News

ਸ਼੍ਰੋਮਣੀ ਕਮੇਟੀਆਂ ਦੀਆਂ ਵਿੱਦਿਅਕ ਸੰਸਥਾਵਾਂ ਦਾ ਹੋਵੇਗਾ ਅਕਾਦਮਿਕ ਆਡਿਟ, ਅਸਾਮੀਆਂ ਦੀ ਹੋਵੇਗੀ ਰੈਸ਼ਨੇਲਾਈਜ਼ੇਸ਼ਨ*

February 14, 2018 07:59 PM
General

ਸ਼੍ਰੋਮਣੀ ਕਮੇਟੀਆਂ ਦੀਆਂ ਵਿੱਦਿਅਕ ਸੰਸਥਾਵਾਂ ਦਾ ਹੋਵੇਗਾ ਅਕਾਦਮਿਕ ਆਡਿਟ, ਅਸਾਮੀਆਂ ਦੀ ਹੋਵੇਗੀ ਰੈਸ਼ਨੇਲਾਈਜ਼ੇਸ਼ਨ


ਘਾਟੇ ‘ਚ ਚਲ ਰਹੇ ਦੋ ਦਰਜਨ ਦੇ ਕਰੀਬ ਵਿੱਦਿਅਕ ਅਦਾਰੇ ਨੇੜਲੀਆਂ ਸੰਸਥਾਵਾਂ ‘ਚ ਰਲਣਗੇ, ਪੰਜਾਬ ਸਰਕਾਰ ਵੱਲ ਖੜਾ ਹੈ ਕਰੋੜਾਂ ਰੁਪਿਆ:-ਡਾ.ਸਿੱਧੂ।

ਸ੍ਰੀ ਆਨੰਦਪੁਰ ਸਾਹਿਬ, 14 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼):  ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰ ਸਿੱਖਿਆ ਡਾ. ਜਤਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਤੋਂ ਮੈਂ ਅਹੁਦਾ ਸੰਭਾਲਿਆ ਹੈ ਤਾਂ ਮੇਰੀ ਇਹ ਕੌਸ਼ਿਸ਼ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅੱਕ ਸੰਸਥਾਵਾਂ ‘ਚ ਦਾਖਲਾ ਲੈਣ ਦੇ ਲਈ ਵਿਦਿਆਰਥੀਆਂ ‘ਚ ਦੌੜ ਲੱਗਣੀ ਚਾਹੀਦੀ ਹੈ। ਹੋਰ ਤਾਂ ਹੋਰ ਕਾਨਵੈਂਟ ਸੰਸਥਾਵਾਂ ਵਾਂਗ ਹੀ ਸਾਡੀਆਂ ਸੰਸਥਾਵਾਂ ‘ਚ ਵੀ ਵਿੱਦਿਅਕ ਵਾਤਾਵਰਨ ਹੋਣ ਦੇ ਨਾਲ-ਨਾਲ ਸਾਨੂੰ ਪੂਰੀ ਸੰਜੀਦਗ਼ੀ ਦੇ ਨਾਲ ਰੂਚੀ ਲੈ ਕੇ ਪੜ੍ਹਾਈ ਕਰਵਾਉਣੀ ਪਵੇਗੀ।
ਡਾ. ਸਿੱਧੂ ਨੇ ਦੱਸਿਆ ਕਿ ਅਸੀਂ ਇਹ ਸਰਵੇਖਣ ਕਰਵਾਇਆ ਹੈ ਜਿਸ ਅਨੁਸਾਰ ਦੋ ਦਰਜਨ ਦੇ ਕਰੀਬ ਅਜਿਹੇ ਅਦਾਰੇ ਹਨ ਜੋ ਆਰਥਿਕ ਤੌਰ ਤੇ ਵੱਡੇ ਘਾਟੇ ਦਾ ਸ਼ਿਕਾਰ ਹਨ।ਹੋਰ ਤਾਂ ਹੋਰ ਇਨ੍ਹਾਂ ਸੰਸਥਾਵਾਂ ‘ਚ ਵਿਦਿਆਰਥੀਆਂ ਦੀ ਗਿਣਤੀ ਵੀ ਬੁਹਤ ਘੱਟ ਚੁੱਕੀ ਹੈ। ਇਸਲਈ ਅਸੀਂ ਵਿਚਾਰ ਕਰ ਰਹੇ ਹਾਂ ਕਿ ਇਨ੍ਹਾਂ ਘਾਟੇ ‘ਚ ਚੱਲ ਰਹੀਆਂ ਸੰਸਥਾਵਾਂ ਨੂੰ ਨੇੜਲੀਆਂ ਸੰਸਥਾਵਾਂ ‘ਚ ਰਲਾ ਦਿੱਤਾ ਜਾਵੇ ਤਾਂ ਜੋ ਵਿਦਿਆਰਥੀਆਂ ਅਤੇ ਸਟਾਫ ਦਾ ਨੁਕਸਾਨ ਵੀ ਨਾ ਹੋਵੇ ਤੇ ਸ਼੍ਰੋਮਣੀ ਕਮੇਟੀ ‘ਤੇ ਵੀ ਕੋਈ ਆਰਥਿਕ ਬੋਝ ਨਾ ਪਵੇ।
ਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਵਿੱਦਿਅਕ ਅਦਾਰਿਆਂ ਦਾ ਅਕਾਦਮਿਕ ਅਡਾਟਿ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।ਜਿਸਦੀ ਰਿਪੋਰਟ ਆਉਣ ਤੋਂ ਬਾਅਦ ਟੀਚਿੰਗ, ਨਾਨ-ਟੀਚਿੰਗ ਅਸਾਮੀਆਂ ਦੀ ਰੈਸ਼ਨੇਲਾਈਜ਼ੇਸ਼ਨ ਕੀਤੀ ਜਾਵੇਗੀ ਤਾਂ ਜੋ ਸਾਰੇ ਹੀ ਅਦਾਰਿਆਂ ‘ਚ ਲੋੜ ਤੋਂ ਵੱਧ ਅਸਾਮੀਆਂ ਵੀ ਨਾ ਹੋਣ ਤੇ ਬੇਲੋੜਾ ਸਟਾਫ ਵੀ ਨਾ ਸੰਸਥਾ ‘ਤੇ ਆਰਥਿਕ ਬੋਝ ਨਾ ਪਾਉਂਦਾ ਹੋਵੇ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਜਾਣ ਵਾਲੇ ਅਨੂਸੂਚਿਤ ਜਾਤੀ ਸਕਾਲਰਸ਼ਿਪ ਬਾਰੇ ਬੋਲਦੇ ਹੋਏ ਡਾਇਰੈਕਟਰ ਸਿੱਖਿਆ ਡਾ. ਸਿੱਧੂ ਨੇ ਕਿਹਾ ਕਿ ਸਾਡਾ ਕਰੋੜਾਂ ਰੁਪਇਆ ਸਰਕਾਰ ਵੱਲੋਂ ਜਾਰੀ ਕੀਤਾ ਜਾਣਾ ਹੈ। ਜੇਕਰ ਸਰਕਾਰ ਸਾਨੂੰ ਉਸ ਵਿੱਚੋਂ ਕੁਝ ਹਿੱਸਾ ਵੀ ਜਾਰੀ ਹੋ ਜਾਂਦਾ ਹੈ ਤਾਂ ਸਾਡੀਆਂ ਕਾਫੀ ਸੰਸਥਾਵਾਂ ਆਪਣੇ ਪੈਰਾਂ ਸਿਰ ਹੋ ਜਾਣਗੀਆਂ।

Have something to say? Post your comment

More News News

ਮਿਸ ਅਸਟ੍ਰੇਲੀਆ 2013 ਜਸਮੀਤ ਸੰਘਾ ਅਤੇ ਜਸਪਾਲ ਸਿੰਘ ਬੱਝੇ ਵਿਆਹ ਦੇ ਬੰਧਨ ਵਿੱਚ ਦਸਤਾਰ-ਏ-ਕਿਰਦਾਰ ਚੇਤਨਾ ਲਹਿਰ ਨੇ ਦਸਤਾਰ ਮੁਕਾਬਲੇ ਕਰਵਾਏ ਗਣਤੰਤਰ ਦਿਵਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੱਢੀਆਂ ਜਾਣਗੀਆਂ ਝਾਕੀਆਂ ਹਰਿਵੱਲਭ ਸੰਗੀਤ ਸੰਮੇਲਨ ਦੇ 143 ਸਾਲ ਲੰਮੇ ਇਤਿਹਾਸ ਬਾਰੇ ਰਾਰੇਸ਼ ਦਾਦਾ ਵੱਲੋਂ ਲਿਖੀ ਪੁਸਤਕ ਲੁਧਿਆਣੇ ਲੋਕ ਅਰਪਨ ਫ੍ਰੀ ਮੈਡੀਕਲ ਕੈਂਪ ਦੌਰਾਨ 220 ਲੋਕਾਂ ਨੂੰ ਜਾਂਚ ਤੋਂ ਬਾਅਦ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਜਾਤਪਾਤ ਨੂੰ ਸਿੱਧੀ ਚਣੌਤੀ : ਭਾਨ ਸਿੰਘ ਜੱਸੀ ਮਾਮਲਾ ਵਿਆਹ ਸਮਾਗਮਾਂ 'ਚ ਫੋਟੋਗ੍ਰਾਫਰ , ਡੀ.ਜੇ ਅਤੇ ਪ੍ਰੀਵਾਰਕ ਮੈਂਬਰਾਂ ਦੀ ਮੌਤ ਦਾ ਸੁਰਿੰਦਰ ਮਾਨ-ਕਰਮਜੀਤ ਕੰਮੋ ਦੇ ਟਰੈਕ “ਨਾਗਣੀ ਬਲੈਕ“ ਗੀਤ ਨੂੰ ਮਿਲ ਰਿਹਾ ਭਰਪੂਰ ਮਾਡਲਿੰਗ ਤੋ ਬਆਦ ਗਾਇਕੀ ਵੱਲ ਵਧਾਏ ਕਦਮ 17 ਜਨਵਰੀ ਨੂੰ ਅੱਜ ਭੋਗ ਤੇ ਵਿਸ਼ੇਸ਼ ਗਾਇਕਾਂ, ਗੀਤਕਾਰਾਂ 'ਤੇ ਕਲਾਕਾਰਾਂ ਦਾ ਲਾਡਲਾ ਸੀ 'ਤਾਰੀ ਜੈਤੋ ਵਾਲਾ'
-
-
-