20

October 2018
Poem

ਭੈਣ ਮੇਰੀ //ਗੁਰਕਮਲ

February 14, 2018 07:50 PM
ਗੁਰਕਮਲ

ਭੈਣ ਮੇਰੀ
ਮਾਵਾਂ ਵਰਗੀ ਭੈਣ ਮੇਰੀ
ਮੈਨੂੰ ਧੀਆਂ ਵਾਂਗ ਰੱਖਦੀ ।
ਮੇਰੇ ਗ਼ਮ 'ਚ ਰੋਵੇ ਨਾਲ ਮੇਰੇ
ਮੇਰੇ ਹਾਸਿਆਂ 'ਚ  ਹੱਸਦੀ ।
ਮੇਰੀ ਹਰ ਖੁਸ਼ੀ ਗ਼ਮੀਂ 'ਚ
ਨੰਗੇ ਪੈਰੀਂ ਨੱਠੀ ਆਉਂਦੀ ਏ ।
ਮੇਰੀ ਹਰ ਖੁਸ਼ੀ ਦੁੱਗਣਾਂ ਕਰਦੀ
ਦੁੱਖਾਂ  ਨੂੰ ਆਣ ਵੰਡਾਉਂਦੀ ਏ ।
ਜਦੋਂ ਕਦੇ ਵੀ ਮਿਲਦੀ ਮੈਨੂੰ
ਮੈਂ ਖੋਲਾਂ ਉਸ ਨਾਲ  ਹਰ ਗੰਢ ਨੂੰ।
ਹੌਲਾ ਜਿਹਾ ਕਰ ਲੈਂਦੀ ਹਾਂ ਮੈਂ
ਦੁੱਖਾਂ ਵਾਲੀ ਇੱਕ-ਇੱਕ ਪੰਡ ਨੂੰ।
ਰੱਬ ਅੱਗੇ  ਮੈਂ ਅਰਦਾਸਾਂ ਕਰਦੀ
ਹੋਵੇ ਉਸ ਦੀ ਉਮਰ ਲੰਮੇਰੀ।
ਉਸ ਨੂੰ ਹੀ ਲੱਗ ਜਾਵੇ ਰੱਬਾ
ਜੋ ਰਹਿੰਦੀ ਉਮਰ ਵੀ ਮੇਰੀ ।


ਗੁਰਕਮਲ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech