Article

ਮਿੰਨੀ ਕਹਾਣੀ " ਗਰੀਬ ਬੱਚੀ " ਹਾਕਮ ਸਿੰਘ ਮੀਤ

February 09, 2018 08:58 PM
General

ਇਕ ਪਿੰਡ ਬਹੁਤ ਹੀ ਗਰੀਬ ਪਰਿਵਾਰ ਰਹਿ ਰਿਹਾ ਸੀ ਜੋ ਕਿ ਰੋਟੀ ਤੋਂ ਮਤਾਜ਼ ਸੀ । ਇੱਕ ਲੰਬੀ ਬਿਮਾਰੀ ਕਾਰਨ ਘਰ ਦਾ ਮੁੱਖੀਆ ਮੰਜੇ ਤੇ ਪਿਆ ਸੀ ,  ਘਰ ਵਿੱਚ ਤਿੰਨ ਜੀਅ ਸਨ ਦੋ ਆਪ ਇਕ ਚਾਰ ਸਾਲ ਦੀ ਬੱਚੀ ਸੀ  , ਘਰ ਦਾ ਮੁੱਖੀਆ ਬਿਮਾਰ ਹੋਣ ਕਰਕੇ ਉਹਨਾਂ ਨੂੰ  ਹੋਰ  ਕੋਈ ਕਮਾਈ ਦਾ ਸਾਧਨ ਨਹੀਂ ਸੀ , ਨਾ ਹੀ ਦਵਾਈ ਲਿਆ ਸਕਦੇ ਸੀ , ।


     " ਘਰ ਵਿੱਚ ਰੋਟੀ ਵੀ ਨਹੀਂ ਪੱਕਦੀ ਸੀ "


ਇਕ ਦਿਨ ਉਨ੍ਹਾਂ ਦਾ ਗੁਆਂਢੀ ਬਜ਼ੁਰਗ ਚੱਲ ਵੱਸਿਆ ਤਾਂ ਬੱਚੀ ਕੀ ਦੇਖਦੀ ਹੈ ਪਿੰਡ ਲੋਕ ਰੀਤੀ ਰਿਵਾਜ ਅਨੁਸਾਰ ਉਨ੍ਹਾਂ ਦੇ ਘਰ ਨੂੰ ਰੋਟੀ ਲੈ ਕੇ ਆ ਰਹੇ ਨੇ , ਚਾਰ ਸਾਲ ਦੀ ਬੱਚੀ ਰੋਟੀ ਖਾਣ ਗੁਆਂਢੀਆਂ ਦੇ ਘਰ ਗਈ ਪਰ ਝਿੜਕ ਮੌੜ ਦਿੱਤੀ  ਬੱਚੀ ਲੰਮਾਂ ਹੌਕਾਂ ਲੈ ਕੇ ਘਰ ਪਰਤੀ ਆਪਣੀ ਮਾਂ ਦੇ ਗਲ ਲੱਗ ਕੇ ਭੁੱਬੀ ਰੋਣ ਲੱਗ ਪਈ ਕਿਉਂਕਿ ਬੱਚੀ ਤੋ ਭੁੱਖ ਸਹਾਰ ਨਹੀਂ ਹੋ ਹਰੀ ਸੀ ।
              ਮਾਂ ਨੇ ਘਰ ਵਿੱਚੋ ਵੇਚਣ ਜੋਗ ਸਮਾਨ ਵੇਚ ਕੇ ਇਕ ਡੰਗ ਦੀ ਰੋਟੀ ਬਣਾਕੇ  ਬੱਚੀ ਨੂੰ ਖਵਾ ਦਿੱਤੀ ਉਸ ਤੋਂ ਬਾਅਦ ਫਿਰ ਰੋਟੀ ਨਸ਼ੀਬ ਨਾ ਹੋਈ ਬੱਚੀ ਦੀ ਭੁੱਖ ਨਾਲ ਜਾਨ ਨਿਕਲ ਦੀ ਜਾ ਰਹੀ ਸੀ ।
   ਬੱਚੀ ਦੀ ਮਾਂ  ਬੱਚੀ ਦੇ ਬਾਪ ਦੀਆਂ  ਲੱਤਾਂ ਘੁਟ ਰਹੀ ਸੀ ਬੱਚੀ ਆਪਣੇ ਬਾਪ ਦੇ ਸਿਰ ਵਿੱਚ ਹੱਥ ਫੇਰ ਰਹੀ ਸੀ , ਬੱਚੀ ਆਪਣੀ ਮਾਂ  ਨੂੰ ਕਹਿਣ ਲੱਗੀ ਮਾਂ ਮੇਰਾ ਬਾਪੂ ਕਦੋਂ  ਮਰੇਗਾ ,ਮਾਂ ਨੇ ਬੱਚੀ ਦੀਆਂ ਅੱਖਾਂ ਨਾਲ ਅੱਖਾਂ ਨਾਲ ਮਲਾਈਆ ਅਤੇ ਮਾਂ ਪੁੱਛਣ ਲੱਗੀ ਬੇਟਾ ਤੂੰ ਐਦਾਂ ਕਿਉ ਕਹਿ ਰਹੀ ਐ ।
            " ਬੱਚੀ ਦਾ ਜਵਾਬ ਸੀ ਕਿ ਆਪਣੇ ਗੁਆਂਢੀਆਂ ਦਾ ਬੁੜਾ ਮਰਿਆ  ਤਾਂ  ਪਿੰਡ ਦੇ ਲੋਕ ਉਹਨਾਂ ਦੇ ਘਰ ਨੂੰ ਰੋਟੀਆਂ ਲੈ ਕੇ ਆ ਰਹੇ ਸੀ , ਬਾਪੂ ਮਰੇਗਾ ਤੇ ਫਿਰ ਪਿੰਡ ਲੋਕ ਆਪਣੇ ਘਰ ਨੂੰ ਵੀ ਰੋਟੀਆਂ ਲੈ ਕੇ ਆਉਣਗੇ ।
        " ਬੱਚੀ ਦਾ ਜਵਾਬ ਸੁਣ ਕੇ ਮਾਂ  ਪੱਥਰ ਬਣ ਚੁੱਕੀ ਸੀ "
 ਇਹ ਚਾਰ ਸਾਲ ਦੀ ਬੱਚੀ ਪੁੱਛਦੀ ਹੈ ਮੰਦਰ,  ਮਸੀਤਾਂ,  ਗੁਰੂਦੁਆਰਿਆ ਤੇ ਲੱਖਾਂ ਰੁਪਈਆ ਖਰਚ ਕਰਕੇ  ਆਪਣਾ ਨਾਮ ਸੁਨਹਿਰੀ  ਅੱਖਰਾਂ ਵਿੱਚ ਲਿਖਵਾਉਂਦੇ ਹੋ ।ਕੋਈ ਵੀ ਮੰਦਰ,ਮੁਸੀਤ, ਗੁਰਦੁਆਰਾ,  ਇਸਤਰਾਂ ਨਹੀ  ਕਹਿੰਦਾ ਮੇਰੇ ਉੱਪਰ ਸੋਨਾ, ਚਾਂਦੀ, ਲਾ ਕੇ ਆਪਣਾ ਨਾਮ ਚਮਕਾਓ ।
            " ਇਕ ਗਰੀਬ ਬੱਚੀ ਨੂੰ ਭੁੱਖੀ ਮਰਨ ਦਿਓ "
    " ਗਰੀਬ ਦਾ ਮੁੰਹ ਗੁਰੂ ਦੀ ਗੋਲਕ ਹੁੰਦੀ ਹੈ "
                " ਮਾਂ ਬਾਪੂ ਕਦੋਂ ਮਰੇਗਾ "
ਇਕ ਚਾਰ ਸਾਲ ਦੀ ਗਰੀਬ ਬੱਚੀ ਤੁਹਾਡੇ ਕੋਲੋਂ ਜਵਾਬ ਮੰਗਦੀ ਹੈ ।
                                ਹਾਕਮ ਸਿੰਘ ਮੀਤ
                               " ਮੰਡੀ ਗੋਬਿੰਦਗੜ੍ਹ "

Have something to say? Post your comment