News

34 ਨਵ ਜੰਮੀਆਂ ਬੱਚਿਆਂ ਅਤੇ ਮਾਵਾਂ ਨੂੰ ਕੀਤਾ ਸਨਮਾਨਿਤ

January 13, 2018 10:24 PM

ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ


34 ਨਵ ਜੰਮੀਆਂ ਬੱਚਿਆਂ ਅਤੇ ਮਾਵਾਂ ਨੂੰ ਕੀਤਾ ਸਨਮਾਨਿਤ


ਪਟਿਆਲਾ:-ਸਤਨਾਮ ਸਿੰਘ ਮੱਟੂ
ਭਾਰਤੀ ਸਮਾਜ ਵਿਚ ਧੀਆਂ ਪ੍ਰਤੀ ਮਾਨਸਿਕਤਾ ਬਦਲਣ ਲਈ, ਸਮਾਜ ਵਿੱਚ ਧੀਆਂ ਨੂੰ ਬਣਦਾ ਮਾਣ ਸਨਮਾਣ ਦੇਣ ਅਤੇ ਹਮ ਰੁਤਬਾ ਕਾਇਮ ਕਰਨ ਲਈ ਪੁੱਤਰਾਂ ਵਾਂਗ ਧੀਆਂ ਦੀ ਵੀ ਲੋਹੜੀ ਮਨਾ ਕੇ ਅਜਿਹੇ ਪ੍ਰੋਗਰਾਮ ਕਰਵਾਉਣਾ ਇੱਕ ਬਹੁਤ ਹੀ ਵਧੀਆ ਅਤੇ ਉਸਾਰੂ ਸੋਚ ਦਾ ਨਤੀਜਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਦੇ ਕੌਮੀ ਪ੍ਰਧਾਨ ਐਡਵੋਕੇਟ ਹਰਮੋਹਨ ਸਿੰਘ ਸਕਰਾਲੀ ਨੇ ਇੱਥੇ ਭਾਸ਼ਾ ਵਿਭਾਗ ਪੰਜਾਬ ਦੇ ਵਿਹੜ੍ਹੇ ਵਿੱਚ ਗਰੀਬ ਬੱਚੀਆਂ ਦੀ ਲੋਹੜ੍ਹੀ ਮਨਾਉਣ ਸਮੇਂ ਕੀਤੇ ਪ੍ਰੋਗਰਾਮ ਦੌਰਾਨ ਕੀਤਾ ।ਉਹਨਾਂ ਕਿਹਾ ਕਿ ਗਰੀਬ ਅਤੇ ਅਮੀਰ ਘਰ ਧੀ ਜੰਮ ਪੈਣ ਤੇ ਮਾਤਮ ਛਾ ਜਾਂਦਾ ਹੈ ਅਤੇ ਬੱਚੀ ਦੀ ਮਾਂ ਨਾਲ ਸਮਾਜਿਕ ਦਰਿੰਦਗੀ ਭਰਿਆ ਵਿਵਹਾਰ ਕੀਤਾ ਜਾਂਦਾ ਹੈ ਜੋ ਕਿ ਬਹੁਤ ਮਾੜਾ ਅਤੇ ਨਿੰਦਣਯੋਗ ਹੈ।ਇਸ ਸਮੇਂ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਕੁਲਦੀਪ ਸਿੰਘ ਈਸਾਪੁਰੀ ਸੂਬਾ ਪ੍ਰਧਾਨ ਬਹੁਜਨ ਮੁਕਤੀ ਮੋਰਚਾ ਪੰਜਾਬ ਨੇ ਦਲ ਅਤੇ ਇਸਦੇ ਮੈਂਬਰਾਂ ਵਧਾਈ ਦਿੰਦਿਆਂ ਇਸਨੂੰ ਇਕ ਬਹੁਤ ਹੀ ਵਧੀਆ,ਉੱਤਮ ਅਤੇ ਸਾਹਸੀ ਕਦਮ ਦੱਸਿਆ।ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਕੰਵਲਜੀਤ ਕੌਰ ਰੰਧਾਵਾ, ਗੁਰਮੀਤ ਕੌਰ ਨਾਹਰ ਸੂਬਾ ਸਕੱਤਰ ਮੁਲਾਜ਼ਮ ਵਿੰਗ, ਬਲਜਿੰਦਰ ਕੌਰ ਮੱਟੂ ਸੂਬਾ ਸਕੱਤਰ ਨੇ ਲੋਹੜ੍ਹੀ ਪ੍ਰੋਗਰਾਮ ਵਿੱਚ ਸ਼ਾਮਲ ਮਾਵਾਂ ਨੂੰ ਧੀਆਂ ਦੀ ਲੋਹੜੀ ਦੀ ਮੁਬਾਰਕਬਾਦ ਦਿੱਤੀ ਅਤੇ ਕਲਪਨਾ ਚਾਵਲਾ, ਸੁਨੀਤਾ ਵਿਲੀਅਮ ਅਤੇ ਹੋਰ ਆਈ ਏ ਐਸ ਅਧਿਕਾਰੀ ਲੜਕੀਆਂ ਦੀਆਂ ਉਦਾਹਰਣਾਂ ਦੇਕੇ ਧੀਆਂ ਪ੍ਰਤੀ ਮਾਨਸਿਕਤਾ ਬਦਲਣ ਉੱਤੇ ਜੋਰ ਦਿੱਤਾ।ਇਸ ਸਮੇਂ ਕਰਵਾਏ ਗਏ ਰੰਗਾਂ ਰੰਗ ਪ੍ਰੋਗਰਾਮ ਵਿੱਚ ਗੀਤਕਾਰ ਅਤੇ ਲੇਖਕ ਸਤਨਾਮ ਸਿੰਘ ਮੱਟੂ,ਮਾਸਟਰ ਸ਼ੀਸ਼ਪਾਲ ਸਿੰਘ ਮਾਣਕਪੁਰੀ, ਜਗਤਾਰ ਸਿੰਘ ਧੂਰੀ,ਅਵਤਾਰਜੀਤ ਸਿੰਘ ਸਾਹਿਤਕਾਰ, ਹਰਬੰਸ ਸਿੰਘ ਮੰਡੌਰ ਆਦਿ ਨੇ ਆਪਣੇ ਗੀਤਾਂ ਅਤੇ ਕਵਿਤਾਵਾਂ ਨਾਲ ਖੂਬ ਖੁਸ਼ੀ ਦਾ ਰੰਗ ਬੰਨਿਆ।ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਚੌਰਾ ਦੇ ਬੱਚੀਆਂ ਨਰਿੰਦਰ ਕੌਰ ਗਿੱਲ,ਹੁਸਨਪ੍ਰੀਤ ਕੌਰ,ਸਿਮਰਨਜੀਤ ਕੌਰ ਗਿੱਲ, ਦੀਕਸ਼ਾ,ਮਨਪ੍ਰੀਤ ਕੌਰ, ਡਿੰਪਲ ਨਾਭਾ, ਨਵਦੀਪ ਕੌਰ ਮੰਡੌਰ,ਪੂਜਾ ਰਾਣੀ ਮੰਡੌਰ ਅਤੇ ਪ੍ਰੀਤ ਕੌਰ ਨੇ ਗੀਤਾਂ, ਗਿੱਧਾ,ਭੰਗੜਾ ਅਤੇ ਕਵਿਤਾਵਾਂ ਨਾਲ ਚੰਗਾ ਸੱਭਿਆਚਾਰਕ ਰੰਗ ਬੰਨਿਆ।ਇਸ ਸਮੇਂ 34 ਨਵ ਜੰਮੀਆਂ ਧੀਆਂ ਅਤੇ ਧੀਆਂ ਦੀਆਂ ਮਾਤਾਵਾਂ ਨੂੰ ਇੱਕ ਇੱਕ ਸੂਟ, ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਕੁਦਰਤ ਦੀ ਬਖਸ਼ਿਸ਼ ਹਰਿਆਲੀ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਬੱਚੀਆਂ ਨੂੰ ਇੱਕ ਇੱਕ ਫਲਦਾਰ ਬੂਟਾ ਦੇ ਕੇ ਦਲ ਵੱਲੋਂ ਇੱਕ ਨਿਵੇਕਲੀ ਪਿਰਤ ਪਾਈ ਗਈ ਹੈ ਤਾਂਕਿ ਧੀਆਂ ਅਤੇ ਬੂਟੇ ਬਰਾਬਰ ਪ੍ਰਫੁੱਲਤ ਹੋਣ।ਇਸ ਸਮੇਂ ਦਰਸਨ ਸਿੰਘ ਦਰਸ਼ਕ ਸੰਪਾਦਕ ਚੜ੍ਹਦੀ ਕਲਾ, ਅਵਤਾਰ ਸਿੰਘ ਸਕੱਤਰ, ਮਲਕੀਤ ਸਿੰਘ ਜਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਤਰਖੇੜੀ ਸੂਬਾ ਸਕੱਤਰ, ਜਗਦੀਪ ਸਿੰਘ ਸਕਰਾਲੀ ਸੂਬਾ ਪ੍ਰਧਾਨ ਮੁਲਾਜ਼ਮ ਵਿੰਗ,ਕਿਰਨ ਸ਼ਰਮਾ ਪਟਿਆਲਾ, ਹਰਨੇਕ ਸਿੰਘ ਰੋਹਟੀ ਛੰਨਾ,ਜਸਵਿੰਦਰ ਕੌਰ ਰੰਧਾਵਾ,ਸਤਵੰਤ ਸਿੰਘ ਹੰਸ,ਰਸ਼ਪਾਲ ਸ੍ਰੀ ਸਰਵਪ੍ਰਿਆ ਮੰਦਰ ਪ੍ਰਬੰਧਕ ਕਮੇਟੀ,ਬਚਨ ਸਿੰਘ ਸਾਬਕਾ ਸਰਪੰਚ, ਮੋਨਿਕਾ ਵਰਮਾ ਔਡਵੋਕੇਟ ਤੋਂ ਇਲਾਵਾ ਦਲ ਅਹੁਦੇਦਾਰ ਅਤੇ ਪਿੰਡਾਂ ਤੋਂ ਪਤਵੰਤੇ ਹਾਜਰ ਸਨ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-