Poem

ਗ਼ਜ਼ਲ ਭਜਨ ਆਦੀ

February 09, 2018 08:44 PM
General

ਆਪਾਂ ਜਦੋਂ ਤੁਰੇ ਸੀ ਸਮਿਆਂ ਦੇ ਨਾਲ਼ ਨਾਲ਼!
ਆਪਾਂ ਕਦਮ ਸੀ ਚੁੱਕੇ ਦੁਨੀਆ ਦੇ ਨਾਲ਼ ਨਾਲ਼!

ਸਾਡੀ ਕਜ਼ਾ ਸੀ ਆਈ ਕਦਮਾਂ ਦੇ ਨਾਲ਼ ਨਾਲ਼!
ਜਦ ਵੀ ਅਸੀਂ ਉਡੇ ਸੀ ਅੰਬਰਾਂ ਦੇ ਨਾਲ਼ ਨਾਲ਼!

ਸਾਨੂੰ ਮਿਲੀ ਕਜ਼ਾ ਸੀ ਮਿੱਤਰਾਂ ਦੇ ਨਾਲ਼ ਨਾਲ਼!
ਕੀਤੀ ਵਫ਼ਾ ਸੀ ਆਪਾਂ ਪੱਥਰਾਂ ਦੇ ਨਾਲ਼ ਨਾਲ਼!

ਮਾਹੀ ਚਟਾਨ ਪੱਥਰ ਟੱਸ ਤੋੰ ਨਾ ਮੱਸ ਸੀ ਹੋਇਆ,
ਦਿਨ ਰਾਤ ਸੀ ਨਵਾਇਆ ਹੰਝੂਆਂ ਦੇ ਨਾਲ਼ ਨਾਲ਼!

ਮਹਿਰਮ ਨੇ ਬੋਲ ਬੋਲੇ ਇਲਹਾਮ ਬਣ ਗਏ ਸੀ,
ਆਪਾਂ ਨਜ਼ਾਤ ਪਾਈ ਅੱਖਰਾਂ ਦੇ ਨਾਲ਼ ਨਾਲ਼!

ਜ਼ੁਲਫਾਂ ਦੇ ਸੱਪ ਜ਼ਹਿਰੀ ਡੰਗਦੇ ਰਹਿ ਰਾਤ ਸਾਰੀ,
ਫਿਰ ਵੀ ਸੁੱਤੇ ਰਹਿ ਆਪਾਂ ਸੱਪਾਂ ਦੇ ਨਾਲ਼ ਨਾਲ਼!

ਫੁੱਲਾਂ ਜਹੇ ਜੋ ਚੇਹਰੇ ਕਰ ਗਏ ਸੀ ਬੇਵਫ਼ਾਈ,
ਪਾਉਣੀ ਪਈ ਮਹੱਬਤ ਕੰਡਿਆਂ ਦੇ ਨਾਲ਼ ਨਾਲ਼!

ਇਸ ਹੁਸਨ ਤੇ ਭਰੋਸਾ ਕਰਨਾ ਹੈ ਬੇਵਕੂਫ਼ੀ,
ਕਰਨੀ ਇਹ ਬੇਵਕੂਫ਼ੀ ਅਕਲਾਂ ਦੇ ਨਾਲ਼ ਨਾਲ਼!

ਜੀਣਾ ਮੁਹਾਲ ਕੀਤੈ ਸੁੰਦਰ ਅਨੇਕ ਸ਼ਕਲਾਂ,
ਬਚ ਕੇ ਨਿਕਲ ਤੂੰ 'ਆਦੀ `ਅਕਲਾਂ ਦੇ ਨਾਲ਼ ਨਾਲ਼!

ਪਿੰਡ :- ਸੈਦਪੁਰ ਝਿੱੜੀ
ਡਾ:- ਸ਼ਾਹਕੋਟ
ਜਿਲ੍ਹਾ :- ਜਲੰਧਰ (ਪੰਜਾਬ)

Have something to say? Post your comment