ਟਾਈਟਲਰ ਕੇਵਲ ਲਲਿਤ ਮਾਕਨ ਅਰਦਾਸ ਦਾਸ ਵਾਲੀ ਸਜ਼ਾ ਦਾ ਹੱਕਦਾਰ ਹੈ-ਯੁਨਾਈਟਿਡ ਖਾਲਸਾ ਦਲ ਯੂ,ਕੇ
ਲੰਡਨ -ਨਵੰਬਰ 1984 ਦੌਰਾਨ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਵਲੋਂ ਵੀਡੀਉ ਵਿੱਚ ਸੌ ਸਿੱਖਾਂ ਨੂੰ ਮਾਰਨ ਦਾ ਇਕਬਾਲ ਕਰਨਾ ਅਤੇ ਭਾਰਤ ਦੇ ਪ੍ਰਸਾਸ਼ਨ, ਨਿਆਂਇਕ ਢਾਚੇ ਵਲੋਂ ਮੋਨ ਜਾਰੀ ਰੱਖਣਾ ,ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਦੀ ਕੋਈ ਕਦਰ ਨਹੀਂ । ਇੱਕ ਪਾਸੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਸਿੰਘ ਉਰਫ ਜੱਗੀ ਜੌਹਲ ਤੇ ਕਿਸੇ ਵੀ ਸਬੂਤ ਤੋਂ ਬਗੈਰ ਭਾਰੀ ਤਸ਼ੱਦਦ ਕੀਤਾ ਗਿਆ । ਦੋ ਮਹੀਨੇ ਪੁਲਿਸ ਰਿਮਾਂਡ ਵਿੱਚ ਰੱਖਣ ਮਗਰੋਂ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ । ਦੂਜੇ ਪਾਸੇ ਜਗਦੀਸ਼ ਟਾਈਟਲਰ ਵਲੋਂ ਸੌ ਸਿੱਖਾਂ ਦੇ ਕਤਲ ਦਾ ਸ਼ਰੇਆਮ ਇਕਬਾਲ ਕਰਨ ਦੇ ਬਾਵਜੂਦ ਕਾਂਗਰਸ ਅਤੇ ਭਾਜਪਾ ਸਰਕਾਰਾਂ ਵਲੋਂ ਉਸਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਸ਼ਤ ਪਨਾਹੀ ਕੀਤੀ ਜਾਂਦੀ ਰਹੀ ਹੈ ।ਯੁਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਕਿ ਜਗਦੀਸ਼ ਟਾਈਟਲਰ ਕੇਵਲ ਲਲਿਤ ਮਾਕਨ ਅਤੇ ਅਰਜਨ ਦਾਸ ਵਾਲੀ ਸਜ਼ਾ ਦਾ ਹੱਕਦਾਰ ਹੈ । ਕਾਂਗਰਸ ਸਿੱਖਾਂ ਅਤੇ ਸਿੱਖੀ ਕਾਤਲ ਹੈ ਉੱਥੇ ਸਿੱਖ ਵਿਰੋਧੀ ਨੀਤੀ ਵਿੱਚ ਹਿੰਦੂਤਵੀ ਫਿਰਕਾਪ੍ਰਸਤ ਜਮਾਤ ਭਾਜਪਾ ਉਸ ਦੀ ਸਕੀ ਭੈਣ ਹੀ ਹੈ ਜਿਸ ਨਾਲ ਕਾਲੀ ਦਲ ਬਾਦਲ ਦਾ ਪਤੀ ਪਤੀ ਵਾਲਾ ਰਿਸ਼ਤਾ ਹੈ । ਟਾਈਟਲਰ ਦੇ ਘਰ ਮੂਹਰੇ ਮੁਜਾਹਰਾ ਕਰਨ ਵਾਲੇ ਕਾਲੀ ਦਲ ਵਾਲੇ ਕੇਵਲ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ ,ਉੱਥੇ ਸਿੱਖ ਰਵਾਇਤਾਂ ਅਤੇ ਸਿੱਖ ਪ੍ਰੰਪਰਾਵਾਂ ਦੀ ਵਿਰੋਧਤਾ ਕਰ ਰਹੇ ਹਨ ਕਿਉਂ ਕਿ ਕਾਤਲ ਕੋਲੋਂ ਕਤਲ ਦੇ ਇਨਸਾਫ ਦੀ ਆਸ ਰੱਖਣੀ ਬੇਅਰਥ ਹੋਇਆ ਕਰਦੀ ਹੈ । ਗੌਰ ਤਲਬ ਹੈ ਕਿ ਸਿੱਖਾਂ ਦੀਆਂ ਨੱਬੇ ਫਸਿਦੀ ਤੋਂ ਵੱਧ ਕੁਰਬਾਨੀਆਂ ਨਾਲ ਅਜਾਦ ਹੋਏ ਭਾਰਤ ਵਿੱਚ ਸਿੱਖਾਂ ਤੇ ਅਣਮਨੁੱਖੀ ਅੱਤਿਆਚਾਰ ਲਗਾਤਾਰ ਜਾਰੀ ਹਨ । ਪਿਛਲੇ ਤਿੰਨ ਦਹਾਕਿਆਂ ਵਿੱਚ ਹਜਾਰਾਂ ਸਿੱਖ ਨੌਜਵਾਨ ਸ਼ਹੀਦ ਹੋ ਚੁੱਕੇ ਹਨ ,ਹਜਾਰਾਂ ਸਿੱਖਾਂ ਨੂੰ ਅਣਮਨੁੱਖੀ ਤਸੰੱਦਦ ਦਾ ਸ਼ਿਕਾਰ ਬਣਾਇਆ ਗਿਆ ,ਹਾਜਾਰਾਂ ਸਿੱਖਾਂ ਨੂੰ ਲੰਬੇ ਸਮੇਂ ਲਈ ਜੇਹਲਾਂ ਵਿੱਚ ਬੰਦ ਕੀਤਾ ਗਿਆ ਅਤੇ ਹਜਾਰਾਂ ਸਿੱਖਾਂ ਨੇ ਤਿੰਨ ਤਿੰਨ ਚਾਰ ਚਾਰ ਦਹਾਕਿਆਂ ਤੋਂ ਜਲਾਵਤਨੀ ਕੱਟ ਚੁੱਕੇ ਹਨ ਅਤੇ ਕੱਟ ਰਹੇ ਹਨ । ਸਿੱਖ ਪਰਿਵਾਰਾਂ ਤੇ ਪੰਜਾਬ ਵਿੱਚ ਪੁਲਿਸ ਨੇ ਅਜਿਹੇ ਜ਼ੁਲਮ ਕੀਤੇ ਹਨ ਜਿਹਨਾਂ ਸਾਹਮਣੇ ਹਿਟਲਰ,ਅਬਦਾਲੀ ,ਜਕਰੀਏ ,ਮੀਰ ਮੰਨੂ ਦੇ ਜੁਲਮ ਵੀ ਬੌਣੇ ਨਜ਼ਰ ਆਉਂਦੇ ਹਨ । ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਸ਼ਹੀਦ ਕੀਤਾ ਜਾ ਚੁੱਕਾ ਹੈ ਪਰ ਪੰਜਾਬ ਦੇ ਇਹਨਾਂ ਕਾਤਲਾਂ ਨਾਲ ਕਾਲੀ ਦਲ ਬਾਦਲ ਦੀ ਸਾਂਝ ਭਿਆਲਤਾ ਹੈ ।ਇਹਨਾਂ ਵਿੱਚ ਨਰਕ ਨਿਵਾਸੀ ਕੇ ਪੀ ਗਿੱਲ , ਦੁਸ਼ਟ ਸਵਰਨਾ ਘੋਟਣਾ , ਸੁਰੇਸ਼ ਅਰੋੜਾ ,ਸੁਮੇਧ ਸੈਣੀ , ਕਮਲਜੀਤ ਢਿੱਲੋਂ ,ਇਜ਼ਹਾਰ ਆਲਮ ਸਮੇਤ ਢਾਈ ਸੌ ਤੋਂ ਵੱਧ ਪੁਲਿਸ ਅਫਸਰ ਸ਼ਾਮਲ ਹਨ । ਸਿੱਖ ਨਸਲਕੁਸ਼ੀ ਦਾ ਇਹ ਵਰਤਾਰਾ ਨਿਰੰਤਰ ਜਾਰੀ ਪਰ ਸਿੱਖ ਕੌਮ ਵਲੋਂ ਖਾਲਿਸਤਾਨ ਦਾ ਸੰਘਰਸ਼ ਜਾਰੀ ਹੈ ।