20

October 2018
Article

ਮਾਪੇ ਬੱਚੇ ਤੇ ਪ੍ਰੇਮ ਇੰਨਾ ਦੇ ਵਿਚਾਲੇ ਆਖਰ ਮਰਿਆ ਕੌਣ //ਪਰਮਜੀਤ ਕੌਰ ਸੋਢੀ

February 09, 2018 08:46 PM

ਮਾਪੇ ਬੱਚੇ ਤੇ ਪ੍ਰੇਮ ਇੰਨਾ ਦੇ ਵਿਚਾਲੇ ਆਖਰ ਮਰਿਆ ਕੌਣ 
  ਜੀਤੂ ਆਪਣੇ ਮਾਂ ਬਾਪ ਦੀ ਇਕਲੋਤੀ ਬੇਟੀ ਸੀ।ਹਰ ਵੇਲੇ ਮਾਂ ਬਾਪ ਦੇ ਨਾਲ,ਨਾਲ ਪ੍ਰਛਾਵੇ ਵਾਂਗ ਰਹਿਣਾ ਜਿਵੇ ਉਸਦੀ ਆਦਤ ਬਣ ਗਈ ਹੋਵੇ।ਤੇ ਰੱਬ ਵਰਗੇ ਮਾਪਿਆ ਨਾਲ ਦਗਾ ਕਮਾਉਣਾ ਤਾਂ ਉਸਦੇ ਨੇੜੇ ਪਣਪਦਾ ਤੱਕ ਨਹੀ ਸੀ।ਮਾਪਿਆ ਨੇ ਵੀ ਉਸਨੂੰ ਖੂਬ ਪੜਾਇਆ,ਹਰ ਖਵਾਇਸ਼ ਪੂਰੀ ਕੀਤੀ ਤੇ ਧੀ ਲਈ ਮਹਿੰਗੀ ਤੋ ਮਹਿੰਗੀ ਚੀਜ ਖਰੀਦਣੀਜਿਵੇ ਜੀਤੂ ਦੇ ਪਾਪਾ ਦਾ ਸ਼ੌਕ ਬਣ ਗਿਆ ਹੋਵੇ।ਪਰ ਜੀਤੂ ਦੀ ਮਾਂ ਨੇ ਆਪਣੇ ਪਤੀ ਨਾਲ ਗੁੱਸੇ ਹੋਣਾ ਤੇ ਹਰ ਵਾਰ ਪੁੱਛਣਾ ਕਿ ਤੇਰੇ ਕੋਲ ਇੰਨੇ ਪੈਸੇ ਕਿੱਥੋ ਆਉਦੇ ਹਨ ਕੁੜੀ ਤੇ ਲੋੜ ਤੋ ਵੱਧ ਖਰਚਾ ਕਰਨ ਵਾਸਤੇ ਤੇ ਜੀਤੂ ਦੇ ਪਿਤਾ ਨੇ ਹਰ ਵਾਰ ਆਪਣੀ ਪਤਨੀ ਤੋ ਗੱਲ ਮੋਲ ਕਰ ਦੇਣੀ ਕਿਉਕਿ ਗਰੀਬ ਕਿਸਾਨ ਹੋਣ ਕਰਕੇ ਜਿਆਦਾ ਕਮਾਈ ਦਾ ਸਾਧਨ ਤਾਂ ਕੋਈ ਹੈ ਨਹੀ ਸੀ ਕਦੇ ਕਿਸੇ ਲੋੜਵੰਦ ਲਈ ਖੂਨ ਕਢਾਕੇ ਵੇਚ ਦੇਣਾ ਤੇ ਕਦੇ ਕਿਸੇ ਦੇ ਸ਼ਖਤ ਕੰਮ ਕਰਕੇ ਧੀ ਦੀਆ ਲੋੜਾ ਪੂਰੀਆ ਕਰਦਾ ਇਸ ਪਿੱਛੇ ਉਸਦਾ ਇੱਕੋ ਇਕ ਮਕਸਦ ਸੀ ਧੀ ਨੂੰ ਉੱਚ ਅਫਸਰਾ ਬਣਾਉਣਾ।ਇਕ ਦਿਨ ਜੀਤੂ ਦਾ ਫੋਨ ਆਇਆ ਤੇ ਕਹਿਣ ਲੱਗੀ ਪਾਪਾ ਮੇਰੀ ਲਾਅ ਦੀ ਡਿਗਰੀ ਪੂਰੀ ਹੋ ਗਈ ਕੱਲ ਮੈ ਘਰ ਆਵਾਗੀ ਮਾਪਿਆ ਦਾ ਜਿਵੇ ਧਰਤੀ ਪੈਰ ਨਾ ਲੱਗੇ ਕਿ ਸਾਡੀ ਵਕੀਲ ਬੇਟੀ ਘਰਦੀ ਰੌਣਕ ਘਰ ਆ ਰਹੀ ਹੈ। ਪਰ ਹੋਇਆ ਇਸ ਦੇ ਉਲਟ ਜੀਤੂ ਘਰ ਆਈ ਬੜੀ ਉਦਾਸ ਤੇ ਮਾਪਿਆ ਨੂੰ ਥੱਕੀ ਹੋਈ ਕਹਿਕੇ ਪੈ ਗਈ ਮਾਂ ਦੇ ਲੱਖ ਕਹਿਣ ਦੇ ਬਾਵਜੂਦ ਨਾ ਤਾਂ ਕੁਝ ਦੱਸਿਆ ਤੇ ਨਾ ਹੀ ਕੁਝ ਖਾਦਾ ਉਸੇ ਰਾਤ ਜੀਤੂ ਨੇ ਆਤਮ ਹੱਤਿਆ ਕਰ ਲਈ ਸੀ ਤੇ ਨਾਲ ਇਕ ਸੋਸਾਇਡ ਨੋਟ ਲਿਖਿਆ ਸੀ ਪਾਪਾ ਮੰਮੀ ਮੈ ਤਹਾਨੂੰ ਬਹੁਤ ਪਿਆਰ ਕਰਦੀ ਹਾਂ ਤੇ ਤਹਾਡੇ ਕੋਲੋ ਦੂਰ ਵੀ ਨਹੀ ਸੀ ਜਾਣਾ ਚੁਹੰਦੀ ਪਰ ਮੈ ਤੁਹਾਡਾ ਲਾਡ,ਪਿਆਰ ਸਭ ਭੁਲਾ ਇਕ ਲੜਕੇ ਨਾਲ ਪਿਆਰ ਕਰ ਬੈਠੀ ਤੇ ਉਸਨੇ ਮੇਰਾ ਸਭ ਕੁਝ ਲੁੱਟ ਮੇਰੇ ਨਾਲ ਧੋਖਾ ਕੀਤਾ ਹੈ ਜਿਸ ਲਈ ਮੈ ਸੋਸਾਇਡ ਕਰ ਰਹੀ ਹਾਂ।ਮੈ ਤਹਾਨੂੰ ਦੱਸਣਾ ਚੁਹੰਦੀ ਸੀ ਡਰ ਕਾਰਨ ਦੱਸ ਨਹੀ ਸਕੀ ਨਾ ਹੀ ਮੈ ਤੁਹਾਡੇ ਵੱਲੋ ਦਿੱਤੇ ਪਿਆਰ,ਸੰਸਕਾਰ ਦਾ ਮੁੱਲ ਪਾਇਆ ਤੇ ਮੇਰੀ ਗਲਤ ਸੰਗਤ ਨੇ ਹੀ ਮੈਨੂੰ ਮਾਰ ਮੁਕਾਇਆ।ਹੋ ਸਕੇ ਤਾਂ ਮਾਫ ਕਰਣਾ ਮੰਮਾ,ਪਾਪਾ ਪਰ ਮੇਰਾ ਗੁਨਾਹ ਮਾਫ ਕਰਣ ਦੇ ਯੋਗ ਤਾ ਨਹੀ ਹੈ ਪਰ ਫਿਰ ਵੀ ਹੋ ਸਕੇ ਤਾਂ?ਮਾਂ,ਪਿਉ ਰੋਦੇ ਕਰਲਾਉਦੇ,ਭੁੱਬਾ ਮਾਰਦੇ ਕਹਿ ਰਹੇ ਸਨ ਜੀਤੂ ਤੂੰ ਇੱਕਲੀ ਨਹੀ ਮਰੀ ਅਸੀ ਵੀ ਅੱਜ ਤੇਰੇ ਨਾਲ ਮਰੇ ਹਾਂ ਤੂੰ ਸਾਨੂੰ ਜਿਉਦੇ ਜੀ ਮਾਰ ਚੱਲੀਏ ਅੱਜ ਨਾਲੇ ਜੀਵਾਗੇ ਨਾਲੇ ਲੋਕਾ ਦੇ ਤਾਹਣੇ,ਮਿਹਨੇ ਸੁਣਾਗੇ ਤੇ ਤੇਰੇ ਵਿਛੋੜੇ ਦੇ ਗਮ ਨਾਲ ਤਿਲ,ਤਿਲ ਮਰਦੇ ਰਹਾਂਗੇ ਇਸ ਤੋ ਚੰਗਾ ਤਾਂ ਸਾਨੂੰ ਵੀ ਨਾਲ ਹੀਮਾਰ,ਮੁਕਾ ਦਿੰਦੀ।ਸੋ ਬੱਚਿa ਮਾਪਿਆ ਵੱਲੋ ਦਿੱਤੀ ਖੁੱਲ ਦਾ ਮਜਾਕ ਨਾ ਉਡਾa ਸਮਾਜ ਵਿੱਚ ਆਪਣੇ ਮਾਪਿਆ ਦਾ ਰੁਤਬਾ ਉੱਚਾ ਕਰੋ ਮਾਣ ਵਧਾa ਅਜਿਹਾ ਕੰਮ ਨਾ ਕਰੋ ਜਿਸ ਨਾਲ ਮਾਪੇ ਜਿਉਦੇ ਜੀਅ ਮਰ ਹੀ ਜਾਣ ਜਿਹੜੇ ਬੱਚੇ ਅਜਿਹਾ ਕਰਦੇ ਹਨ ਉਹ ਆਪਣੇ ਮਾਪਿਆ ਦੇ ਹੱਥਾ ਵੱਲ ਵੇਖਣ ਜਿੰਨਾ ਵਿੱਚ ਬੱਚਿਆ ਦੀ ਖਾਤਰ ਕੰਮ ਕਰਦਿਆ ਖੂਨ ਚੋਅਣ ਲੱਗ ਪੈਦਾ ਹੈ ਪਿਆਰੇ ਬੱਚਿa ਕੀ ਮਾਪੇ ਤੁਹਾਡਾ ਪਹਿਲਾ ਪਿਆਰ ਨਹੀ ਹਨ। ਜੇਕਰ ਸਮਝਦੇ ਹੋ ਕੇ ਮਾਪੇ ਸਾਡਾ ਪਹਿਲਾ ਪਿਆਰ ਹੈ ਤਾਂ ਅਜਿਹੀ ਗਲਤੀ ਕਦੀ ਨਾ ਕਰਣਾ ਮੈਨੂੰ ਸਮਝ ਨਹੀ ਆਉਦੀ ਬੱਚਿa ਕਿ ਦੋ,ਚਾਰ ਮਹੀਨਿਆ ਦੇ ਝੂਠੇ ਪਿਆਰ ਪਿੱਛੇ ਲੱਗ ਰੱਬ ਵਰਗੇ ਮਾਪਿਆ ਦਾ ਪਿਆਰ,ਵਿਸ਼ਵਾਸ,ਕੁਰਬਾਣੀ ਕਿਵੇ ਭੁੱਲ ਜਾਂਦੇ ਹੋ।ਮੈ ਇਹ ਨਹੀ ਕਹਿੰਦੀ ਪਿਆਂਰ ਕਰਨਾ ਗਲਤ ਹੈ ਪਰ ਪਿਆਰ ਕਰੋ ਸੱਚਾ ਉਸ ਵਾਹਿਗੁਰੂ ਨਾਲ ਤੇ ਵਾਹਿਗੁਰੂ ਜੀ ਵਰਗੇ ਮਾਪਿਆ ਨਲਿ ਜੋ ਤੁਹਾਡੀ ਹਰ ਮਰਜ ਨੂੰ ਪਛਾਣਕੇ ਹਰ ਲੋੜ ਪੂਰੀ ਕਰਦੇ ਹਨ।ਜਦੋ ਟਾਇਮ ਆਵੇਗਾ ਜੀਵਣ ਸਾਥੀ ਵੀ ਮਾਪੇ ਤਹਾਨੂੰ ਆਪ ਹੀ ਲੱਭ ਦੇਣਗੇ ਉਹ ਵੀ ਤੁਹਾਡੀ ਪਸੰਦੀ ਦਾ ਜੋ ਤੁਹਾਡਾ ਸਾਥ ਵੀ ਦੇਵੇਗਾ ਤੇ ਪੂਰਾ ਮਾਣ ਸਨਮਾਣ ਵੀ ਦੇਵੇਗਾ ਇਸ ਨਾਲ ਤੁਸੀ ਖੁਸ਼,ਮਾਪੇ ਖੁਸ਼,ਸੁਹਰੇ ਖੁਸ਼ ਸੋ ਬੱਚਿa ਇਸ ਆਰਟੀਕਲ ਨਾਲ ਕਿਸੇ ਬੱਚੇ ਨੂੰ ਸੋਝੀ ਮਿਲਦੀ ਹੈ ਤਾਂ ਮੈ ਸਮਝਾਗੀ ਮੇਰਾ ਲਿਖਿਆ ਸਫਲ ਹੋ ਗਿਆ ਹੈ ।ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ।।

ਪਰਮਜੀਤ ਕੌਰ ਸੋਢੀ
 ਭਗਤਾ ਭਾਈਕਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech