20

October 2018
Article

“ਪ੍ਰਾਹੁਣਾ“ ਟਰੈਕ ਲੈ ਕੇ ਹਾਜ਼ਰ - ਮਾਣਕ ਪ੍ਰੀਤ / ਮਨਪ੍ਰੀਤ

February 09, 2018 09:01 PM

“ਪ੍ਰਾਹੁਣਾ“ ਟਰੈਕ ਲੈ ਕੇ ਹਾਜ਼ਰ - ਮਾਣਕ ਪ੍ਰੀਤ / ਮਨਪ੍ਰੀਤ 


ਜੋ ਲੋਕ ਸਾਗਰ ਦੀਆ ਲਹਿਰਾਂ ਦੀ ਰਵਾਨਗੀ, ਉਹਦੇ ਸੰਗੀਤ ਇੱਕ ਸਮੁੰਦਰ ਦੀ ਤਰਾਂ ਹੈ, ਇਹਦੇ ਵਿੱਚੋਂ ਉਹੀ ਸਖਸ਼ ਪਾਰ ਲੰਘਦਾ, ਜਿਹੜਾ ਖੁਦ ਤੈਰਨਾ ਜਾਣਦਾ ਹੋਵੈ। ਇਸ ਦੇ ਉਲਟ, ਜਿਹੜੇ ਲੋਕ ਸੁਭਾਅ ਤੋਂ ਅਣਜਾਨ ਤੇ ਬੇਖ਼ੌਫ ਹੁੰਦੇ ਨੇ, ਉਹ ਇੱਕ-ਨਾ-ਇੱਕ ਦਿਨ ਤੂਫਾਨ ਵਿੱਚ ਘਿਰ ਕੇ ਸਾਗਰ ਦੇ ਗਰਭ ਵਿੱਚ ਦਫਨ ਹੋ ਜਾਂਦੈ ਹਨ।ਪਰ ਜੋ ਇਸ ਦੇ ਉਲਟ ਮਿਹਨਤੀ ਤੇ ਸਿਰੜੀ ਹੁੰਦੇ ਨੇ, ਉਹ ਇੱਕ-ਨਾ-ਇੱਕ ਦਿਨ ਆਪਣੀ ਮੰਜਿਲ ਤੇ ਜਰੂਰ ਪਹੁੰਚਦੇ ਨੇ ਅਤੇ ਅਜਿਹੀ ਹੀ ਇੱਕ ਅਲਬੇਲੀ ਤੇ ਸ਼ਾਇਰਾਨਾ ਦੋਗਾਣਾ ਜੋੜੀ, ਜੋ ਆਪਣੇ ਆਪ ਚ' ਖੁੱਦ ਇੱਕ ਮਿਸਾਲ ਹੈ, ਜਿਹੜੀ ਕਿਸੇ ਜਾਣ-ਪੁਛਾਣ ਦੀ ਮੁਥਾਜ ਤਾਂ ਨਹੀਂ, ਪਰ ਫੇਰ ਵੀ ਜਦੋਂ ਉਹ ਆਪਣੀ ਗਾਇਕੀ ਦੇ ਆਵੇਸ਼ 'ਚ ਆ ਕੇ ਸਟੇਜ 'ਤੇ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਨੇ, ਤਾਂ ਉਹਨਾਂ ਦੀ ਸਿਫਤ ਕਰੇ ਬਿਨਾਂ ਰਹਿਆਂ ਨਹੀਂ ਜਾਂਦੈ, ਅਜਿਹੀ ਹੀ ਹੈ, ਮਾਲਵੇ ਦੀ ਦੋਗਾਣਾ ਜੋੜੀ, ਜੋ ਆਪਣਾ ਨਵਾਂ ਦੋਗਾਣਾ ਟਰੈਕ “ਪ੍ਰਾਹੁਣਾ“ ਲੈ ਕੇ ਹਾਜ਼ਰ ਐ - ਮਾਣਕ ਪ੍ਰੀਤ / ਮਨਪ੍ਰੀਤ
ਸਿਮਟੈਕ ਮੋਬਾਇਲ ਇੰਸਟਚਿਊਟ ਦਾ ਕੰਮ ਕਰਦਿਆਂ-ਕਰਦਿਆਂ ਮਾਣਕ ਸਿੰਘ ਤੋਂ ਮਾਣਕ ਪ੍ਰੀਤ ਬਣੇ ਅਤੇ ਜਨਮ ੧੫ ਜਨਵਰੀ ੧੯੮੧ ਨੂੰ ਪਿਤਾ ਸ. ਕਸ਼ਮੀਰ ਸਿੰਘ ਅਤੇ ਮਾਤਾ ਸ੍ਰੀਮਤੀ ਰੇਸ਼ਮਾਂ ਬਾਈ ਦੇ ਘਰ ਮੰਡੀ ਰਾਣੀਆਂ (ਸਿਰਸਾ) ਵਿੱਚ ਜਨਮੇ ਮਾਣਕ ਪ੍ਰੀਤ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉਹਦਾ ਨਾਮ ਵੀ ਨਾਮਵਰ ਗਾਇਕਾ ਦੀ ਕਤਾਰ ਵਿੱਚ ਆਵੇਗਾ! ਪੰਜਾਬ ਦੇ ਅਮੀਰ ਸਭਿਆਚਾਰ ਸੰਗੀਤ ਜਗਤ ਦੇ ਖੇਤਰ ਵਿਚ ਸਾਫ ਸੁਥਰੀ ਗਾਇਕੀ ਸਦਕਾ ਲੱਖਾਂ ਹੀ ਸੰਗੀਤ ਪ੍ਰੇਮੀਆਂ ਤੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੇ ਆ ਰਹੇ ਹਨ ਆਪਣੀ ਸੁਰੀਲੀ ਆਵਾਜ ਨਾਲ ਹੁਣ ਮਾਣਕ ਪ੍ਰੀਤ ਦੀ ਉਸ ਕਤਾਰ ਵਿਚ ਆ ਖੜਿਆ!  ਮਾਣਕ ਪ੍ਰੀਤ ਗੁਰਦਾਸ ਮਾਨ, ਬਾਈ ਕੁਲਦੀਪ ਮਾਣਕ ਦੇ ਗੀਤਾਂ ਤੋ ਪ੍ਰਭਾਵਿਤ ਹੋ ਕੇ ਇਹਨਾਂ ਮਹਾਨ ਗਾਇਕਾਂ ਦੀ ਗਾਇਕੀ  ਅਤੇ ਪ੍ਰਦਸ਼ਨ ਤਰਾਂ ਆਪਣੇ ਆਪ ਨੂੰ ਢਾਲਣ ਦੇ ਲਈ ਯਤਨਸ਼ੀਲ ਹੈ! ਇਨਾਂ ਨੇ ਗਾਇਕੀ ਸੰਗੀਤ ਖੇਤਰ ਚ ਆਪਣਾ ਉਸਤਾਦ ਗੁਰਸੇਵਕ ਚੰਨ ਨੂੰ ਧਾਰਿਆ ਹੈ ਜਿੰਨਾਂ ਤੋਂ ਇਹ ਸੰਗੀਤ ਦੀਆ ਬਾਰੀਕੀਆਂ ਸਿੱਖ ਕੇ ਸਟੇਜਾਂ ਦਾ ਸ਼ਿਗਾਰ ਬਣ ਰਿਹਾ ਹੈ! ਮਾਣਕ ਪ੍ਰੀਤ, ਮਾਣਕ ਵਾਂਗ ਢਲ ਕੇ ਮਾਣਕ ਬਣਨ ਦੇ ਦੋਰ ਚ ਚੱਲ ਰਿਹਾ ਹੈ! ਹੀਰਿਆ ਦੀ ਸ੍ਰੇਣੀ ਚ ਇੱਕ ਹੈ ਮਾਣਕ ਹੀਰਾ! ਜੋ ਕਿ ਬਹੁਤ ਕੀਮਤੀ ਅਤੇ ਮਹੱਤਤਾ ਰੱਖਦਾ ਹੈ! ਇਹ ਉਸੇ ਤਰਾਂ ਦੀ ਸੰਗੀਤ ਖੇਤਰ ਚ ਅਹਿਮ ਭੂਮਿਕਾ ਨਿਭਾਅ ਕੇ ਸੰਗੀਤ ਦਾ ਮਾਣਕ ਸਿੱਧ ਹੋਇਆ ਹੈ ਪ੍ਰੀਤ! ਇਨਾਂ ਦੀ ਐਲਬੰਮ “ਟਾਇਮ ਨਹੀ, ਡੀ.ਜੇ ਨਾਈਟ, 'ਯਾਦ ਮਾਣਕ ਦੀ', 'ਸਰਦਾਰੀ', ਸੱਸ ਜਵਾਈ, ਚਾਂਦੀ ਦਾ ਕੜਾ, ਹੋਲੀ, ਵਿਸਾਖੀ ਮੇਲਾ, ਮਈਆ ਤੇਰੇ ਦਰ, ਤੇਰੇ ਦਰ ਤੇ“, 'ਉਡੀਕਾਂ ਤੇਰੀਆਂ', “ਭੋਲੇ ਦੀ ਬਰਾਤ“ ਅਤੇ “ਮਾਹੀ ਰੱਬ ਵਰਗਾ“,  ਆਦਿ ਅਨੇਕਾਂ  ਐਲਬੰਮਾਂ ਮਾਰਕੀਟ ਵਿਚ ਆਈਆਂ ਹਨ ਜਿਸ ਨੂੰ ਸਰੋਤਿਆ ਨੇ ਬਹੁਤ ਪਿਆਰ ਦਿੱਤਾ! ਮਾਣਕ ਪ੍ਰੀਤ ਦਾ ਇਹ ਵੀ ਕਹਿਣਾ ਹੈ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਜੇਕਰ ਕੋਈ ਵਿਅਕਤੀ ਕਿਸੇ ਕੰਮ ਲਈ ਮਿਹਨਤ ਤੇ ਮਸੱਕਤ ਨਾਲ ਕਰੇ ਤਾਂ ਹਰ ਮੰਜਿਲ ਪਾਰ ਕਰ ਸਕਦੇ ਹਨ! ਮਾਣਕ ਪ੍ਰੀਤ ਦਾ ਕਹਿਣਾ ਹੈ ਕਿ ਉਹ ਸਭਿਆਚਾਰਕ ਹੀ ਗਾਉਂਦੇ ਹਨ! ਜਿਸ ਨੂੰ ਪਰਿਵਾਰ ਚ ਬਹਿ ਕੇ ਸੁਣਿਆ ਜਾ ਸਕੇ! ਉਹ ਲੱਚਰਤਾ ਦੇ ਵਿਰੁੱਧ ਹਨ! ਇਹ ਉਹੋ ਜਿਹਾ ਗਾਉਂਦੇ ਹਨ! ਜਿਸ ਤੋ ਸਮਾਜ ਨੂੰ ਚੰਗੀ ਸੇਧ ਮਿਲ ਸਕੇ! ਮਾਣਕ ਪ੍ਰੀਤ ਯਾਰਾ ਦੇ ਯਾਰ ਹਨ! ਇਹ ਸਦਾ ਖੁਸ਼ ਰਹਿੰਦੇ ਹਨ ਅਤੇ ਦੁਜਿਆਂ ਨੂੰ ਖੁਸ਼ ਚਾਹੂੰਦੇ ਹਨ! ਇਨਾਂ ਨੂੰ ਮਿਲਣ ਵਾਲਿਆਂ ਦਾ ਇਨਾਂ ਦੇ ਦਫਤਰ ਗੋਲ ਡਿੱਗੀ ਕੰਪਲੈਕਸ ਬਠਿੰਡਾ ਵਿਖੇ ਮਿਲਣ ਵਾਲਿਆਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆ ਹਨ! ਮਾਣਕ ਪ੍ਰੀਤ ਦੇ ਪਰਿਵਾਰ, ਦੋਸਤਾਂ, ਮਿੱਤਰਾਂ, ਸਬੰਧੀਆਂ ਨੂੰ ਇਨਾਂ ਦੀਆਂ ਪ੍ਰਾਪਤੀਆ ਤੇ ਮਾਣ ਹੈ! ਉਹ ਇਨਾਂ ਨੂੰ ਹਰ ਪੱਖੋ ਸਹਿਯੋਗ ਸਮੇਂ ਸਿਰ ਦਿੰਦੇ ਰਹਿੰਦੇ ਹਨ! ਇਨਾਂ ਨੇ ਦੇਸ ਦੇ ਵੱਖ-ਵੱਖ ਇਲਾਕਿਆ ਚ ਗਾਇਕੀ ਚ ਧੁੰਮਾਂ ਪਾ ਕੇ ਵਾਹ-ਵਾਹ ਖੱਟਣ ਦਾ ਮਾਣ ਹਾਸਲ ਕੀਤਾ ਹੈ! ਇੰਨਾਂ ਦਾ ਅਨੇਕਾਂ ਵਾਰ ਸਨਮਾਨ ਹੋਇਆ ਹੈ! ਇੰਨਾਂ ਨੂੰ ਵਿਸ਼ੇਸ਼ ਸਹਿਯੋਗ ਸੁਨੀਤਾ ਸੈਨ, ਐਡੀਟਰ ਰਾਜ ਮਾਨ, ਸੋਨੀ ਸੋਹਲ ਲਧਿਆਣਾ, ਲਵਲੀ-ਅਜੈ ਸੁਖੇਰਾ, ਕੁਲਜੀਤ ਹਾਂਸ ਖੇਮਾ ਖੇੜਾ, ਨਾਨਕ ਸਿੰਘ, ਮੋਹਣ ਰਾਣੀਆਂ ਵਾਲਾ, ਰਾਜੂ ਗਿੱਲ, ਨਿੰਮਾ ਭੁੱਲਰ, ਭੋਲਾ ਮਹਿਮਾ ਸਵਾਈ, ਸੰਗੀਤਕਾਰ ਸ਼ਾਹਰੁਖ ਥਿੰਦ, ਰਵੀ ਸ਼ੰਕਰ, ਬਿੱਕਾ ਮਨਹਾਰ, ਮੱਦੀ ਮਾਹਲ, ਰਾਹੁਲ ਸੋਨੀ ਅਤੇ ਵੀਡੀਓ ਡਾਇਰੈਕਟਰ ਗੁਰਬਾਜ ਗਿੱਲ ਦਾ ਰਿਹਾ ਹੈ ਇਹਨਾਂ ਨੇ ਆਪਣੇ ਸੰਦੇਸ਼ ਵਿਚ ਸਮੂਹ ਵਰਗ ਦੇ ਲੋਕਾ ਨੂੰ ਕਿਹਾ ਹੈ ਕਿ ਉਹ ਆਪਣੇ ਦੇਸ਼ ਦੇ ਸਭਿਆਚਾਰ ਨੂੰ ਹੀ ਉਤਸਾਹ ਦੇਣ ਅਤੇ ਪਛੱਮੀ ਸਭਿਆਚਾਰ ਤੋਂ ਪ੍ਰਹੇਜ ਕਰਨ ਅਤੇ ਸਮਾਜਿਕ ਬੁਰਾਈਆ ਭਰੂਣ ਹੱਤਿਆਵਾਂ, ਦਹੇਜ, ਨਸ਼ਿਆ ਆਦਿ ਖਾਤਮੇ ਲਈ ਇੱਕ ਮੁੱਠ ਹੋ ਕੇ ਹਮਲਾ ਮਾਰਨ ਤਾਂ ਕਿ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਨਾ ਹੋ ਸਕੇ ।
ਹੁਣ ਇਹ ਮਾਲਵੇ ਦੀ ਦੋਗਾਣਾ ਜੋੜੀ ਮਾਣਕ ਪ੍ਰੀਤ/ ਮਨਪ੍ਰੀਤ, ਜੋ ਆਪਣਾ ਨਵਾਂ ਦੋਗਾਣਾ ਟਰੈਕ “ਪ੍ਰਾਹੁਣਾ“ ਲੈ ਕੇ ਹਾਜ਼ਰ ਐ, ਜਿਸ ਨੂੰ ਮੋਹਨ ਰਾਣੀਆ ਨੇ ਲਿਖਿਆਂ ਅਤੇ ਸੰਗੀਤ ਨਾਲ ਸਿੰਗਾਰਿਆਂ ਹੈ ਸੰਗੀਤਕਾਰ ਸਾਹਰੁਖ਼ ਥਿੰਦ ਨੇ। ਕੈਮਰਾਮੈਨ ਮੰਗਲ ਵਰਮਾ ਦੁਆਰਾ ਇੱਕ-ਇੱਕ ਸ਼ੀਨ 'ਤੇ ਕੀਤੀ ਮਿਹਨਤ ਅਤੇ ਵੀਡੀਓ ਡਾਇਰੈਕਟਰ ਅਮਰਜੀਤ ਖੁਰਾਣਾ ਦੀ ਨਿਰਦੇਸ਼ਨਾ ਹੇਠ ਮਾਡਲ ਮਿਸ. ਜੋਤੀ, ਮੰਜੂ ਮਾਹਲ, ਅਮਰਜੀਤ ਖੁਰਾਣਾ, ਭੋਲਾ ਸ਼ਰਮਾ, ਸੁਖਜੀਤ ਸੰਧੂ, ਡੀ. ਸੀ. ਗਿਲਜੇਵਾਲਾ, ਰਾਜਨ ਰਾਏ, ਜਸਪਾਲ ਸਿੰਘ, ਗੁੱਖੀ ਪਵਾਰ ਨੂੰ ਲੈ ਕੇ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ 'ਤੇ ਫ਼ਿਲਮਾਂਕਣ ਕੀਤਾ। ਜਲਦੀ ਹੀ ਇਸ ਟਰੈਕ ਦਾ ਵੀਡੀਓ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣੇਗਾ।
ਆਪਣੀ “ਸਿਮਟੈਕ ਮਿਊਜ਼ਿਕ ਕੰਪਨੀ“ ਕਰਕੇ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰ ਰਹੇ, ਮਾਣਕ ਪ੍ਰੀਤ - ਮਨਪ੍ਰੀਤ ਆਖਦੈ, “ਕਿ ਉਹ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਗਾਉਣਗੇ, ਜਿਸ ਤੇ ਉਹਨਾਂ ਦਾ ਪਰਿਵਾਰ ਹੀ ਨਹੀਂ, ਸਗੋਂ ਸਮਾਜ ਵੀ ਮਾਣ ਕਰੇ। ਮੇਰੀ ਵੀ ਇਹੋ ਦੁਆ ਹੈ ਕਿ ਮਾਣਕ ਪ੍ਰੀਤ-ਮਨਪ੍ਰੀਤ ਗਾਇਕੀ ਖੇਤਰ ਵਿੱਚ ਲੰਮੀਆਂ ਉਡਾਰੀਆਂ ਮਾਰਨ ਅਤੇ ਉਹਨਾਂ ਦੀ ਹਰ ਦਿਲੀਂ ਖਾਹਿਸ਼ ਪੂਰੀ ਹੋਵੈ।

ਗੁਰਬਾਜ ਗਿੱਲ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech