News

ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦਵਾਰਾ ਸੰਤ ਖ਼ਾਲਸਾ ਦਾ ਉਦਘਾਟਨ 22 ਨੂੰ

February 14, 2018 07:53 PM
General

ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦਵਾਰਾ ਸੰਤ ਖ਼ਾਲਸਾ ਦਾ ਉਦਘਾਟਨ 22 ਨੂੰ

ਉਦਘਾਟਨ ਸਮਾਰੋਹ 'ਚ ਹਾਜ਼ਰੀਆਂ ਭਰਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ : ਬਾਬਾ ਹਰਨਾਮ ਸਿੰਘ ਖ਼ਾਲਸਾ।

ਦਮਦਮੀ ਟਕਸਾਲ ਦੇ ਮੁਖੀ ਵੱਲੋਂ ਮੀਟਿੰਗ ਰਾਹੀਂ ਉਦਘਾਟਨ ਸਮਾਰੋਹ ਦੀ ਤਿਆਰੀ ਸੰਬੰਧੀ ਲਿਆ ਗਿਆ ਜਾਇਜ਼ਾ।

 ਮੋਗਾ 14 ਫਰਵਰੀ (  ਕੁਲਜੀਤ ਸਿੰਘ) ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਨਗਰ ਪਿੰਡ ਰੋਡੇ ਵਿਖੇ ਉਹਨਾਂ ਦੀ ਯਾਦ ਚ ਉੱਸਾਰੇ ਗਏ ਆਲੀਸ਼ਾਨ ਗੁਰਦਵਾਰਾ 'ਸੰਤ ਖ਼ਾਲਸਾ' ਦਾ ਉਦਘਾਟਨ 22 ਫਰਵਰੀ ਦਿਨ ਵੀਰਵਾਰ ਨੂੰ ਕੀਤਾ ਜਾਵੇਗਾ।
ਇਸ ਦੀ ਤਿਆਰੀ ਸੰਬੰਧੀ ਅੱਜ ਪਿੰਡ ਰੋਡੇ ਵਿਖੇ ਸੰਤਾਂ ਮਹਾਂਪੁਰਸ਼ਾਂ ਅਤੇ ਜ਼ਿੰਮੇਵਾਰ ਆਗੂਆਂ ਦੀ ਕੀਤੀ ਗਈ ਇੱਕ ਜ਼ਰੂਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਤਿਗੁਰੂ ਵੱਲੋਂ ਵੀਹਵੀਂ ਸਦੀ ਦੇ ਇਸ ਮਹਾਨ ਸਿੱਖ ਸੰਤ ਭਿੰਡਰਾਂਵਾਲਿਆਂ ਨੂੰ ਬਖਸ਼ਿਸ਼ ਕੀਤੀ ਗਈ ਸ਼ਖਸੀਅਤ ਦੇ ਵੱਡੇ ਮਾਣ ਮੁਤਾਬਿਕ ਇਸ ਪਾਵਨ ਅਸਥਾਨ ਦਾ ਉਦਘਾਟਨ ਸਮਾਗਮ ਯਾਦਗਾਰ ਅਤੇ ਮਿਸਾਲੀ ਬਣਾਇਆ ਜਾਣਾ ਚਾਹੀਦਾ ਹੈ। ਇਸ ਲਈ ਉਸ ਦਿਨ ਸਿੱਖ ਸੰਗਤਾਂ ਕੇਸਰੀ ਰੰਗ ਦੇ ਦੁਪੱਟੇ ਅਤੇ ਦਸਤਾਰਾਂ ਸਜਾ ਕੇ ਆਉਣ ਅਤੇ ਸਾਰੇ ਨਗਰ ਨੂੰ ਖ਼ਾਲਸਾਈ ਰੰਗ ਵਿੱਚ ਰੰਗ ਦੇਣ ਦੀ ਉਹਨਾਂ ਅਪੀਲ ਕੀਤੀ। ਪ੍ਰੋ: ਸਰਚਾਂਦ ਸਿੰਘ ਅਨੁਸਾਰ ਦਮਦਮੀ ਟਕਸਾਲ ਮੁਖੀ ਨੇ ਸਮਾਗਮ 'ਚ ਸ਼ਾਂਤਮਈ ਅਤੇ ਚੜ੍ਹਦੀਕਲਾ ਵਾਲਾ ਮਾਹੌਲ ਸਿਰਜਣ ਲਈ ਸਭ ਨੂੰ ਆਪਸੀ ਵਿਤਕਰੇ ਭੁਲਾ ਕੇ ਇੱਕਜੁੱਟਤਾ ਅਤੇ ਤਨ ਦੇਹੀ ਨਾਲ ਹਾਜ਼ਰੀਆਂ ਭਰਨ ਨੂੰ ਕਿਹਾ। ਉਹਨਾਂ ਸੰਗਤ ਦੀ ਵੱਡੀ ਹਾਜ਼ਰੀ ਯਕੀਨੀ ਬਣਾਉਣ ਕਿ ਸਮਾਗਮ ਵਾਲੇ ਦਿਨ ਅਸਥਾਨ ਵੀ ਛੋਟਾ ਪੈ ਜਾਵੇ, ਇਸ ਲਈ ਹਰ ਗੁਰਸਿੱਖ ਦੇ ਘਰ ਪਹੁੰਚ ਕੇ ਸਦਾ ਦੇਣ ਲਈ ਕਿਹਾ। ਉਹਨਾਂ ਦੱਸਿਆ ਕਿ ਰੋਡੇ ਪਿੰਡ ਦੇ ਨਗਰ ਨਿਵਾਸੀਆਂ ਨੇ ਹਰ ਕੌਮੀ ਸੰਘਰਸ਼ 'ਚ ਵਧ ਚੜ ਕੇ ਹਿੱਸਾ ਲਿਆ ਜੋ ਅਗੇ ਵੀ ਨਿਭਾਉਂਦੇ ਰਹਿਣਗੇ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ 6 ਜੂਨ 1984 'ਚ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਦੌਰਾਨ ਆਪਣੇ ਸਮੂਹ ਸਾਥੀ ਸਿੰਘਾਂ ਨਾਲ ਸ਼ਹਾਦਤ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਇਹ ਧਰਤੀ ਪੂਜਣਯੋਗ ਹੈ ਜਿੱਥੇ ਸੰਤ ਸਿਪਾਹੀ ਸੂਰਬੀਰ, ਮਹਾਨ ਯੋਧੇ ਕਹਿਣੀ ਅਤੇ ਕਰਨੀ ਦੇ ਸੂਰੇ, ਕੌਮ ਦੇ ਮਹਾਨ ਆਗੂ ਅਤੇ ਨਿਧੜਕ ਜਰਨੈਲ ਵੱਜੋ ਸਿੱਖ ਪੰਥ ਦੇ ਕੌਮੀ ਸੰਘਰਸ਼ ਦੀ ਅਗਵਾਈ ਕਰਨ ਵਾਲੇ ਸੰਤ ਭਿੰਡਰਾਂਵਾਲਿਆਂ ਨੇ ਆਪਣੇ ਨੇਤਰ ਖੋਲੇ ਹਨ। ਇਸ ਧਰਤੀ 'ਤੇ ਪਹਿਲਾ ਕਦਮ ਰੱਖਣ ਅਤੇ ਬਚਪਨ ਵਿੱਚ ਖੇਡਣ ਕਰਕੇ ਇਸ ਦੇ ਜਰੇ ਜਰੇ ਵਿੱਚ ਸੰਤਾਂ ਦੀ ਰੂਹ ਰਚੀ ਹੋਈ ਹੈ।  ਉਹਨਾਂ ਦੱਸਿਆ ਕਿ ਦਮਦਮੀ ਟਕਸਾਲ ਵੱਲੋਂ ਮਿਤੀ 17 ਸਤੰਬਰ 2007 ਨੂੰ ਨੀਂਹ ਪੱਥਰ ਰਖ ਕੇ ਸ਼ੁਰੂ ਕੀਤੀ ਗਈ ਸ਼ਾਨਦਾਰ ਅਤੇ ਆਲੀਸ਼ਾਨ ਗੁਰਦਵਾਰਾ ਸੰਤ ਖ਼ਾਲਸਾ ਦੀ ਉੱਸਾਰੀ ਦਾ ਕਾਰਜ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਸਦਕਾ ਸੰਪੂਰਨ ਕੀਤਾ ਗਿਆ ਹੈ। ਉਹਨਾਂ ਗੁਰਦਵਾਰਾ ਸਾਹਿਬ ਦੀ ਸੰਪੂਰਨਤਾ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਪਾਵਨ ਅਸਥਾਨ ਨੂੰ ਤੀਰਥ ਦੀ ਸੰਗਿਆ ਦਿੱਤੀ ਅਤੇ ਕਿਹਾ ਕਿ ਇਸ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਣਗੀਆਂ ਜਿੱਥੇ ਭਵਿੱਖ ਦੌਰਾਨ ਇਸ ਅਸਥਾਨ ਤੋਂ ਗੁਰਬਾਣੀ ਦਾ ਲਗਾਤਾਰ ਪਰਵਾਹ ਚਲਿਆ ਕਰੇਗਾ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਚੱਲੇਗੀ। ਉਹਨਾਂ ਦੱਸਿਆ ਕਿ ਗੁਰਮਤਿ ਸਮਾਗਮ 16 ਤੋਂ ਸ਼ੁਰੂ ਕੀਤੇ ਜਾ ਰਹੇ ਹਨ। 20 ਫਰਵਰੀ ਨੂੰ ਨਗਰ ਕੀਰਤਨ ਰਾਹੀਂ ਗੁਰਦਵਾਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾਵੇਗੀ ਜਿਸ ਦਾ ਭੋਗ 22 ਫਰਵਰੀ ਨੂੰ ਪਾਇਆ ਜਾਵੇਗਾ। ਉਪਰੰਤ ਦੀਵਾਨ ਸਜਣਗੇ। ਜਿਸ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬਾਨ, ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਅਤੇ ਦਿਲੀ ਕਮੇਟੀ ਪ੍ਰਧਾਨ ਸਾਹਿਬਾਨ ਅਤੇ ਸੰਤ ਮਹਾਂਪੁਰਖ ਹਾਜ਼ਰੀਆਂ ਭਰਨਗੇ। ਇਸ ਮੌਕੇ ਵੱਖ ਵੱਖ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਉਹਨਾਂ ਦੱਸਿਆ ਕਿ ਉਦਘਾਟਨ ਸਮਾਰੋਹ 'ਚ ਹਾਜ਼ਰੀਆਂ ਭਰਨ ਲਈ ਸੰਗਤਾਂ 'ਚ ਭਾਰੀ ਉਤਸ਼ਾਹ ਹੈ। ਉਹਨਾਂ ਸੰਗਤਾਂ ਨੂੰ ਹੁਮ ਹੁਮਾ ਕੇ ਪਿੰਡ ਰੋਡੇ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ। 
ਇਸ ਮੌਕੇ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ, ਭਾਈ ਈਸ਼ਰ ਸਿੰਘ, ਭਾਈ ਜਗਤਾਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਕੁਲਦੀਪ ਸਿੰਘ, ਸੁਖ ਹਰਪ੍ਰੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਕੈਪਟਨ ਹਰਚਰਨ ਸਿੰਘ ਰੋਡੇ, ਅਮਰੀਕ ਸਿੰਘ ਕੋਟਸ਼ਮੀਰ ਸ਼੍ਰੋਮਣੀ ਕਮੇਟੀ ਮੈਂਬਰ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋਵਾਲੇ, ਸੰਤ ਗੁਰਜੰਟ ਸਿੰਘ, ਜਥੇ: ਤੀਰਥ ਸਿੰਘ ਮਾਹਲ, ਸ: ਦਲੀਪ ਸਿੰਘ ਚੱਕਰ, ਭਾਈ ਦਰਸ਼ਨ ਸਿੰਘ ਮੰਡ, ਸੰਤ ਬਾਬਾ ਚਮਕੌਰ ਸਿੰਘ ਭਦੌੜ ਵਾਲੇ, ਸਰਪੰਚ ਸਰਵਨ ਸਿੰਘ ਮਹਿਰੋ, ਸਰਪੰਚ ਜਗਦੀਪ ਸਿੰਘ ਰੋਡੇ, ਗਿਆਨੀ ਉਂਕਾਰ ਸਿੰਘ, ਭਾਈ ਗੁਰਵਿੰਦਰ ਸਿੰਘ ਨਿਊਜ਼ੀਲੈਂਡ,
ਸੰਤ ਬਾਬਾ ਅਮਰੀਕ ਸਿੰਘ ਕਾਰਸੇਵਾ, ਸੰਤ ਬਾਬਾ ਭਿੰਦਾ ਸਿੰਘ, ਬਾਬਾ ਗੁਰਦਿਆਲ ਸਿੰਘ, ਸੰਤ ਬਾਬਾ ਮੇਵਾ ਸਿੰਘ ਕਾਰਸੇਵਾ ਦਿਲੀ, ਭਾਈ ਬੂਟਾ ਸਿੰਘ ਮਾੜੀ, ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਭਾਈ ਭੁਪਿੰਦਰ ਸਿੰਘ,  ਮੱਖਣ ਸਿੰਘ ਨੰਗਲ ਮੈਂਬਰ ਸ਼੍ਰੋਮਣੀ ਕਮੇਟੀ, ਬਲਜੀਤ ਸਿੰਘ ਨੱਥੂਵਾਲ, ਅਵਤਾਰ ਸਿੰਘ ਖੋਸਾ, ਨਛੱਤਰ ਸਿੰਘ ਆਸਟ੍ਰੇਲੀਆ, ਗਿਆਨੀ ਨਿਰਮਲ ਸਿੰਘ  ਧੂਲਕੋਟ ਵਾਲੇ, ਸੰਤ ਬਾਬਾ ਜੋਗਿੰਦਰ ਸਿੰਘ ਸਲਾਬਤਪੁਰਾ, ਮੈਨੇਜਰ ਰਜਿੰਦਰ ਸਿੰਘ, ਕੰਵਲ ਜੀਤ ਸਿੰਘ ਟਾਲੀ ਸਾਹਿਬ, ਬਲਦੇਵ ਸਿੰਘ ਮੁਕਤਸਰ, ਜਰਨੈਲ ਸਿੰਘ ਮੈਨੇਜਰ, ਦਿਲਬਾਗ ਸਿੰਘ ਮੈਨੇਜਰ, ਜਗਜੀਤ ਸਿੰਘ, ਜੱਸਾ ਸਿੰਘ ਤੇਜਿੰਦਰ ਸਿੰਘ, ਹਰਦੀਪ ਸਿੰਘ, ਸਤਵਿੰਦਰ ਸਿੰਘ, ਰਣਜੀਤ ਸਿੰਘ ਰਾਜੂ, ਪ੍ਰਧਾਨ ਚਰਨਜੀਤ ਸਿੰਘ, ਗਿਆਨੀ ਸਾਹਿਬ ਸਿੰਘ ਦਮਦਮੀ ਟਕਸਾਲ ਆਦਿ ਮੌਜੂਦ ਸਨ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-