News

ਬਾਬਾ ਰੇਸ਼ਮ ਸਿੰਘ ਵਲਟੋਹਾ ਨੂੰ ਅੰਤਿਮ ਅਰਦਾਸ ਮੌਕੇ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ

February 09, 2018 08:36 PM
General

ਬਾਬਾ ਰੇਸ਼ਮ ਸਿੰਘ ਵਲਟੋਹਾ ਨੂੰ ਅੰਤਿਮ ਅਰਦਾਸ ਮੌਕੇ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ
ਸ਼ਰਧਾਂਜਲੀਆਂ ਭੇਂਟ


ਸੁਖਪਾਲ ਖਹਿਰਾ, ਅਮਰੀਕ ਵਰਪਾਲ, ਜੱਸੀ ਜਸਰਾਜ, ਕੁਲਦੀਪ ਧਾਲੀਵਾਲ, ਬਿੱਟੂ ਖਵਾਸਪੁਰ,
ਵਲਟੋਹਾ ਨੇ ਸ਼ਰਧਾ ਦੇ ਫੁੱਲ ਕੀਤੇ ਭੇਂਟ
ਭਿੱਖੀਵਿੰਡ 9 ਫਰਵਰੀ (ਹਰਜਿੰਦਰ ਸਿੰਘ ਗੋਲਣ)-ਗੁਰਦੁਆਰਾ ਬਾਬਾ ਬੀਰ ਸਿੰਘ ਵਲਟੋਹਾ ਦੇ
ਮੁੱਖ ਸੇਵਾਦਾਰ ਬਾਬਾ ਰੇਸ਼ਮ ਸਿੰਘ ਵਲਟੋਹਾ ਜੋ ਬੀਤੇਂ ਦਿਨੀ ਅਕਾਲ ਚਲਾਣਾ ਕਰਕੇ ਗੁਰੂ
ਚਰਨਾਂ ਵਿਚ ਜਾ ਬਿਰਾਜੇ ਸਨ। ਉਹਨਾਂ ਦੀ ਆਂਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ
ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਰਾਗੀ ਭਾਈ ਰੇਸ਼ਮ ਸਿੰਘ ਤੇ ਭਾਈ ਸੁਖਜੀਤ ਸਿੰਘ ਆਦਿ
ਜਥਿਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ, ਉਪਰੰਤ ਸ੍ਰੀ ਦਰਬਾਰ ਸਾਹਿਬ
ਅੰਮਿ੍ਰਤਸਰ ਦੇ ਗੰ੍ਰਥੀ ਸਿੰਘ ਸਾਹਿਬ ਭਾਈ ਸੁਖਜਿੰਦਰ ਸਿੰਘ ਤੇ ਕਥਾਵਚਾਕ ਦਿਲਬਾਗ
ਸਿੰਘ ਵੱਲੋਂ ਗੁਰਮਤਿ ਵਿਚਾਰਾਂ ਰਾਂਹੀ ਸੰਗਤਾਂ ਨੂੰ ਚਾਨਣਾ ਪਾਇਆ ਗਿਆ। ਦਲ ਬਾਬਾ
ਬਿੱਧੀ ਚੰਦ ਸੰਪਰਦਾਇ ਦੇ ਮੁਖੀ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵੱਲੋਂ ਅਰਦਾਸ ਕੀਤੀ
ਗਈ। ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਅਵਤਾਰ ਸਿੰਘ ਘਰਿਆਲਾ, ਬਾਬਾ ਮੌਜਦਾਸ, ਬਾਬਾ
ਪਰਮਜੀਤ ਸਿੰਘ ਢੋਲਣ, ਬਾਬਾ ਗੁਰਮੇਜ ਸਿੰਘ, ਵੱਲੋਂ ਬਾਬਾ ਰੇਸ਼ਮ ਸਿੰਘ ਜੀ ਦੇ ਸਪੁੱਤਰ
ਬਾਬਾ ਸਤਨਾਮ ਸਿੰਘ ਨੂੰ ਦਸਤਾਰਾਂ ਭੇਂਟ ਕਰਕੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਦੀ
ਸੇਵਾ ਸੌਪੀ ਗਈ, ਉਥੇ ਦੂਸਰੇ ਸਪੁੱਤਰਾਂ ਸੁਖਬੀਰ ਸਿੰਘ ਵਲਟੋਹਾ, ਕਮਲਦੀਪ ਸਿੰਘ ਨੂੰ
ਸਿਰਪਾਉ ਦੇ ਬਾਬਾ ਜੀ ਦੇ ਪੂਰਨਿਆਂ ‘ਤੇ ਚੱਲਣ ਲਈ ਆਖਿਆ।
ਬਾਬਾ ਰੇਸ਼ਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ
ਖਹਿਰਾ ਨੇ ਉਹਨਾਂ ਨੂੰ ਭਗਤਜਨ ਇਨਸਾਨ ਦੱਸਿਆ ਤੇ ਆਖਿਆ ਕਿ ਸਾਧੂ-ਸੰਤ ਪ੍ਰਮਾਤਮਾ ਦੇ
ਦੂਤ ਹਨ, ਜੋ ਸਾਨੂੰ ਗੁਰੂ ਦੀ ਮੱਤ ਦਾ ਗਿਆਨ ਵੰਡ ਕੇ ਪ੍ਰਮਾਤਮਾ ਨਾਲ ਜੋੜਦੇ ਹਨ।
ਸੁਖਪਾਲ ਖਹਿਰਾ ਨੇ ਸੁਖਬੀਰ ਸਿੰਘ ਵਲੋਟਹਾ ਨੂੰ ਆਪਣਾ ਭਰਾ ਦੱਸਦਿਆਂ ਕਿਹਾ ਕਿ ਨਿਜਾਮ
ਬਦਲਣ ਲਈ ਲੜਣਾ ਕੋਈ ਸੋਖਾ ਕੰਮ ਨਹੀ ਹੈ, ਪਰ ਸੁਖਬੀਰ ਸਿੰਘ ਵਲਟੋਹਾ ਨੇ ਹੱਕ-ਸੱਚ ਦੀ
ਪ੍ਰਾਪਤੀ ਲਈ ਆਪਣੀ ਆਵਾਜ ਬੁਲੰਦ ਕਰਕੇ ਪਾਰਟੀ ਲਈ ਦਿਨ-ਰਾਤ ਮਿਹਨਤ ਕੀਤੀ ਹੈ।
ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ, ਆਪ ਮਾਝਾ
ਜੋਨ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਬਿੱਟੂ ਇੰਚਾਰਜ ਹਲਕਾ ਖਡੂਰ
ਸਾਹਿਬ, ਜੱਸੀ ਜਸਰਾਜ, ਸਰਵਨ ਸਿੰਘ ਧੰੁਨ, ਡਾ:ਇੰਦਰਬੀਰ ਸਿੰਘ ਨਿੱਝਰ, ਗੁਰਪ੍ਰੀਤ
ਸਿੰਘ ਗੋਰਾ ਇੰਚਾਰਜ ਹਲਕਾ ਜੀਰਾ, ਗੁਰਚੇਤ ਸਿੰਘ ਭੁੱਲਰ, ਵਿਰਸਾ ਸਿੰਘ ਵਲਟੋਹਾ, ਭਾਈ
ਮਨਜੀਤ ਸਿੰਘ, ਦਲਜੀਤ ਸਿੰਘ ਗਿੱਲ ਆਦਿ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਮੌਕੇ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਐਸ.ਜੀ.ਪੀ.ਸੀ ਮੈਂਬਰ ਜਗਜੀਤ ਸਿੰਘ
ਭੁੱਲਰ, ਜਿਲਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਟੋਂਗ ਇੰਚਾਰਜ ਹਲਕਾ
ਬਾਬਾ ਬਕਾਲਾ, ਜਗਜੋਤ ਸਿੰਘ ਖਾਲਸਾ ਇੰਚਾਰਜ ਹਲਕਾ ਰਾਜਾਸਾਂਸੀ, ਕਰਤਾਰ ਸਿੰਘ ਪਹਿਲਵਾਨ
ਇੰਚਾਰਜ ਹਲਕਾ ਤਰਨ ਤਾਰਨ, ਰਣਜੀਤ ਸਿੰਘ ਚੀਮਾ ਇੰਚਾਰਜ ਹਲਕਾ ਪੱਟੀ, ਅਮਰਿੰਦਰ ਸਿੰਘ
ਦਾਰਜੀ ਮੋਗਾ, ਅੰਮਿ੍ਰਤਸਰ ਸ਼ਹਿਰੀ ਪ੍ਰਧਾਨ ਸ਼ੁਰੇਸ਼ ਸ਼ਰਮਾ, ਜਗਜੀਤ ਸਿੰਘ ਪੱਟੀ, ਕਰਮਜੀਤ
ਸਿੰਘ ਦਿਉਲ, ਮਨਪ੍ਰੀਤ ਸਿੰਘ ਲਵਲੀ, ਗੁਰਦੇਵ ਸਿੰਘ ਲਾਖਣਾ, ਅਰਸ਼ਬੀਰ ਸਿੰਘ ਨਾਰਲੀ,
ਬਲਜੀਤ ਸਿੰਘ ਖਹਿਰਾ, ਇੰਦਰਜੀਤ ਸਿੰਘ ਖੋਜੀ, ਪਟਵਾਰੀ ਸੁਰਿੰਦਰ ਸਿੰਘ ਦਿਉਲ, ਅਮਰੀਕ
ਸਿੰਘ, ਗੁਰਵਿੰਦਰ ਸਿੰਘ ਬਹਿੜਵਾਲ, ਬਲਜੀਤ ਸਿੰਘ ਭੰਡਾਲ, ਜਰਨੈਲ ਸਿੰਘ ਭੰਡਾਲ,
ਨੰਬਰਦਾਰ ਅਮਰਜੀਤ ਸਿੰਘ ਕੱਚਾਪੱਕਾ, ਪਲਵਿੰਦਰ ਸਿੰਘ ਸਾਂਡਪੁਰਾ, ਗੁਰਲਾਲ ਸਿੰਘ
ਭਗਵਾਨਪੁਰਾ, ਗੁਰਦਾਸ ਸਿੰਘ ਢੋਲਣ, ਬਲਜੀਤ ਸਿੰਘ ਸੁਰਸਿੰਘ, ਗੁਰਸੇਵਕ ਸਿੰਘ ਆਸਲ,
ਬਾਬਾ ਸੁਖਵਿੰਦਰ ਸਿੰਘ ਸੁਰਸਿੰਘ, ਰਜਿੰਦਰ ਸਿੰਘ ਪੂੂਹਲਾ, ਗੁਰਬਿੰਦਰ ਸਿੰਘ ਭੁੱਚਰ,
ਕੰਵਲਜੀਤ ਸਿੰਘ ਭਿੱਖੀਵਿੰਡ, ਡਾ:ਸੁਖਵੰਤ ਸਿੰਘ ਚੱਕ, ਮਾਸਟਰ ਹਰਭਜਨ ਸਿੰਘ, ਢਾਡੀ
ਮਿਲਖਾ ਸਿੰਘ ਮੋਜੀ, ਢਾਡੀ ਗੁਰਦੇਵ ਸਿੰਘ ਤੋਹਫਾ, ਢਾਡੀ ਦੇਸਾ ਸਿੰਘ ਦਲੇਰ, ਢਾਡੀ ਲਾਲ
ਸਿੰਘ, ਸੁਰਿੰਦਰਪ੍ਰੀਤ ਸਿੰਘ ਘਰਿਆਲਾ, ਚੇਅਰਮੈਂਨ ਇੰਦਰਜੀਤ ਸਿੰਘ ਸੰਧੂ, ਪਿੰ੍ਰਸੀਪਲ
ਮਨਮਿੰਦਰ ਸਿੰਘ ਢਿਲੋਂ, ਹਰਜੀਤ ਸਿੰਘ ਸੰਧੂ, ਸਰਪੰਚ ਕਾਰਜ ਸਿੰਘ ਦਿਉਲ, ਸਰਪੰਚ ਰਸਾਲ
ਸਿੰਘ, ਸਰਪੰਚ ਹਰਜੀਤ ਸਿੰਘ, ਸਰਪੰਚ ਹਰਪਾਲ ਸਿੰਘ, ਬਲਜਿੰਦਰ ਸਿੰਘ ਕੈਰੋਂ, ਹਰਿੰਦਰ
ਸਿੰਘ, ਸੁਰਜੀਤ ਸਿੰਘ ਭੂਰਾ, ਚੇਅਰਮੈਂਨ ਸੁਰਿੰਦਰ ਸਿੰਘ ਆਸਲ, ਸਰਪੰਚ ਜਰਮਲ ਸਿੰਘ,
ਸਰਪੰਚ ਗੁਰਚੇਤ ਸਿੰਘ, ਸਰਪੰਚ ਵਿੱਕੀ ਕਾਹਨਾ, ਬਾਪੂ ਇੰਦਰਜੀਤ ਸਿੰਘ ਵਲਟੋਹਾ, ਮਾਸਟਰ
ਰਘਬੀਰ ਸਿੰਘ, ਨਿਰਮਲ ਸਿੰਘ ਦਿਉਲ, ਚੇਅਰਮੈਂਨ ਨਰਿੰਦਰ ਸਿੰਘ, ਸਰਪੰਚ ਬਲਦੇਵ ਸਿੰਘ,
ਸਰਪੰਚ ਪ੍ਰਤਾਪ ਸਿੰਘ, ਮਨਜੀਤ ਸਿੰਘ ਦਿਉਲ, ਹਰਪ੍ਰੀਤ ਸਿੰਘ ਦਿਉਲ, ਮਹਾਂਵੀਰ ਸਿੰਘ
ਮਲਕਾ, ਸਰਪੰਚ ਵਿੱਕੀ ਕਾਨਾ, ਸਰਪੰਚ ਅਸ਼ੋਕ ਕੁਮਾਰ, ਸਤਨਾਮ ਸਿੰਘ ਮਨਾਵਾ, ਗੁਰਸੇਵਕ
ਸਿੰਘ ਲਾਡੀ, ਗੁਰਵਿੰਦਰ ਸਿੰਘ ਮਾਹਣਾ, ਸੇਵਕਪਾਲ ਸਿੰਘ, ਗੁਰਵਰਿਆਮ ਸਿੰਘ ਵਲਟੋਹਾ,
ਪਟਵਾਰੀ ਸੁਰਿੰਦਰ ਸਿੰਘ ਦਿਉਲ, ਭਾਈ ਜਸਵਿੰਦਰ ਸਿੰਘ, ਹਰਜੀਤ ਸਿੰਘ ਦਿਉਲ, ਭੁਪਿੰਦਰ
ਸਿੰਘ ਬੱਜਰ, ਦਵਿੰਦਰ ਸਿੰਘ, ਜੱਜਬੀਰ ਸਿੰਘ, ਜਿੰਦਾ ਸਿੰਘ, ਚੇਅਰਮੈਂਨ ਪ੍ਰਤਾਪ ਸਿੰਘ,
ਚੇਅਰਮੈਂਨ ਗੁਰਵਰਿਆਮ ਸਿੰਘ, ਦਵਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ, ਬਾਊ
ਪਿਆਰੇ ਲਾਲ, ਬਾਬਾ ਜਸਵਿੰਦਰ ਸਿੰਘ, ਜਸਵੰਤ ਸਿੰਘ ਡੱਫਾ, ਮੁਕੰਮਲਜੀਤ ਸਿੰਘ, ਸਰਪੰਚ
ਗੁਰਚੇਤ ਸਿੰਘ, ਦਵਿੰਦਰ ਸਿੰਘ ਮਲਕਾ, ਬਾਬਾ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ
ਕੋਟਮਹੰੁਮਦ, ਸਰਵਨ ਸਿੰਘ ਰੂੜੇਆਸਲ, ਵਰਿੰਦਰ ਸਿੰਘ ਦਿਉਲ, ਰਾਗੀ ਰੇਸ਼ਮ ਸਿੰਘ, ਜਿੰਦਰ
ਸਿੰਘ ਬਿਜਲੀ ਵਾਲੇ, ਪ੍ਰਧਾਨ ਬਲਦੇਵ ਸਿੰਘ, ਸੁਰਜੀਤ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ
ਸਿੰਘ, ਦਲਜੀਤ ਸਿੰਘ, ਸਰਪੰਚ ਕਾਰਜ ਸਿੰਘ ਦਿਉਲ, ਮਲਕੀਤ ਸਿੰਘ, ਗੁਰਮੀਤ ਸਿੰਘ,
ਗੁਰਸੇਵਕ ਸਿੰਘ, ਮਨਜੀਤ ਸਿੰਘ ਦਿਉਲ, ਦਵਿੰਦਰ ਵਲਟੋਹਾ, ਹਰਪ੍ਰੀਤ ਦਿਉਲ, ਦਵਿੰਦਰ
ਵਲਟੋਹਾ, ਜੱਜਬੀਰ ਸਿੰਘ, ਜਸਵੰਤ ਸਿੰਘ ਪ੍ਰਧਾਨ, ਬਲਦੇਵ ਸਿੰਘ, ਮਹਾਂਵੀਰ ਮਲਕਾ,
ਨਿਰਮਲ ਸਿੰਘ ਦਿਉਲ, ਅਜੈਬ ਸਿੰਘ ਆਦਿ ਵੱਡੀ ਗਿਣਤੀ ਵਿਚ ਧਾਰਮਿਕ ਸ਼ਖਸੀਅਤਾਂ, ਵੱਖ-ਵੱਖ
ਪਾਰਟੀਆਂ ਦੇ ਸਿਆਸੀ ਆਗੂ ਤੇ ਇਲਾਕੇ ਦੀਆਂ ਸੰਗਤਾਂ ਹਾਜਰ ਸਨ। ਸਮਾਗਮ ਦੀ ਸਮਾਪਤੀ
ਮੌਕੇ ਬਾਬਾ ਰੇਸ਼ਮ ਸਿੰਘ ਜੀ ਦੇ ਵੱਡੇ ਸਪੁੱਤਰ ਤੇ ਆਮ ਆਦਮੀ ਪਾਰਟੀ ਦੇ ਜਿਲਾ ਮੀਤ
ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਅੰਤਿਮ ਅਰਦਾਸ ਵਿਚ ਸ਼ਾਮਲ ਧਾਰਮਿਕ ਤੇ ਸਿਆਸੀ
ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਗਤਾਂ ਦੀ ਸੇਵਾ ਲਈ ਗੁਰੂ ਦਾ ਲੰਗਰ
ਅਤੁੱਟ ਵਰਤਿਆ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-