20

October 2018
Punjabi

ਡੈਨੀ ਬੰਡਾਲਾ ਨੇ ਅਚਨਚੇਤ ਦੌਰਾ ਕਰਕੇ ਸਰਕਾਰੀ ਕਰਮਚਾਰੀਆਂ ਨੂੰ ਪਾਇਆ ਭੱਜੜਾ

February 07, 2018 10:46 PM

ਡੈਨੀ ਬੰਡਾਲਾ ਨੇ ਅਚਨਚੇਤ ਦੌਰਾ ਕਰਕੇ ਸਰਕਾਰੀ ਕਰਮਚਾਰੀਆਂ ਨੂੰ ਪਾਇਆ ਭੱਜੜਾ


ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉ: ਡੈਨੀ ਬੰਡਾਲਾ

ਜੰਡਿਆਲਾ ਗੁਰੂ ਕੁਲਜੀਤ ਸਿੰਘ  ਸਥਾਨਕ ਸ਼ਹਿਰ ਦੀਆਂ ਸਮੱਸਿਆਂਵਾਂ ਦਾ ਹੱਲ ਕੱਢਣ ਲਈ ਅੱਜ ਖ਼ੁਦ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜੰਡਿਆਲਾ ਗੁਰੂ, ਐਲੀਮੈਂਟਰੀ ਸਕੂਲ ਪੁਲਿਸ ਚੌਂਕੀ ਦੇ ਸਾਹਮਣੇ, ਸਰਕਾਰੀ ਹਸਪਤਾਲ ( ਕੈਰੋਂ ਵਾਲਾ ) ਜੁਬਲੀ ਰੋਡ ਤੇ ਸਥਿਤ, ਸਕੂਲ ਦੀ ਵੱਡੀ ਗਰਾਊਂਡ, ਅਤੇ ਲੋਕਲ ਬੱਸ ਸਟੈਂਡ ਵਿਖੇ ਚਿੱਟਾ ਹਾਥੀ ਦੇ ਰੂਪ ਵਿਚ ਬਣੀ  ਖੰਡਰ ਪਾਣੀ ਵਾਲੀ ਟੈਂਕੀ ਦਾ ਅਚਨਚੇਤ ਦੌਰਾ ਕਰਨ ਤੇ ਅੱਖੀਂ ਡਿੱਠਾ ਹਾਲ ਵੇਖਿਆ ਗਿਆ ।ਉਧਰ ਦੂਸਰੇ ਪਾਸੇ ਸਰਕਾਰੀ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਵੀ ਪੈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੈਨੀ ਬੰਡਾਲਾ ਜੀ ਨੇ ਕਿਹਾ ਕਿ ਮੈਨੂੰ ਸ਼ਹਿਰ ਨਿਵਾਸੀਆਂ ਦੀਆਂ ਫੋਨ ਕਾਲਾਂ ਰਾਹੀਂ ਉਪਰੋਕਤ ਵੱਖ-ਵੱਖ ਥਾਵਾਂ ਦੀ ਜਾਣਕਾਰੀ ਦਿੱਤੀ ਗਈ ਉਪਰੋਕਤ ਆ ਰਾਹੀਂ ਆ  ਸਮੱਸਿਆਂਵਾਂ ਤੋਂ ਸਬੰਧਤ ਜਾਨਤਾ ਨੂੰ ਨਿਜਾਤ ਦੀਵਾਈ ਜਾਵੇ। ਇਸ ਨੂੰ ਮੈਂ ਅੱਜ ਮੋਕੇ ਤੇ ਵੇਖਿਆ ਗਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਸਰਕਾਰੀ ਹਸਪਤਾਲ ਜੁਬਲੀ ਰੋਡ ਤੇ ਸਥਿਤ ਵਿਖੇ ਪਹੁੰਚ ਕੇ ਸਮੂਹ ਸਟਾਫ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਨਾ ਵਰਤਨ ਅਤੇ ਮੇਰੇ ਮਰੀਜ਼ਾਂ ਦਾ ਹਾਲ ਚਾਲ ਵੀ ਪੁਛਿਆਂ  ਇਸ ਮੌਕੇ ਡੈਨੀ ਬੰਡਾਲੇ ਵੱਲੋ ਹਸਪਤਾਲ ਦਾ ਹਾਜ਼ਰੀ ਰਜਿਸਟਰ ਵੀ ਚੈਕਿੰਗ ਕੀਤਾ ਗਿਆ ਅਤੇ ਦੂਸਰੇ ਪਾਸੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਬਿਲਡਿੰਗ ਅਤੇ ਚਿੱਟਾ ਹਾਥੀ ਬਣੀਂ ਪਾਣੀ ਵਾਲੀ ਟੈਂਕੀ ਤੇ ਦੱਸ ਦਿਆਂ ਕਿਹਾ ਕਿ ਇਸ ਦੀ ਹਾਲਤ ਬਹੁਤ ਤਰਸਯੋਗ ਹੈ ਕੁੱਝ ਹੀ ਦਿਨਾਂ ਤੱਕ  ਇਸ ਸਮੱਸਿਆਂਵਾਂ ਦਾ ਹੱਲ ਕੱਡਕੇ  ਇਸ ਤੋਂ ਰਾਹਤ ਦਿਵਾ ਦਿੱਤੀ ਜਾਵੇਗੀ। ਗਰਾਊਡ ਬਾਰੇ ਦੱਸ ਦਿਆਂ ਕਿਹਾ ਕਿ ਖੇਡਣ ਵਾਲੇ ਖਿਡਾਰੀਆ ਦੀ ਇੱਕ ਕਮੇਟੀ ਬਣਾਕੇ
ਜ਼ਿੰਮੇਵਾਰੀ ਖਿਡਾਰੀਆ ਨੂੰ ਦੇ ਦਿੱਤੀ ਜਾਵੇਗੀ। ਇਸ ਮੌਕੇ ਸਰਪ੍ਰਾਸਤ ਕਾਂਗਰਸ ਪਾਰਟੀ ਦੇ ਸੰਜੀਵ ਕੁਮਾਰ ਲਵਲੀ, ਭੁਪਿੰਦਰ ਸਿੰਘ ਹੈਪੀ ਕੌਂਸਲਰ, ਨਿੰਮਾ ਲਹੋਰੀਆ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ, ਚਰਨਜੀਤ ਸਿੰਘ ਟੀਟੂ, ਸੰਜੀਵ ਕੁਮਾਰ ਹੈਪੀ  ਸ਼ਹਿਰੀ ਪ੍ਰਧਾਨ, ਜਸਵਿੰਦਰ ਸਿੰਘ ਪੀ ਏ,ਪਰਗਟ ਸਿੰਘ, ਰਿੰਕੂ ਢੋਟ, ਮੋਲਾ,ਚਾਚਾ ਦਰਸ਼ਨ ਸਿੰਘ, ਰਾਣਾ ਜੰਡ, ਸਵਿੰਦਰ ਸਿੰਘ ਛਿੰਦ ਗੁਰੂ, ਮਨਜੀਤ ਸਿੰਘ ਪੱਪੀ, ਆਸ਼ੂ ਵਿਨਾਇਕ ਆਦਿ  ਹੋਰ ਵੀ ਕਾਂਗਰਸੀ ਆਗੂ ਹਾਜ਼ਰੀ ਸਨ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech