂਦਾ ਹੈ ਕਿ ਮਹਿਲਾਵਾਂ ਦਾ ਯੋਗਦਾਨ ਆਪਣੇ-ਆਪਣੇ ਆਪ ਬੋਲਣ ਲਗਦਾ ਹੈ। ਇਸ ਗੀਤ ਦਾ ਵੀਡੀਓ ਲੋਹੜੀ ਵਾਲੇ ਦਿਨ ਰਿਲੀਜ਼ ਕੀਤਾ ਜਾ ਰਿਹਾ ਹੈ ਜਦ ਕਿ ਅੱਜ ਜਿੱਥੇ ਇਸਦਾ ਰੰਗਦਾਰ ਪੋਸਟਰ ਮਾਤਾ ਬੇਅੰਤ ਕੌਰ, ਸ. ਖੜਗ ਸਿੰਘ, ਵੀਡੀਓ ਟੀਮ ਅਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਜਾਰੀ ਕੀਤਾ ਗਿਆ। ਬਹੁਤ ਹੀ ਸੁੰਦਰ ਫਿਲਮਾਏ ਗਏ ਇਸ ਗੀਤ ਨੂੰ ਨਿਰਦੇਸ਼ਨਾ ਦਿੱਤੀ ਹੈ ਟੀ.ਵੀ. ਹੋਸਟ  ਮੀਡੀਆ ਗਨ ਗਰੁਪ ਦੇ ਸ੍ਰੀ ਰਾਜੀਵ ਬਾਜਵਾ ਅਤੇ ਕਈ ਗਾਣਿਆਂ ਦੇ ਨਿਰਦੇਸ਼ਕ ਸੰਦੀਪ ਬਾਠ ਨੇ। ਅੱਜ ਚਾਵਲਾ ਰੈਸਟੋਰੈਂਟ ਵਿਖੇ ਇਕ ਭਰਵਾਂ ਸਮਾਗਮ ਕਰਕੇ ਇਸ ਗੀਤ ਦੀ ਵੀਡੀਓ ਨੂੰ ਸਭ ਨੂੰ ਵਿਖਾਇਆ ਗਿਆ। ਵੀਡੀਓ ਫਿਲਮਾਂਕਣ ਬਾਰੇ ਸ੍ਰੀ ਰਾਜੀਵ ਬਾਜਵਾ, ਸੰਦੀਪ ਬਾਠ ਅਤੇ ਹਰਜੀਤ ਕੌਰ ਹੋਰਾਂ ਕਈ ਗੱਲਾਂ ਸਾਂਝੀਆਂ ਕੀਤੀਆਂ ਕਿ ਕਿਵੇਂ ਉਨ੍ਹਾਂ ਨੇ ਪੰਜਾਬੀ ਚੌਂਕੇ ਅਤੇ ਪੰਜਾਬੀ ਚੁੱਲ੍ਹੇ ਦਾ ਦ੍ਰਿਸ਼ ਫਿਲਮਾਇਆ। ਹਾਜਰੀਨ ਸਰੋਤਿਆਂ ਨੇ ਵੀਡੀਓ ਵੇਖਣ ਬਾਅਦ ਆਪਣੇ-ਆਪਣੇ ਵਿਚਾਰ ਵੀ ਰੱਖੇ।
ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ, ਗੀਤਕਾਰ ਗੁਰਪ੍ਰੀਤ ਗਿੱਲ, ਕੰਪੋਜਰ ਜੈਸੀ, ਸੰਗੀਤਕਾਰ ਵਿਬਸ਼, ਸ. ਕੁਲਦੀਪ ਸਿੰਘ, ਜਸਮੀਤ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਬਿਕਰਮਜੀਤ ਸਿੰਘ, ਨਵਤੇਜ ਰੰਧਾਵਾ, ਹਰਪ੍ਰੀਤ ਸਿੰਘ ਹੋਪੀ, ਗੁਰਸਿਮਰਨ ਸਿੰਘ ਮਿੰਟੂ, ਸੋਨੂੰ ਰੰਧਾਵਾ, ਜਸਪ੍ਰੀਤ ਸਿੰਘ, ਸਵਾਤੀ ਸ਼ਰਮਾ, ਤਰਨਦੀਪ ਸਿੰਘ, ਨਵਦੀਪ ਸਿੰਘ, ਜੀਤ ਚੀਮਾ, ਲਵਲੀਨ ਨਿੱਜਰ, ਅਮਿੱਤ ਸੂਦ ਸਮੇਤ ਹੋਰ ਬਹੁਤ ਸਾਰੇ ਲੋਕ ਹਾਜ਼ਿਰ ਸਨ।
ਇਸ ਗੀਤ ਦਾ ਫਿਲਮਾਂਕਣ ਰੀਂਝਾ ਫਿਲਮ ਅਤੇ ਮੀਡੀਆ ਗੰਨਜ ਵੱਲੋਂ ਕੀਤਾ ਗਿਆ ਹੈ। ਵੀਡੀਓ ਦੇ ਵਿਚ ਮੁੱਖ ਭੂਮਿਕਾ ਗਾਇਕ ਸੱਤਾ ਵੈਰੋਵਾਲੀਆ, ਪਰਮਬੀਰ ਸਿੰਘ, ਹਰਜੀਤ ਕੌਰ, ਪ੍ਰੀਤ ਮਾਨ, ਨਵਾਬ, ਮੰਨਤ, ਬਲਜਿੰਦਰ ਧਾਲੀਵਾਲ ਸਮੇਤ ਹੋਰ ਕਈ ਕਲਾਕਾਰਾਂ ਨੇ ਕੀਤੀ ਹੈ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-