News

ਚੋਰਾਂ ਨੇ ਘਰੋਂ ਲਾਇਸੈਂਸੀ ਪਿਸਤੌਲ ,ਨਗਦੀ ,ਗਹਿਣੇ ਕੀਤੇ ਚੋਰੀ।

February 07, 2018 10:56 PM
General

ਚੋਰਾਂ ਨੇ ਘਰੋਂ ਲਾਇਸੈਂਸੀ ਪਿਸਤੌਲ ,ਨਗਦੀ ,ਗਹਿਣੇ ਕੀਤੇ ਚੋਰੀ।


 ਜੰਡਿਆਲਾ ਗੁਰੂ 7 ਫ਼ਰਵਰੀ (ਕੁਲਜੀਤ ਸਿੰਘ )ਪੁਲਿਸ ਨੂੰ।ਦਿੱਤੀ ਗਈ ਸ਼ਿਕਾਇਤ ਵਿੱਚ ਦਵਿੰਦਰ ਸਿੰਘ ਉਰਫ਼ ਬਾਜ਼ਾ ਪੁੱਤਰ ਲੇਟ ਪੂਰਨ ਸਿੰਘ ਨਿਵਾਸੀ ਫਤਿਹਪੁਰ ਰਾਜਪੂਤਾਂ ਮਹਿਤਾ ਰੋਡ ਥਾਣਾ ਜੰਡਿਆਲਾ ਗੁਰੂ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਉਕਤ ਪਤੇ ਦਾ ਰਹਿਣ ਵਾਲਾ ਹੈ ਅਤੇ ਫੌਜ ਤੋਂ ਰਿਟਾਇਰਡ ਹੋਇਆ ਹੈ।ਮੈ ਆਪਣੇ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਕਰਦਾ ਹਾਂ ।ਮੇਰੇ ਦੋ ਬੇਟੇ ਹਨ ਜਿਨ੍ਹਾਂ ਵਿਚੋਂ ਇੱਕ ਮੋਹਾਲੀ ਪੜ੍ਹਦਾ ਹੈ ਅਤੇ ਦੂਜਾ ਲਾ ਦੀ ਪੜਾਈ ਕਰ ਰਿਹਾ ਹੈ।ਅੱਜ ਸਵੇਰੇ ਮੈਂ ਅਤੇ ਮੇਰੀ ਪਤਨੀ ਕੁਲਬੀਰ ਕੌਰ ਅਤੇ ਮੇਰਾ ਛੋਟਾ ਬੇਟਾ ਮਨਜੋਤ ਆਪਣੀ ਵਰਨਾ ਕਾਰ ਨੰਬਰ ਪੀ ਬੀ 02 ਏ ਵੀ 3028 ਵਿੱਚ ਸਵਾਰ ਹੋ ਕੇ ਘਰ ਨੂੰ ਤਾਲੇ ਲਗਾਕੇ ਕਰੀਬ 9 ਵੱਜੇ ਮਿਲਟਰੀ ਹਸਪਤਾਲ ਦਵਾਈ ਲੈਣ ਗਏ ਸੀ। ਜਦੋ ਦਵਾਈ ਲੈ ਕੇ ਅਸੀਂ ਵਾਪਿਸ ਅਸੀਂ ਫਤਿਹਪੁਰ ਰਾਜਪੂਤਾਂ ਦੁਪਹਿਰੇ ਕਰੀਬ 3.30 ਵਜੇ ਪਹੁੰਚੇ।ਤਾਂ ਅੰਦਰ ਜਾ ਕੇ ਦੇਖਿਆ ਕਿ ਸਾਡੇ ਘਰ ਦਾ ਮੇਨ ਦਰਵਾਜ਼ਾ ਖੁੱਲਿਆ ਹੋਇਆ ਸੀ।ਜਦੋਂ ਅੰਦਰ ਜਾ ਕੇ ਦੇਖਿਆ ਕਿ ਘਰ ਦੇ ਕਮਰਿਆਂ ਦੇ ਅਤੇ ਰਸੋਈ ਦਾ ਤਾਲਾ ਟੁੱਟਿਆ ਹੋਇਆ ਸੀ   ।ਬੈਡ ਤੇ ਕੱਪੜੇ ਖਿਲਰੇ ਹੋਏ ਸਨ ਅਤੇ ਅਲਮਾਰੀ ਦੀ ਸੇਫ ਟੁੱਟੀ ਹੋਈ ਸੀ।ਇਸ ਤੋਂ ਇਲਾਵਾ 32 ਬੋਰ ਦਾ ਪਿਸਤੌਲ ,10ਰਾਊਂਡ ,ਸੋਨੇ ਚਾਂਦੀ ਦੇ ਗਹਿਣੇ ਅਤੇ ਨਗਦੀ ਗਾਇਬ ਸੀ ।ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment