20

February 2018
Poem

ਔਰਤ // ਗੁਰਪ੍ਰੀਤ...

January 16, 2018 01:02 AM
ਗੁਰਪ੍ਰੀਤ...

ਔਰਤ
ਔਰਤ ਸਿਰਫ ਓਦੋਂ ਤੱਕ
ਤੁਹਾਡੀ ਹੁੰਦੀ ਹੈ
ਜਦੋਂ ਤੱਕ ਉਹ ਤੁਹਾਡੇ ਨਾਲ
ਰੁੱਸਦੀ ਹੈ,ਲੜਦੀ ਹੈ
ਹੰਝੂ ਵਹਾਉਂਦੀ ਹੈ
ਤੇ ਕਹਿ ਦਿੰਦੀ ਹੈ
ਜੋ ਮਨ ਵਿਚ ਆਉਂਦਾ ਹੈ
ਬਿਨਾ ਸੋਚੇ,ਬੇਧੜਕ
ਪਰ,,,


ਜਦੋਂ ਉਹ ਦੇਖਦੀ ਹੈ       
ਉਹਦੇ ਰੁੱਸਣ ਦਾ
ਉਹਦੇ ਹੰਝੂਆਂ ਦਾ
ਕੋਈ ਅਸਰ ਨਹੀਂ ਹੁੰਦਾ
ਤੁਹਾਡੇ ਤੇ
ਤਾਂ ਇਕਦਮ ਉਹ
ਰੁੱਸਣਾ ਛੱਡ ਦਿੰਦੀ ਹੈ
ਰੋਣਾ ਛੱਡ ਦਿੰਦੀ ਹੈ
ਹੱਸ ਕੇ ਦੇਣ ਲੱਗਦੀ ਹੈ
ਜਵਾਬ ਤੁਹਾਡੀ ਹਰ ਗੱਲ ਦਾ
ਸਮੇਟ ਲੈਂਦੀ ਹੈ
ਖ਼ੁਦ ਨੂੰ


ਤੇ ਤੁਸੀਂ ਸਮਝ ਲੈਂਦੇ ਹੋ
ਕਿ ਸਭ ਠੀਕ ਹੋ ਗਿਆ
ਤੁਸੀਂ ਜਾਣ ਹੀ ਨਹੀਂ ਪਾਉਂਦੇ ਕਿ
ਉਹ ਸ਼ਾਂਤ ਨਹੀਂ
ਮੁਰਦਾ ਹੋ ਚੁੱਕੀ ਹੈ
ਕਿਤੇ ਨਾ ਕਿਤੇ
ਗਲਾ ਘੁੱਟਲਿਆ ਹੈ
ਉਸਨੇ ਆਪਣੀਆਂ ਭਾਵਨਾਵਾਂ ਦਾ
ਹੁਣ ਉਹ ਤੁਹਾਡੇ ਕੋਲ ਤਾਂ ਹੈ
ਪਰ ਤੁਹਾਡੀ ਨਾਂ ਹੋ ਕੇ


ਕਿਉਂਕਿ
ਔਰਤ ਸਿਰਫ ਓਦੋਂ ਤੱਕ
ਤੁਹਾਡੀ ਹੁੰਦੀ ਹੈ ਜਦੋਂ
ਜਦੋਂ ਤੱਕ........


ਗੁਰਪ੍ਰੀਤ...

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech