News

ਜੈ ਹੋ ਰੰਗ ਮੰਚ ਵੱਲੋਂ ਮਨਦੀਪ ਖੁਰਮੀਂ ਦਾ ਸਨਮਾਨ

March 03, 2018 11:15 PM

ਜੈ ਹੋ ਰੰਗ ਮੰਚ ਵੱਲੋਂ ਮਨਦੀਪ ਖੁਰਮੀਂ ਦਾ ਸਨਮਾਨ


ਆਪਣੇ ਪਿੰਡ ਵਿੱਚ ਨੁਕੜ ਨਾਟਕ ਕਰਵਾਉਣ ਦੀ ਦਾਅਵਤ ਦਿੱਤੀ


ਨਿਹਾਲ ਸਿੰਘ ਵਾਲਾ,3 ਮਾਰਚ   ਰਾਜਵਿੰਦਰ ਰੌਂਤਾ


ਨਿਹਾਲ ਸਿੰਘ ਵਾਲਾ ਵਿਖੇ ਕਾਲਮ ਨਵੀਸ ਮਨਦੀਪ ਖੁਰਮੀਂਹਿੰਮਤਪੁਰਾ ਦਾ ਨਿਹਾਲ ਸਿੰਘ ਵਾਲਾ ਵਿਖੇ ਸਨਮਾਨ ਕੀਤਾ ਗਿਆ। ਨਿਹਾਲ ਸਿੰਘ ਵਾਲਾ ਵਿਖੇ ਸ਼ਾਇਰ ਰਾਜਵਿੰਦਰ ਰੌਂਤਾ ਦੇ ਚਰਚਿਤ ਗੀਤ ਖੁਦਕੁਸ਼ੀਆਂ ਨਾ ਕਰ  ਜੱਟਾ ਖੁਦਕੁਸ਼ੀਆਂ ਨਾ ਕਰ ਨਾਲ ਸਮਾਗਮ ਦਾ ਅਗਾਜ਼ ਕੀਤਾ ਗਿਆ। ਜੈ ਹੋ ਰੰਗ ਮੰਚ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ ਵਿੱਚ ਮੰਚ ਦੇ ਪ੍ਰਧਾਨ ਸੁਖਦੇਵ ਲੱਧੜ (ਨਿਰਦੇਸ਼ਕ) ਨੇ ਮਨਦੀਪ ਖੁਰਮੀ ਤੇ ਹਾਜਰੀਨ ਨੂੰ ਜੀ ਆਇਆਂ ਨੂੰ ਕਿਹਾ । ਰੰਗਕਰਮੀਂ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਮਨਦੀਪ ਖੁਰਮੀ ਦੇ ਸਾਹਿਤਕ ਸਫ਼ਰ, ਪਰਵਾਸ ਅਤੇ ਇੰਗਲੈਂਡ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਬਾਰੇ ਜਾਰੀ ਯਤਨਾਂ ਬਾਰੇ ਜਾਣੂੰ ਕਰਵਾਇਆ। ਫ਼ਿਲਮ ਨਿਰਦੇਸ਼ਕ ਲਵਲੀ ਸ਼ਰਮਾਂ,ਅਦਾਕਾਰ ਪਾਲ ਧੂੜਕੋਟ,ਪੱਤਰਕਾਰ ਸੁਰਜੀਤ ਸਿੰਘ ਗਾਹਲਾ ਨੇ ਖੁਰਮੀ ਦੀ ਸ਼ਲਾਘਾ ਕਰਦਿਆਂ ਸਮੂਹ ਪੰਜਾਬੀਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਮਾਂ ਬੋਲੀ ਬੋਲ ਕੇ ਇਨਸਾਨ ਵੱਡਾ ਹੁੰਦਾ ਹੈ। ਇਸ ਦੌਰਾਨ ਹਰਵਿੰਦਰ ਧਾਲੀਵਾਲ ,ਗੋਪਿਕਾ ਗਿੱਲ,ਬਲਜੀਤ ਅਟਵਾਲ,ਸੁਖਦੇਵ ਲੱਧੜ ,ਪ੍ਰਧਾਨ ਆਸ਼ੂ ਸਿੰਗਲਾ ਨੇ ਕਾਵਿਕ  ਰੰਗ ਬਿਖੇਰੇ। ਰਾਜਵਿੰਦਰ ਰੌਂਤਾ ਨੇ ਸਟੇਜ  ਸੰਚਾਲਨਾ  ਨਿਭਾਈ। ਮਨਦੀਪ ਖੁਰਮੀਂਨੇ ਜੈ ਹੋ ਰੰਗ ਮੰਚ ਤੇ ਸਮੂਹ ਸੰਸਥਾਵਾਂ ਪੰਜਾਬੀ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡ ਹਿੰਮਤਪੁਰਾ ਵਿਖੇ ਇਸ ਮੰਚ ਦਾ ਨਾਟਕ ਕਰਵਾਉਣਗੇ ਅਤੇ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਹੋਰ ਪਿੰਡਾਂ ਵਿੱਚ ਅਜਿਹੇ ਨੁਕੜ ਨਾਟਕ ਕਰਵਾਊਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਊਹ ਬਾਹਰ ਰਹਿ ਕੇ ਵੀ ਮਾਂ ਬੋਲੀ ਨਾਲ ਜੁੜੇ ਹੋਏ ਹਨ ਸਾਨੂੰ ਆਪਣੀ ਬੋਲੀ ਨਾਲ ਜੁੜਨਾ ਚਾਹੀਦਾ ਹੈ। ਇਸ ਸਨਮਾਨ ਸਮਾਗਮ ਵਿੱਚ ਨਿਰਦੇਸ਼ਕ ਮੈਡਮ ਕੁਲਵੰਤ ਖੁਰਮੀ,ਚਰਨਜੀਤ ਧੂੜਕੋਟ, ਜੀਵਨਜੋਤ ਕੰਡਾ,ਪੱਪੂ ਗਰਗ,ਸਨੀ ਕੁਮਾਰ,ਖੁਸ਼ ਬੰਮਰਾ,ਕਾਰਤਿਕ ਗਰਗ, ਮਾਸਟਰ ਦੇਵ ਰਾਜ,ਮਾਸਟਰ ਨਿਰਮਲ ਸਿੰਘ,ਮਾਸਟਰ ਹਰਪ੍ਰੀਤ ਸਿੰਘ ,ਭਿੰਦਰ ਹਿੰਮਤਪੁਰਾ ਸਮੇਤ ਐਮਐਮ ਫ਼ਿਲਮਜ਼,ਜੈਹੋ ਰੰਗ ਮੰਚ,ਲੈਗਜ਼ੀਆਰਟਸ,ਕੁੱਸਾ ਮੋਸ਼ਨ ਪਿਕਚਰ,ਲੇਖਕ ਵਿਚਾਰ ਮੰਚ,ਲੋਕਹਿੱਤ ਸੰਸਥਾ ਨਿਹਾਲ ਸਿੰਘ ਵਾਲਾ ਆਦਿ ਸੰਸਥਾਵਾਂ ਦੇ ਨੁਮਾਇੰਦੇ ਤੇ ਪੰਜਾਬੀ ਪਿਆਰੇ ਮੌਜੂਦ ਸਨ। ਬਲਜੀਤ ਅਟਵਾਲ ਨੇ ਪਾਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਜੈਹੋ ਰੰਗ ਮੰਚ ਵੱਲੋਂ ਮਨਦੀਪ ਖੁਰਮੀ ਦਾ ਵਿਸੇਸ਼ ਤੌਰ ਤੇ ਸਨਮਾਨ ਕੀਤਾ ।

Have something to say? Post your comment

More News News

Director Sharique Minhaj’s upcoming film on Delhi’s ‘Nirbhaya Case’ to release on 28 December all over ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ ਨੇ ਸੰਭਾਲਿਆ ਭਿੱਖੀਵਿੰਡ ਦਾ ਚਾਰਜ ਬਾਲ ਕਾਵਿ ਪੁਸਤਕ"ਕਿਣ ਮਿਣ ਕਣੀਆਂ"ਦੀ ਘੁੰਡ ਚੁਕਾਈ ਪੇਂਡੂ ਸੱਭਿਆਚਾਰ ਤੇ ਛੜਿਆਂ ਦੀ ਜਿੰਦਗੀ 'ਤੇ ਝਾਤ ਪਾਵੇਗੀ ਫ਼ਿਲਮ 'ਭੱਜੋ ਵੀਰੋ ਵੇ' ਅੱਜ ਹੋਵੇਗੀ ਰਿਲੀਜ਼ ਦੁਬੱਈ ਵਿੱਚ ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ ਗੁਰੂ ਰਿਕਾਰਡਜ ਕੰਪਨੀ ਤੇ ਰਾਜ ਬੁਤਾਲੇ ਵਾਲਾ ਦੀ ਪੇਸ਼ਕਸ਼ ਹੇਠ ਜਲਦ ਰਿਲੀਜ਼ ਹੋਵੇਗਾ, ਗਾਇਕਾ ਗਗਨ ਰੰਧਾਵਾ ਦਾ ਨਵਾਂ ਟਰੈਕ ““ਇਸ਼ਕ”“ “ਡੀ.ਜੇ. ਖੜਕੂ”” “ਗੀਤ ਲੈ ਕੇ ਜਲਦ ਹਾਜਰ ਹੋਵੇਗੀ - ਗਾਇਕਾ ਜੋਬਨ ਘੁੰਮਣ ਡਾਕਟਰ ਧਰਮਵੀਰ ਗਾਂਧੀ ਨੇ ਵਿਦੇਸ਼ ਮੰਤਰੀ ਕੋਲ ਉਠਾਇਆ ਤੀਰਥ ਰਾਮ ਦਾ ਮਾਮਲਾ ਰਾਹੁਲ ਗਾਂਧੀ ਨੇ ਕਮਲ ਨਾਥ ਨੂੰ ਮੁਖ ਮੰਤਰੀ ਬਣਾਉਣ ਦਾ ਫੈਸਲਾ ਕਰ ਕੇ ਸਿੱਖ ਕੌਮ ਦੇ ਜਖਮਾਂ 'ਤੇ ਲੂਣ ਛਿੜਕਿਆ: ਦਮਦਮੀ ਟਕਸਾਲ ਮੁਖੀ। ਸ਼ੇਰਪੁਰ ਦੀ ਬੇਟੀ ਸੁਪਿੰਦਰ ਕੌਰ ਦਾ ਡਾ ਬੀ ਆਰ ਅੰਬੇਡਕਰ ਹਿਉਮਨ ਰਾਇਟਸ ਐਡ ਵੈਲਫੇਅਰ ਫਾਊਡੇਸ਼ਨ ਵੱਲ਼ੋਂ ਸਨਮਾਨ
-
-
-