24

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Poem

ਬਦਲੀ ਰੁੱਤ //ਹਰਦੇਵ

March 08, 2018 10:42 AM
ਹਰਦੇਵ

 ਬਦਲੀ ਰੁੱਤ

ਲੰਘ ਚੱਲਿਆ ਸਿਆਲ,
ਰੁੱਤ ਗ਼ਰਮੀ ਦੀ ਆਈ।
ਕਰਿਆ ਹੀਟਰਾਂ ਨੂੰ ਬੰਦ,
ਵਾਰੀ ਕੂਲਰਾਂ ਦੀ ਆਈ£

ਸਾਂਭੇ ਗਦੈਲੇ ਤੇ ਰਜਾਈਆਂ,
ਕੱਢੇ ਲਏ ਖੇਸ ਦਰੀਆਂ।
ਸੂਟ ਪਾਏ ਪਤਲੇ ਪਤੰਗ,
ਸਾਂਭ ਦਿੱਤੇ ਕੋਟ ਕੋਟੀਆਂ£

ਦਿੱਤਾ ਪਸ਼ੂਆਂ ਨੂੰ ਮੁਨਾਅ,
ਲਏ ਛੱਪੜਾਂ ਤੇ ਛੱਡ।
ਕਿੱਲੇ ਅੰਦਰਾਂ 'ਚੋਂ ਪੁੱਟ,
ਦਿੱਤੇ ਛੱਪਰਾਂ 'ਚ ਗੱਡ£

ਗਏ ਸਰੋ•ਂਵਾ ਤੋਂ ਫੁੱਲ,
ਕਣਕਾਂ ਜੋਬਨ ਤੇ ਆਈਆਂ।
ਹੋਏ ਖਾਲੀ ਜਵੀਆਂ ਦੇ ਵੱਢ,
ਮੱਕ ਦੀਆਂ ਬਿਜਾਈਆਂ ਕਰੀਆਂ£

ਮੁੱਕੇ ਪਾਲਕ ਤੇ ਮੇਥੇ,
ਬੀਜੇ ਟਿੰਡੇ ਤੋਰੀਆਂ।
ਵੰਗੇ ਖ਼ੀਰਿਆਂ ਦੀ ਰੁੱਤ,
ਮੁੱਕ ਗਈਆਂ ਮੂਲੀਆਂ£

ਝੜੇ ਬੇਰੀਆਂ ਤੋਂ ਬੇਰ,
ਆਉਣੇ ਜਾਮਨਾਂ ਨੂੰ ਬੂਰ।
ਅਚਾਰ ਨਿੰਬੂਆਂ ਦੇ ਪੈਣੇ,
ਲੈਣਾ ਅੰਬੀਆਂ ਨੂੰ ਚੂਪ£

ਯਾਦ ਆਉਣਗੇ ਸਿਆਲ,
ਜਦੋਂ ਲੋਆਂ ਵਗੀਆਂ।
ਮੁਸ਼ਕ ਸਰੀਰ ਵਿੱਚੋਂ ਮਾਰੂ,
ਕੱਛਾਂ 'ਚੋਂ ਤਰੇਲਾਂ ਚੱਲੀਆਂ£


ਹਰਦੇਵ
ਪਿੰਡ ਰਾਮਗੜ ਚੂੰਘਾਂ
ਜਿਲਾ ਸ੍ਰੀ ਮੁਕਤਸਰ ਸਾਹਿਬ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech