20

February 2018
Punjabi

ਪੰਜਾਬ ਤੋਂ ਵੱਧ ਚੈਲੇਂਜਿੰਗ ਹੈ ਰਾਜਸਥਾਨ, ਉੱਥੇ ਕਿਸਾਨ ਖ਼ੁਦਕੁਸ਼ੀ ਕਿਉਂ ਨਹੀਂ ਕਰ ਰਹੇ : ਹਾਈ ਕੋਰਟ

January 19, 2018 12:29 AM

ਪੰਜਾਬ ਤੋਂ ਵੱਧ ਚੈਲੇਂਜਿੰਗ ਹੈ ਰਾਜਸਥਾਨ, ਉੱਥੇ ਕਿਸਾਨ ਖ਼ੁਦਕੁਸ਼ੀ ਕਿਉਂ ਨਹੀਂ ਕਰ ਰਹੇ : ਹਾਈ ਕੋਰਟ

 ਜਸਟਿਸ ਗਰੇਵਾਲ ਨੇ ਕਿਸਾਨਾਂ ਦੇ ਕਰਜ਼ ਮਾਫ਼ੀ ਸਬੰਧੀ ਨੀਤੀ ਕੋਰਟ 'ਚ ਪੇਸ਼ ਕਰਨ ਲਈ ਪੰਜਾਬ ਸਰਕਾਰ ਨੂੰ ਦਿੱਤਾ ਦੋ ਹਫ਼ਤੇ ਦਾ ਸਮਾਂ

ਚੰਡੀਗੜ੍ਹ-ਕਿਸਾਨਾਂ ਲਈ ਪੰਜਾਬ ਤੋਂ ਵੱਧ ਚੈਲੇਂਜਿੰਗ ਰਾਜਸਥਾਨ ਹੈ। ਫਿਰ ਰਾਜਸਥਾਨ ਦੇ ਕਿਸਾਨ ਖ਼ੁਦਕੁਸ਼ੀਆਂ ਕਿਉਂ ਨਹੀਂ ਕਰ ਰਹੇ। ਬੀਤੇ ਦਿਨੀਂ ਇਹ ਸਵਾਲ ਰਾਜਸਥਾਨ ਹਾਈ ਕੋਰਟ ਤੋਂ ਟਰਾਂਸਫਰ ਹੋਣ ਤੋਂ ਬਾਅਦ ਵਾਪਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਰਤੇ ਜੱਜ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਨੇ ਪੰਜਾਬ ਸਰਕਾਰ ਨਾਲ ਕੀਤਾ।
ਜਸਟਿਸ ਅਜੇ ਕੁਮਾਰ ਮਿੱਤਲ ਤੇ ਜਸਟਿਸ ਗਰੇਵਾਲ ਦੀ ਬੈਂਚ ਨੇ ਕਿਹਾ ਕਿ ਸਰਕਾਰਾਂ ਨੀਤੀਆਂ ਤਾਂ ਬਣਾਉਂਦੀਆਂ ਹਨ, ਪਰ ਲਾਭ ਕਿਸਾਨਾਂ ਤੱਕ ਨਹੀਂ ਪੁੱਜਦਾ। ਬੈਂਚ ਨੇ ਕਿਸਾਨਾਂ ਦੀ ਕਰਜ਼ ਮਾਫ਼ੀ ਸਬੰਧੀ ਪੰਜਾਬ ਸਰਕਾਰ ਦੀ ਨੀਤੀ ਨੂੰ ਕੋਰਟ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਬੈਂਚ ਨੇ ਇਸ ਲਈ ਪੰਜਾਬ ਸਰਕਾਰ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ ਹੈ।
ਯਾਦ ਰਹੇ ਕਿ ਪੰਜਾਬ ਵਿਚ ਸਾਲ 2017 ਵਿਚ 350 ਕਿਸਾਨਾਂ ਨੇ ਖੁਦਕੁਸ਼ੀ ਕੀਤੀ, 100 ਦਾ ਅੰਕੜਾ ਜੂਨ ਵਿਚ ਪਾਰ ਹੋ ਗਿਆ ਸੀ।  ਜਦ ਕਿ ਰਾਜਸਥਾਨ ਵਿਚ ਸਾਲ 2017 ਵਿਚ 15 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech