Poem

ਹੋੲੀ ਅਜੇ ਨਾ ਪੂਰੀ ਗੱਲ//ਹੀਰਾ ਸਿੰਘ ਤੂਤ

February 09, 2018 08:53 PM
General

ਹੋੲੀ ਅਜੇ ਨਾ ਪੂਰੀ ਗੱਲ
ਕਿੰਨੀ ਰਹੀ ਅਧੂਰੀ ਗੱਲ।

ਰੋਣਾਂ ਹੈ ਤਾਂ  ਖੁੱਲ੍ਹ  ਕੇ ਰੋਅ
ਅੈਂਵੇ ਯਾਰ! ਅੱਖਾਂ ਨਾ ਮਲ਼।

ਪੈਰ ਪਿਛਾਂਹ ਨੂੰ ਤੇਰਾ ਜਾਵੇ
ਕਿੰਜ ਮੈਂ ਅਾਖਾਂ ਅੱਗੇ ਚੱਲ?

ਵਾਟ ਲੰਮੇਰੀ ਤੇ ਬੜੇ ਫਾਸਲੇ
ਰਲਣਾਂ ਹੈ ਤਾਂ ਜਲਦੀ ਰਲ਼।

ਹੈ ੲੇਥੇ ਪਲ਼ ਦਾ  ਕੀ ਭਰੋਸਾ
ੲੇਹ ਨਾ ਅਾਖ ਵੇਖਾਂਗੇ ਕੱਲ੍ਹ!

ਓਸ ਜ਼ਮੀਨੀਂ ਫਲ ਨੇ ਲੱਗੇ
ਸੀ ਜਿੱਥੇ ਅਸਾਂ ਚਲਾੲੇ ਹਲ਼।

ਧੋਵੀਂ 'ਹੀਰੇ' ਪਾਪ ਵੇ ਮੇਰੇ
ਲੈ ਅਾਵੀਂ ਕਿਤੋਂ ਗੰਗਾ-ਜਲ।

ਹੀਰਾ ਸਿੰਘ ਤੂਤ

Have something to say? Post your comment