News

ਸੀਟੀ ਗਰੁੱਪ ਵਿਖੇ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦਾ ਹੋਇਆ ਆਗਾਜ਼

January 18, 2018 11:47 PM

ਸੀਟੀ ਗਰੁੱਪ ਵਿਖੇ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦਾ ਹੋਇਆ ਆਗਾਜ਼

-ਮੀਡੀਆ ਦੀ ਆਜ਼ਾਦੀ 'ਤੇ ਹੋਈ ਭਖਵੀਂ ਚਰਚਾ-

-ਪਹਿਲੇ ਦਿਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਤਰਕਾਰਾਂ ਨੇ ਲਿਆ ਭਾਗ

ਜਲੰਧਰ

ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਵਰਲਡ ਪੰਜਾਬੀ ਟੈਲੀਵਿਜ਼ਨ, ਰੇਡੀÀ ਅਕੈਡਮੀ ਅਤੇ ਜਾਗ੍ਰਿਤੀ ਮੰਚ ਦੇ ਸਹਿਯੋਗ ਨਾਲ ਚੌਥੀ ਵਿਸ਼ਵ ਪੰਜਾਬੀ ਮੀਡੀਆਂ ਕਾਨਫਰੰਸ ਦਾ ਆਗਾਜ਼ ਹੋਇਆ।

ਇਸ ਸਾਮਗਮ ਵਿੱਚ ਮੁੱਖ ਮਹਿਮਾਨ ਵਜੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਆਈਏਐੱਸ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਹਿੰਦੋਸਤਾਨ ਟਾਈਮਜ਼ ਦੇ ਰਾਜਨੀਤਕ ਪੱਤਰਕਾਰ ਸ਼੍ਰੀ ਵਿਨੋਦ ਸ਼ਰਮਾ, ਸੀਨੀਅਰ ਪੱਤਰਕਾਰ ਸ਼੍ਰੀਮਤੀ ਰੱਚਨਾ ਖੈਹਰਾ, ਸ਼੍ਰੀ ਅਮਿਤ ਸ਼ਰਮਾ,  ਸ਼੍ਰੀ ਵਰਿਆਮ ਸੰਧੂ, ਡਾ. ਲੱਖਵਿੰਦਰ ਜੌਹਲ, ਸ਼੍ਰੀ ਸੁੱਖੀ ਬਾਠ, ਸ਼੍ਰੀ ਪੰਡਿਤ ਰਾÀ, ਸ਼੍ਰੀ ਅਸ਼ੋਕ ਸ਼ਰਮਾ, ਸ਼੍ਰੀ ਕੰਵਲਜੀਤ ਸਿੰਘ ਕੰਵਲ, ਸ਼੍ਰੀ ਸ਼ਿੰਗਾਰਾ ਸਿੰਘ ਢਿੱਲੋਂ ਅਤੇ ਸ਼੍ਰੀ ਗੁਰਜਤਿੰਦਰ ਸਿੰਘ ਰੰਧਾਵਾ ਪੁੱਜੇ ਸਨ।

ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਪੰਜਾਬ ਜਾਗ੍ਰਿਤੀ ਮੰਚ ਦੇ ਕੋਆਰਡੀਨੇਟਰ ਸਕੱਤਰ ਸ਼੍ਰੀ ਦੀਪਕ ਬਾਲੀ, ਪੰਜਾਬ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਸ਼੍ਰੀ ਸਤਨਾਮ ਸਿੰਘ ਮਾਣਕ, ਵਰਲਡ ਪੰਜਾਬੀ ਟੈਲੀਵਿਜ਼ਨ, ਰੇਡੀÀ ਅਕੈਡਮੀ ਦੇ ਚੇਅਰਮੈਨ ਕੁਲਬੀਰ ਸਿੰਘ ਨੇ ਮਹਿਮਾਨਾ ਦਾ ਸਵਾਗਤ ਕੀਤਾ। ਇਸ ਵਿੱਚ ਅਸਟ੍ਰੇਲਿਆ, ਯੂ ਕੇ, ਕੈਨੇਡਾ ਅਤੇ ਭਾਰਤ ਦੇ 18 ਪੇਪਰ ਪ੍ਰਿਜ਼ੈਂਟਰ, 100 ਦੇ ਕਰੀਬ ਪ੍ਰਤੀਨਿਧ ਅਤੇ 150 ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

ਜਲੰਧਰ ਦੇ ਡਿਪਟੀ ਕਮਿਸ਼ਨਰ ਆਈਏਐੱਸ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਸ ਆਧੁਨਿਕ ਜ਼ਮਾਨੇ ਵਿੱਚ ਪੱਤਰਕਾਰ ਨੂੰ ਹਰ ਚੀਜ਼ ਦਾ ਗਿਆਨ ਹੋਣਾ ਜ਼ਰੂਰੀ ਹੈ। ਉਸ ਨੂੰ ਨਿਰਪੱਖ ਅਤੇ ਬਿਨ੍ਹਾਂ ਭੇਦਭਾਵ ਦੇ ਖ਼ਬਰ ਲਿਖਣੀ ਚਾਹੀਦੀ ਹੈ।

ਸੀਨੀਅਰ ਪੱਤਰਕਾਰ ਸ਼੍ਰੀ ਵਿਨੋਦ ਸ਼ਰਮਾ ਨੇ ਕਿਹਾ ਕਿ ਵਰਤਮਾਨ ਪੰਜਾਬੀ ਪੱਤਰਕਾਰੀ ਦੀ ਸਮੱਸਿਆ ਹਲ ਹੋ ਸਕਦੀ ਹੈ ਜੇਕਰ ਸਿੱਖਿਆ ਅਤੇ  ਪ੍ਰਸ਼ਾਸਨ ਨਿਆਅਪਾਲਕਾਂ ਦਾ ਕੰਮ ਪੰਜਾਬੀ ਭਾਸ਼ਾ ਵਿੱਚ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਦਿਨੋ ਦਿਨ ਪੱਤਰਕਾਰੀ ਇਸ਼ਤੇਹਾਰ ਨੇ ਨਿਰਭਰ ਹੁੰਦੀ ਜਾ ਰਹੀ ਹੈ ਅਤੇ ਪਾਠਕਾਂ ਨੂੰ ਜਾਣਕਾਰੀ ਲੈਣ ਬਦਲੇ ਮੀਡੀਆ ਬਦਲਣੀ ਚਾਹੀਦੀ ਹੈ।

ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਆਧੁਨਿਕ ਜ਼ਮਾਨੇ ਵਿੱਚ ਸਾਨੂੰ ਅੰਗ੍ਰੇਜ਼ੀ, ਹਿੰਦੀ ਭਾਸ਼ਾ ਦੇ ਨਾਲ ਪੰਜਾਬੀ ਭਾਸ਼ਾ ਦਾ ਵੀ ਗਿਆਨ ਹੋਣਾ ਜ਼ਰੂਰੀ ਹੈ। ਉਨ੍ਹ ਕਿਹਾ ਕਿ ਪੰਜਾਬੀ ਪੱਤਰਕਾਰੀ ਨੂੰ ਇਸ ਵਿੱਚ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-