FOLLOW US ON

News

'ਪੜੋ ਪੰਜਾਬ ਪੜਾਉ ਪੰਜਾਬ' ਦੇ ਤਹਿਤ ਸਿੱਖਿਆ ਮੁਕਾਬਲੇ ਕਰਵਾਏ ਗਏ।

February 17, 2018 10:09 PM
General

'ਪੜੋ ਪੰਜਾਬ ਪੜਾਉ ਪੰਜਾਬ' ਦੇ ਤਹਿਤ ਸਿੱਖਿਆ ਮੁਕਾਬਲੇ ਕਰਵਾਏ ਗਏ।

ਜੰਡਿਆਲਾ ਗੁਰੂ, 17 ਫਰਵਰੀ ਕੁਲਜੀਤ ਸਿੰਘ

ਪੜੋ ਪੰਜਾਬ ਪੜਾਉ ਪੰਜਾਬ ਦੇ ਤਹਿਤ ਸੂਬਾ ਟੀਮ ਦੇ ਦਿਸ਼ਾ ਨ੍ਰਿਦੇਸ਼ ਦੇ ਤਹਿਤ ਅੱਜ ਬਲਾਕ ਜੰਡਿਆਲਾ ਗੁਰੂ ਦੇ ਸਾਰੇ ਬਲਾਕਾਂ ਵਿੱਚ ਸਿਖਿਆ ਦੇ ਮੁਕਾਬਲੇ ਕਰਵਾਏ ਗਏ।ਨਵ ਨਿਯੁਕਤ ਬਲਾਕ ਸਿਖਿਆ ਅਧਿਕਾਰੀ ਗੁਰਮੀਤ ਕੌਰ ਅਤੇ ਗੁਰਦੁਆਰਾ ਬਾਬਾ ਹੰਦਾਲ ਦੇ ਮੁੱਖ ਸੇਵਾਦਾਰ ਬਾਬਾ ਪਰਮਾਨੰਦ ਜੀ ਦੇ ਸਹਿਯੋਗ ਨਾਲ ਇਹ ਮੁਕਾਬਲੇ ਇਸ ਵਾਰ ਗੁਰਦੁਆਰਾ ਬਾਬਾ ਹੰਦਾਲ ਵਿੱਚ ਕਰਵਾਏ ਗਏ।ਸਾਰੇ ਸਕੂਲਾਂ ਤੋਂ ਚੁਣੇ ਹੋਏ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ।ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵੱਕ ਕਰਵਾਉਣ ਵਾਸਤੇ ਬਲਾਕ ਜੰਡਿਆਲਾ ਗੁਰੂ ਦੇ ਸੀਐਚਟੀ ਅਧਿਆਪਕ ਅਤੇ ਪੜੋ ਪੰਜਾਬ ਪੜਾਉ ਪੰਜਾਬ ਦੀ ਟੀਮ ਦਾ ਵਿਸ਼ੇਸ ਯੋਗਦਾਨ ਰਿਹਾ।ਬਲਾਕ ਸਿੱਖਿਆ ਅਧਿਕਾਰੀ ਵਲੋਂ ਇਸ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ।ਬਾਬਾ ਪਰਮਾਨੰਦ ਵਲੋਂ ਵੀ ਬੱਚਿਆਂ ਨੂੰ ਸਵਾਲ ਪੁੱਛੇ ਗਏ।ਇਸ ਮੌਕੇ 'ਤੇ ਬਲਦੇਵ ਸਿੰਘ, ਬਲਵਿੰਦਰ ਕੌਰ, ਰਣਜੀਤ ਸਿੰਘ, ਜਸਪਾਲ ਸਿੰਘ, ਗੁਰਭੇਜ ਸਿੰਘ, ਪੜੋ ਪੰਜਾਬ ਪੜਾਉ ਪੰਜਾਬ ਦੀ ਟੀਮ, ਸਵਿੰਦਰ ਸਿੰਘ, ਕੰਵਰਜੀਤ ਸਿੰਘ, ਜਗਦੇਵ ਸਿੰਘ, ਗੁਰਜੀਤ ਸਿੰਘ, ਕੰਵਲਜੀਤ ਸਿੰਘ, ਸਰਬਜੀਤ ਕੌਰ, ਸਿਮਰਜੀਤ ਕੌਰ, ਰਣਬੀਰ ਕੌਰ ਅਤੇ ਬਲਾਕ ਦੇ ਸਮੂਹ ਅਧਿਆਪਕ ਹਾਜ਼ਰ ਸਨ।

Have something to say? Post your comment

More News News

ਸ਼ੇਰਪੁਰ ਦੀ ਬੇਟੀ ਸੁਪਿੰਦਰ ਕੌਰ ਦਾ ਡਾ ਬੀ ਆਰ ਅੰਬੇਡਕਰ ਹਿਉਮਨ ਰਾਇਟਸ ਐਡ ਵੈਲਫੇਅਰ ਫਾਊਡੇਸ਼ਨ ਵੱਲ਼ੋਂ ਸਨਮਾਨ ਲਵਾਰਿਸ ਔਰਤ ਦੀ ਲਾਸ਼ ਮਿਲੀ ਧਾਰਮਿਕ ਸਥਾਨ ਹਰਿਦੁਆਰ ਵਿਖੇ ਪੰਜਾਬ ਪ੍ਰਦੇਸ਼ ਖੱਤਰੀ ਸਭਾ ਲੱਖਾਂ ਦੇ ਇਕੱਠ ਵਿਚ ਵੱਡਾ ਫੈਸਲਾ ਲਵੇਗੀ – ਸਹਿਗਲ पंजाबी संगीत की दुनिया में एक अलग पहचान ,मलवीन ग्रोवर ਦਮਦਮੀ ਟਕਸਾਲ ਮੁਖੀ ਨੇ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਸਮੇਤ ਦੇਸ਼ ਦੇ ਸਮੁਚੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਵੀ ਕੀਤੀ ਮੰਗ। ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਬੀ:ਐਲ:ਓਜ਼ ਅਤੇ ਸੁਪਰਵਾਈਜਰਾਂ ਨਾਲ ਕੀਤੀ ਮੀਟਿੰਗ National award-winning writer-director Ashwini Chaudhary will be releasing his next 'Setters' on 1st March 2019 ਸਮਾਰਟ ਸਿਟੀ ਵੱਲੋਂ ਰਾਸ਼ਟਰੀ ਊਰਜਾ ਸੰਭਾਲ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਪੰਜ ਤਖਤਾਂ ਦੀ ਪੈਦਲ ਯਾਤਰਾ ਕਰਨ ਵਾਲੇ ਸੰਗਰਾਮ ਸਿੰਘ ਦਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚਣ ਤੇ ਕੀਤਾ ਗਿਆਨ ਵਿਸ਼ੇਸ਼ ਸਨਮਾਨ। "ਪੰਜ ਸੂਬਿਆਂ ਦੇ ਨਤੀਜੇ ਬਣੇ ਭਾਰਤੀ ਤੇ ਵਿਦੇਸ਼ੀ ਅਖਬਾਰਾਂ ਵਿਚ ਚਰਚਾ ਦਾ ਵਿਸ਼ਾ "
-
-
-